ਬਾਲੂ ਰਾਮ ਬੀਟਨ ਬਣੇ ਹਰੋਲੀ ਬਲਾਕ ਕਾਂਗਰਸ ਸੇਵਾ ਦਲ ਦੇ ਪ੍ਰਧਾਨ
ਬੀਣੇਵਾਲ, 19 ਅਕਤੂਬਰ (ਬੈਜ ਚੌਧਰੀ)-ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿਚ ਪੈਂਦੇ ਬੀਤ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਬਾਲੂ ਰਾਮ ਬੀਟਨ ਨੂੰ ਵਿਧਾਨ ਸਭਾ ਹਲਕਾ ਹਰੋਲੀ ਬਲਾਕ ਕਾਂਗਰਸ ਸੇਵਾਦਲ ਦਾ ਪ੍ਰਧਾਨ ਨਿਯੁਕਤ ਕੀਤਾ। ਬਾਲੂ ਰਾਮ ਬੀਟਨ ਸਰਕਾਰੀ ਨੌਕਰੀ ਤੋਂ ਸੇਵਾ-ਮੁਕਤੀ ਤੋਂ ਬਾਅਦ ਵਿਚ ਕਾਂਗਰਸ ਪਾਰਟੀ ਵਿਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਬਾਲੂ ਰਾਮ ਬੀਟਨ ਵਿਧਾਇਕ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਦੇ ਕਰੀਬੀ ਦੱਸੇ ਜਾਂਦੇ ਹਨ।
ਅਜੀਤ ਡੈਸਕ
20-10-2026