ਅਰੋੜਾ ਵੰਸ਼ ਸਭਾ ਨੇ 5 ਲੋੜਵੰਦ ਬੱਚਿਆਂ ਦੀ ਦਾਖ਼ਲਾ ਫ਼ੀਸ ਜਮ੍ਹਾਂ ਕਰਵਾਈ
ਹੁਸ਼ਿਆਰਪੁਰ, 23 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅਰੋੜਾ ਵੰਸ਼ ਸਭਾ ਹੁਸ਼ਿਆਰਪੁਰ ਵਲੋਂ ਪ੍ਰਧਾਨ ਦੀਪਕ ਨਰੂਲਾ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ, ਫ਼ਤਿਹਗੜ੍ਹ ਵਿਖੇ ਪੰਜ ਲੋੜਵੰਦ ਬੱਚਿਆਂ ਦੀ ਦਾਖ਼ਲਾ ਫ਼ੀਸ ਜਮ੍ਹਾਂ ਕਰਵਾਈ ਗਈ। ਇਸ ਮੌਕੇ ਸਭਾ ਵਲੋਂ ਪ੍ਰਤੀ ਵਿਦਿਆਰਥੀ 2,000 ਰੁਪਏ ਦੇ ਹਿਸਾਬ ਨਾਲ ਕੁਲ 10,000 ਰੁਪਏ ਦੀ ਰਾਸ਼ੀ ਸਕੂਲ ਇੰਚਾਰਜ ਨੂੰ ਭੇਟ ਕੀਤੀ ਗਈ।
ਹੁਸ਼ਿਆਰਪੁਰ, 23 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਅਰੋੜਾ ਵੰਸ਼ ਸਭਾ ਹੁਸ਼ਿਆਰਪੁਰ ਵਲੋਂ ਪ੍ਰਧਾਨ ਦੀਪਕ ਨਰੂਲਾ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ, ਫ਼ਤਿਹਗੜ੍ਹ ਵਿਖੇ ਪੰਜ ਲੋੜਵੰਦ ਬੱਚਿਆਂ ਦੀ ਦਾਖ਼ਲਾ ਫ਼ੀਸ ਜਮ੍ਹਾਂ ਕਰਵਾਈ ਗਈ। ਇਸ ਮੌਕੇ ਸਭਾ ਵਲੋਂ ਪ੍ਰਤੀ ਵਿਦਿਆਰਥੀ 2,000 ਰੁਪਏ ਦੇ ਹਿਸਾਬ ਨਾਲ ਕੁਲ 10,000 ਰੁਪਏ ਦੀ ਰਾਸ਼ੀ ਸਕੂਲ ਇੰਚਾਰਜ ਨੂੰ ਭੇਟ ਕੀਤੀ ਗਈ। ਇਸ ਮੌਕੇ ਸਭਾ ਦੇ ਸਰਪ੍ਰਸਤ ਸੰਜੀਵ ਅਰੋੜਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਦੀਪਕ ਨਰੂਲਾ ਨੇ ਕਿਹਾ ਕਿ ਸਿੱਖਿਆ ਹਰ ਬੱਚੇ ਦੇ ਉੱਜਵਲ ਭਵਿੱਖ ਦੀ ਨੀਂਹ ਹੈ। ਅਰੋੜਾ ਵੰਸ਼ ਸਭਾ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸ ਮੌਕੇ ਸਭਾ ਦੇ ਸਰਪ੍ਰਸਤ ਸੰਜੀਵ ਅਰੋੜਾ ਨੇ ਕਿਹਾ ਕਿ ਅਰੋੜਾ ਵੰਸ਼ ਸਭਾ ਦਾ ਇਹ ਯਤਨ ਰਹੇਗਾ ਕਿ ਕੋਈ ਵੀ ਬੱਚਾ ਆਰਥਿਕ ਮਜਬੂਰੀ ਕਾਰਨ ਪੜ੍ਹਾਈ ਤੋਂ ਵਾਂਝਾ ਨਾ ਰਹੇ। ਸਿੱਖਿਆ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ। ਸੇਵਾਮੁਕਤ ਡਿਪਟੀ ਡਾਇਰੈਕਟਰ ਸਿੱਖਿਆ ਅਸ਼ਵਨੀ ਦੱਤਾ ਨੇ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਦੀ ਦਾਖ਼ਲਾ ਫ਼ੀਸ ਜਮ੍ਹਾਂ ਕਰਵਾਉਣਾ ਇਕ ਸ਼ਲਾਘਾਯੋਗ ਸਮਾਜਿਕ ਉਪਰਾਲਾ ਹੈ। ਸਕੂਲ ਇੰਚਾਰਜ ਨਰੇਸ਼ ਕੁਮਾਰ ਨੇ ਅਰੋੜਾ ਵੰਸ਼ ਸਭਾ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਪ੍ਰੀਤ ਕੌਰ ਤੇ ਰਵੀ ਕੁਮਾਰ ਵੀ ਹਾਜ਼ਰ ਸਨ।