ਜਨਮਜੀਤ ਸਿੰਘ ਘੁੰਮਣ ਵਲੋਂ ਯੂਥ ਅਕਾਲੀ ਦਲ ਦਸੂਹਾ ਦੇ ਜ਼ੋਨ ਪ੍ਰਧਾਨ ਨਿਯੁਕਤ
ਦਸੂਹਾ, 26 ਅਕਤੂਬਰ (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਤੇ ਯੂਥ ਅਕਾਲੀ ਦਲ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਜਨਮਜੀਤ ਸਿੰਘ ਘੁੰਮਣ ਪ੍ਰਧਾਨ ਯੂਥ ਅਕਾਲੀ ਦਲ ਦਸੂਹਾ ਵਲੋਂ ਹਲਕਾ ਇੰਚਾਰਜ ਸ. ਗੁਰਪ੍ਰੀਤ ਸਿੰਘ ਚੀਮਾ ਅਤੇ ਭੁਪਿੰਦਰ ਸਿੰਘ ਚੀਮਾ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਵੱਖ-ਵੱਖ ਜ਼ੋਨਾਂ ਦੇ ਨਵੇਂ ਪ੍ਰਧਾਨ ਨਿਯੁਕਤ ਕੀਤੇ ਗਏ।
ਦਸੂਹਾ, 26 ਅਕਤੂਬਰ (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਤੇ ਯੂਥ ਅਕਾਲੀ ਦਲ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਜਨਮਜੀਤ ਸਿੰਘ ਘੁੰਮਣ ਪ੍ਰਧਾਨ ਯੂਥ ਅਕਾਲੀ ਦਲ ਦਸੂਹਾ ਵਲੋਂ ਹਲਕਾ ਇੰਚਾਰਜ ਸ. ਗੁਰਪ੍ਰੀਤ ਸਿੰਘ ਚੀਮਾ ਅਤੇ ਭੁਪਿੰਦਰ ਸਿੰਘ ਚੀਮਾ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਵੱਖ-ਵੱਖ ਜ਼ੋਨਾਂ ਦੇ ਨਵੇਂ ਪ੍ਰਧਾਨ ਨਿਯੁਕਤ ਕੀਤੇ ਗਏ। ਜਨਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਗੁਰਪਾਲ ਸਿੰਘ ਜ਼ੋਨ ਸ੍ਰੀ ਗਰਨਾ ਸਾਹਿਬ ਦੇ ਪ੍ਰਧਾਨ, ਸ. ਪ੍ਰਿਤਪਾਲ ਸਿੰਘ ਜ਼ੋਨ ਆਲਮਪੁਰ ਦੇ ਪ੍ਰਧਾਨ, ਇੰਦਰਜੀਤ ਸਿੰਘ ਸਾਬੀ ਘੁੰਮਣ ਜ਼ੋਨ ਬਧੋਬਰਕਤ ਦੇ ਪ੍ਰਧਾਨ, ਜਤਿੰਦਰ ਕੁਮਾਰ ਜ਼ੋਨ ਟੇਰਕਿਆਣਾ ਦੇ ਪ੍ਰਧਾਨ, ਅਮਨਦੀਪ ਸਿੰਘ ਰਸ਼ਪਾਲਮਾ ਜ਼ੋਨ ਸੰਸਾਰਪੁਰ ਦੇ ਪ੍ਰਧਾਨ, ਜਸਦੀਪ ਸਿੰਘ ਓਡਰਾ ਸੀਨੀਅਰ ਮੀਤ ਪ੍ਰਧਾਨ, ਯੂਥ ਅਕਾਲੀ ਦਲ ਦਸੂਹਾ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਸਾਰੇ ਅਹੁਦੇਦਾਰ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ ਅਤੇ ਨੌਜਵਾਨਾਂ ਨੂੰ ਯੂਥ ਅਕਾਲੀ ਦਲ ਨਾਲ ਜੋੜਨ ਲਈ ਮਿਹਨਤ, ਇਮਾਨਦਾਰੀ ਤੇ ਲਗਨ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਜਥੇਬੰਦੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਤੇ ਉਨ੍ਹਾਂ ਦੀ ਸਰਗਰਮ ਭੂਮਿਕਾ ਨਾਲ ਜਥੇਬੰਦੀ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਗੁਰਪ੍ਰੀਤ ਸਿੰਘ ਚੀਮਾ, ਹਲਕਾ ਇੰਚਾਰਜ ਦਸੂਹਾ ਤੇ ਭੁਪਿੰਦਰ ਸਿੰਘ ਚੀਮਾ ਦਾ ਵੀ ਸਹਿਯੋਗ ਅਤੇ ਮਾਰਗ ਦਰਸ਼ਨ ਲਈ ਧੰਨਵਾਦ ਕੀਤਾ। ਇਸ ਮੌਕੇ ਲਵਦੀਪ ਸਿੰਘ ਚੰਡੀਦਾਸ, ਹਰਸ਼ਰੂਪ ਸਿੰਘ ਘੁੰਮਣ, ਅਨਮੋਲ ਦਿਉਲ ਮਨਪ੍ਰੀਤ ਸਿੰਘ, ਸੰਤ ਸਿੰਘ ਜੰਡੌਰ, ਲਖਵਿੰਦਰ ਸਿੰਘ ਠੱਕਰ, ਜਸਵਿੰਦਰ ਸਿੰਘ, ਹਰਪਾਲ ਸਿੰਘ, ਜਸਵਿੰਦਰ ਸਿੰਘ ਕਾਲਰਾ, ਹੀਰਾ ਸਿੰਘ, ਲਖਵਿੰਦਰ ਸਿੰਘ, ਬਾਬਾ ਲੱਖਾ, ਸੁਖਵਿੰਦਰ ਸਿੰਘ ਜੰਡ, ਬਲਜੀਤ ਸਿੰਘ ਬੰਟੀ ਹੁੰਦਲ ਤਰਲੋਕ ਸਿੰਘ ਚੀਮਾ, ਸੁਖਰਾਜ ਸਿੰਘ ਸਮੇਤ ਹੋਰ ਸਾਥੀ ਵੀ ਹਾਜ਼ਰ ਸਨ।