01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਹੁਸ਼ਿਆਰਪੁਰ ਦੇ ਪਿੰਡ ਸਤੌਰ ’ਚ ਚੱਲੀਆਂ ਗੋਲੀਆਂ ਕਾਰਨ ਮਾਹੌਲ ਤਣਾਅਪੂਰਨ

ਹੁਸ਼ਿਆਰਪੁਰ, 31 ਅਕਤੂਬਰ (ਹਰਪ੍ਰੀਤ ਕੌਰ)-ਪਿੰਡ ਸਤੌਰ ਵਿਖੇ ਬੀਤੀ ਰਾਤ ਗੋਲੀਆਂ ਚੱਲਣ ਕਾਰਨ ਤਣਾਅ ਪੈਦਾ ਹੋ ਗਿਆ। ਪਿੰਡ ਦੀ ਮੌਜੂਦਾ ਸਰਪੰਚ ਦਾ ਕਹਿਣਾ ਹੈ ਕਿ ਗੋਲੀਆਂ ਇਕ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਨੂੰ ਧਮਕਾਉਣ ਲਈ ਚਲਾਈਆਂ ਜਦਕਿ ਪੁਲਿਸ ਮੁਲਾਜ਼ਮ ਦਾ ਦੋਸ਼ ਹੈ ਕਿ ਉਸ ਦੇ ਰਿਵਾਲਵਰ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਗੋਲੀਆਂ ਚੱਲੀਆਂ।

ਅਜੀਤ ਡੈਸਕ 01-11-2026
ਹੁਸ਼ਿਆਰਪੁਰ, 31 ਅਕਤੂਬਰ (ਹਰਪ੍ਰੀਤ ਕੌਰ)-ਪਿੰਡ ਸਤੌਰ ਵਿਖੇ ਬੀਤੀ ਰਾਤ ਗੋਲੀਆਂ ਚੱਲਣ ਕਾਰਨ ਤਣਾਅ ਪੈਦਾ ਹੋ ਗਿਆ। ਪਿੰਡ ਦੀ ਮੌਜੂਦਾ ਸਰਪੰਚ ਦਾ ਕਹਿਣਾ ਹੈ ਕਿ ਗੋਲੀਆਂ ਇਕ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਨੂੰ ਧਮਕਾਉਣ ਲਈ ਚਲਾਈਆਂ ਜਦਕਿ ਪੁਲਿਸ ਮੁਲਾਜ਼ਮ ਦਾ ਦੋਸ਼ ਹੈ ਕਿ ਉਸ ਦੇ ਰਿਵਾਲਵਰ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਗੋਲੀਆਂ ਚੱਲੀਆਂ। ਸਰਪੰਚ ਕੁਲਜੀਤ ਕੌਰ ਨੇ ਦੱਸਿਆ ਕਿ ਰਾਤ ਪਿੰਡ ਹੀ ਰਹਿੰਦੇ ਪੁਲਿਸ ਮੁਲਾਜ਼ਮ ਪਰਮਪ੍ਰੀਤ ਸਿੰਘ ਨੇ ਪਹਿਲਾਂ ਉਨ੍ਹਾਂ ਦੇ ਘਰ ਦੇ ਮੁੱਖ ਗੇਟ ’ਤੇ ਆਪਣੀ ਗੱਡੀ ਮਾਰੀ ਅਤੇ ਫ਼ਿਰ ਬਾਹਰ ਖੜ੍ਹੇ ਟਰੈਕਟਰ ਅਤੇ ਕਾਰ ਦਾ ਨੁਕਸਾਨ ਕੀਤਾ। ਸਰਪੰਚ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਇਸ ਹਰਕਤ ਬਾਰੇ ਗੱਲ ਕਰਨ ਲਈ ਉਕਤ ਮੁਲਾਜ਼ਮ ਦੇ ਘਰ ਗਿਆ ਤਾਂ ਉਸ ਨੇ ਆਪਣਾ ਰਿਵਾਲਵਰ ਉਸ ਦੇ ਪਤੀ ’ਤੇ ਤਾਣ ਦਿੱਤਾ। ਨਾਲ ਗਏ ਉਸ ਦੇ ਪੁੱਤਰ ਨੇ ਜਦੋਂ ਮੁਲਾਜ਼ਮ ਦਾ ਹੱਥ ਫ਼ੜਿਆ ਤਾਂ ਦੋ ਫ਼ਾਇਰ ਹੋ ਗਏ। ਇਕ ਫ਼ਾਇਰ ਹਵਾ ਵਿਚ ਅਤੇ ਇਕ ਗੁਆਂਢੀਆਂ ਦੇ ਘਰ ਦੀ ਪਾਣੀ ਵਾਲੀ ਟੈਂਕੀ ’ਤੇ ਹੋਇਆ। ਸਰਪੰਚ ਨੇ ਦੋਸ਼ ਲਗਾਇਆ ਕਿ ਮੌਕੇ ’ਤੇ ਆਈ ਪੁਲਿਸ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਨੂੰ ਬੁਰਾ ਭਲਾ ਕਿਹਾ ਅਤੇ ਉਸ ਦੇ ਇਕ ਪੁੱਤਰ ਤੇ ਨੂੰਹ ਨੂੰ ਆਪਣੇ ਨਾਲ ਲੈ ਗਈ। ਦੂਜੇ ਪਾਸੇ ਪੁਲਿਸ ਮੁਲਾਜ਼ਮ ਨੇ ਦੋਸ਼ ਲਗਾਇਆ ਕਿ ਸਰਪੰਚ ਦੇ ਪੁੱਤਰ ਨੇ ਉਸ ਤੋਂ ਸਰਕਾਰੀ ਰਿਵਾਲਵਰ ਖੋਹ ਲਈ ਤੇ ਹੱਥੋਪਾਈ ਕੀਤੀ। ਫ਼ਿਲਹਾਲ ਫ਼ਾਇਰਿੰਗ ਦਾ ਅਸਲੀ ਕਾਰਨ ਸਾਹਮਣੇ ਨਹੀਂ ਆਇਆ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਐਮ. ਜੀ. ਆਈ. ਕਾਨਵੈਂਟ ਸਕੂਲ ਵਿਖੇ ਨੈਸ਼ਨਲ ਚਾਇਲਡ ਰਾਈਟਸ ਇਨਸੇਟਿਵ ਸੰਬੰਧੀ ਸਮਾਗਮ ਅਗਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਟਾਂਡਾ ਵਿਖੇ ਹੈਲੋਵਿਨ ਉਤਸਵ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।