ਜਲੰਧਰ, 24 ਅਕਤੂਬਰ (ਅ.ਬ.)-ਕੈਂਥ ਗੋਤ ਜਠੇਰਿਆਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1 ਨਵੰਬਰ (ਐਤਵਾਰ) ਨੂੰ ਪਿੰਡ ਬਸੀ ਮੁਸਤਫਾ, ਊਨਾ ਰੋਡ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਝੰਡੇ ਦੀ ਰਸਮ ਸਵੇਰੇ 9 ਵਜੇ ਹੋਵੇਗੀ, ਉਪਰੰਤ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਇਆ ਜਾਵੇਗਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਹ ਸੂਚਨਾ ਸ. ਸੰਤੋਖ ਸਿੰਘ ਪ੍ਰਧਾਨ, ਜਗਦੀਸ਼ ਕੁਮਾਰ, ਅਮਰਜੀਤ, ਰਾਮਾ, ਪਿੰਡ ਘੁੜਿਆਲ, ਜਗਜੀਤ ਸਿੰਘ ਪਿੰਡ ਚਮਿਆਰਾ, ਦੌਲਤ ਰਾਮ ਮਸਾਣੀਆ, ਸ਼ੀਤਲ ਸਿੰਘ ਨੰਗਲ ਸ਼ਹੀਦਾਂ, ਵਿਜੇ ਕੈਂਥ ਹੁਸ਼ਿਆਰਪੁਰ ਅਤੇ ਵਿਨੋਦ ਕੈਂਥ ਰਾਮਾ ਮੰਡੀ ਵਲੋਂ ਦਿੱਤੀ ਗਈ।