01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਖ਼ਾਲਸਾ ਕਾਲਜ ’ਚ ਗਣਿਤ ਵਿਭਾਗ ਵਲੋਂ ਦੋ ਰੋਜ਼ਾ ਵਰਕਸ਼ਾਪ ਲਗਾਈ

ਗੜ੍ਹਦੀਵਾਲਾ, 31 ਅਕਤੂਬਰ (ਚੱਗਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਕਾਲਜ ਦੇ ਗਣਿਤ ਵਿਭਾਗ ਵਲੋਂ ‘ਦਾ ਮੈਜਿਕ ਆਫ਼ ਕਾਊਂਟਿੰਗ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ ਦਾ ਲਗਾਈ ਗਈ। ਜਿਸ ’ਚ ਡਾ.

ਅਜੀਤ ਡੈਸਕ 01-11-2026
ਗੜ੍ਹਦੀਵਾਲਾ, 31 ਅਕਤੂਬਰ (ਚੱਗਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਕਾਲਜ ਦੇ ਗਣਿਤ ਵਿਭਾਗ ਵਲੋਂ ‘ਦਾ ਮੈਜਿਕ ਆਫ਼ ਕਾਊਂਟਿੰਗ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ ਦਾ ਲਗਾਈ ਗਈ। ਜਿਸ ’ਚ ਡਾ. ਨਿਸਾਰ ਲੋਨ ਐਸੋਸੀਏਟ ਪ੍ਰੋਫੈਸਰ ਜੇ. ਕੇ. ਇੰਸਟੀਚਿਊਟ ਆਫ਼ ਮੈਥੇਮੈਟੀਕਲ ਸਾਇੰਸਿਜ਼ ਸ੍ਰੀਨਗਰ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨਾਲ ਆਪਣੇ ਅਕਾਦਮਿਕ ਤਜਰਬੇ ਤੇ ਵਿਸ਼ੇ ਸੰਬੰਧੀ ਗਿਆਨ ਨੂੰ ਸਾਂਝਾ ਕੀਤਾ। ਵਰਕਸ਼ਾਪ ਦੇ ਆਰੰਭ ’ਚ ਗਣਿਤ ਵਿਭਾਗ ਦੀ ਅਧਿਆਪਕਾ ਮੈਡਮ ਦਲਜੀਤ ਕੌਰ ਅਤੇ ਡਾ. ਪੰਕਜ ਸ਼ਰਮਾ ਨੇ ਮੁੱਖ ਵਕਤਾ ਡਾ. ਨਿਸਾਰ ਲੋਨ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਡਾ. ਰਾਬੀਆ ਸ਼ਰਮਾ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ਵਰਕਸ਼ਾਪ ਦੌਰਾਨ ਡਾ. ਨਿਸਾਰ ਲੋਨ ਨੇ ਗਣਿਤ ਵਿਚ ਗਿਣਤੀ ਦੀਆਂ ਵੱਖ-ਵੱਖ ਵਿਧੀਆਂ, ਉਨ੍ਹਾਂ ਨਾਲ ਸੰਬੰਧਿਤ ਸਿਧਾਂਤਾਂ ਤੇ ਵਿਹਾਰਕ ਉਪਯੋਗਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਗਣਿਤ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਅਕਾਦਮਿਕ ਵਰਕਸ਼ਾਪਾਂ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਤਰਕਸ਼ੀਲ ਸੋਚ ਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ ਨੂੰ ਵਿਕਸਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਮੁੱਖ ਵਕਤਾ ਡਾ. ਨਿਸਾਰ ਲੋਨ ਦਾ ਵਿਦਿਆਰਥੀਆਂ ਨਾਲ ਆਪਣਾ ਕੀਮਤੀ ਗਿਆਨ ਤੇ ਤਜਰਬਾ ਸਾਂਝਾ ਕਰਨ ਲਈ ਧੰਨਵਾਦ ਕੀਤਾ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸਾਇੰਸ ਵਿਭਾਗ ਤੋਂ ਮੈਡਮ ਸੰਦੀਪ ਕੌਰ, ਮੈਡਮ ਕਰਮਵੀਰ ਕੌਰ ਸਮੇਤ ਸਮੂਹ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਹਲਕਾ ਚੱਬੇਵਾਲ ਦਾ ਵਿਕਾਸ ਤੇ ਸੇਵਾ ਮੇਰਾ ਸੰਕਲਪ-ਡਾ. ਇਸ਼ਾਂਕ ਕੁਮਾਰ ਅਗਲੀ ਖ਼ਬਰ ਸਕੂਲ ’ਚ ਮਹਿੰਦੀ ਲਗਾਉਣ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।