02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਐਸ. ਵੀ. ਐਨ. ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਪੰਡੋਰੀ (ਲਮੀਣ) ਵਿਖੇ ਵਾਲਮੀਕਿ ਜੈਅੰਤੀ ਮਨਾਈ

ਐਮਾਂ ਮਾਂਗਟ, 31 ਅਕਤੂਬਰ (ਗੁਰਾਇਆ)-ਐਸ. ਵੀ.

ਅਜੀਤ ਡੈਸਕ 01-11-2026
ਐਮਾਂ ਮਾਂਗਟ, 31 ਅਕਤੂਬਰ (ਗੁਰਾਇਆ)-ਐਸ. ਵੀ. ਐਨ. ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਪੰਡੋਰੀ (ਲਮੀਣ) ਵਿਖੇ ਮਹਾਰਿਸ਼ੀ ਵਾਲਮੀਕਿ ਜੈਅੰਤੀ ਮਨਾਉਣ ਸੰਬੰਧੀ ਇਕ ਸਭਾ ਦਾ ਆਯੋਜਨ ਕੀਤਾ ਤੇ ਸਕੂਲ ਵਿਚ ਹਵਨ ਕੀਤਾ। ਇਸ ਮੌਕੇ ਸਕੂਲ ਡਾਇਰੈਕਟਰ ਚੈਨ ਸਿੰਘ, ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ, ਪ੍ਰਿੰਸੀਪਲ ਕਿਰਨ ਬਾਲਾ, ਸਮੂਹ ਮੈਂਬਰ ਤੇ ਸਕੂਲ ਵਿਦਿਆਰਥੀਆਂ ਤੋਂ ਇਲਾਵਾ ਮੁੱਖ ਮਹਿਮਾਨ ਦੇ ਤੌਰ ’ਤੇ ਜਿਲ੍ਹਾ ਐਜੂਕੇਸ਼ਨ ਵਾਲਮੀਕੀ ਸਭਾ ਦੇ ਪ੍ਰਧਾਨ ਨੰਬਰਦਾਰ ਭੁੱਲਾ ਰਾਮ ਤੇਜ਼ੀ, ਐਡਵੋਕੇਟ ਅਜੈ ਕੁਮਾਰ ਥਾਪਰ (ਪੰਜਾਬ ਪਰੈਜੀਡੈਂਟ ਭਗਵਾਨ ਵਾਲਮੀਕਿ ਸ਼ਕਤੀ ਸੈਨਾ) ਐਡਵੋਕੇਟ ਰਾਜਨ ਬਾਪਰ, ਸੁਖਦੇਵ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਸ਼ਾਮਿਲ ਹੋਏ। ਇਸ ਮੌਕੇ ਐਡਵੋਕੇਟ ਅਜੈ ਕੁਮਾਰ ਥਾਪਰ, ਡਾਇਰੈਕਟਰ ਚੈਨ ਸਿੰਘ ਨੇ ਭਾਰਤੀ ਸੰਸਕ੍ਰਿਤੀ ਅਤੇ ਮਹਾ-ਰਿਸ਼ੀ ਵਾਲਮੀਕ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਚੈਨ ਸਿੰਘ, ਪ੍ਰਿੰਸੀਪਲ ਕਿਰਨ ਬਾਲਾ, ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਸਮਾਗਮ ਦੇ ਅੰਤ ਵਿਚ ਸਕੂਲ ਪ੍ਰਿੰਸੀਪਲ ਮੈਡਮ ਕਿਰਨ ਬਾਲਾ ਨੇ ਧੰਨਵਾਦ ਕੀਤਾ।
ਪਿਛਲੀ ਖ਼ਬਰ ਸਿਹਤ ਮੁਲਾਜ਼ਮਾਂ ਨੇ ਸਿਹਤ ਕੇਂਦਰਾਂ ’ਚ ਸੰਤੁਲਿਤ ਖ਼ੁਰਾਕ ਸੰਬੰਧੀ ਕੀਤਾ ਜਾਗਰੂਕ ਅਗਲੀ ਖ਼ਬਰ ਅਵਤਾਰ ਸਿੰਘ ਡਾਂਡੀਆ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਕਾਰਜਕਾਰੀ ਮੈਂਬਰ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।