02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਲੱਖੀ ਸ਼ਾਹ ਲੁਬਾਣਾ ਭਵਨ ਦੇ ਮੋਹਣ ਸਿੰਘ ਚੇਅਰਮੈਨ, ਬਲਦੇਵ ਸਿੰਘ ਕੌਲਪੁਰ ਸਕੱਤਰ ਤੇ ਰਣਜੀਤ ਸਿੰਘ ਖ਼ਜ਼ਾਨਚੀ ਚੁਣੇ ਗਏ

ਮੁਕੇਰੀਆਂ, 1 ਨਵੰਬਰ (ਰਾਮਗੜ੍ਹੀਆ)- ਲੱਖੀ ਸ਼ਾਹ ਲੁਬਾਣਾ ਭਵਨ ਕਮੇਟੀ ਦੀ ਚੋਣ ਕਰਵਾਈ ਗਈ। ਇਸ ਦੌਰਾਨ ਹਾਜ਼ਰ ਸੰਗਤ ਦੀ ਸਰਬਸੰਮਤੀ ਨਾਲ ਪਿੰਡ ਟਾਂਡਾ ਰਾਮ ਸਹਾਇ ਦੇ ਸਾਬਕਾ ਸਰਪੰਚ ਤੇ ਮੌਜੂਦਾ ਕੋਆਪ੍ਰੇਟਿਵ ਸੋਸਾਇਟੀ ਦੇ ਪ੍ਰਧਾਨ ਮੋਹਣ ਸਿੰਘ ਨੂੰ ਭਵਨ ਦਾ ਚੇਅਰਮੈਨ ਚੁਣਿਆ ਗਿਆ।

ਲੱਖੀ ਸ਼ਾਹ ਲੁਬਾਣਾ ਭਵਨ ਕਮੇਟੀ ਦੀ ਚੋਣ ਦੌਰਾਨ ਹਾਜ਼ਰ ਨਵਨਿਯੁਕਤ ਆਗੂ। ਤਸਵੀਰ : ਰਾਮਗੜ੍ਹੀਆ 02-11-2026
ਮੁਕੇਰੀਆਂ, 1 ਨਵੰਬਰ (ਰਾਮਗੜ੍ਹੀਆ)- ਲੱਖੀ ਸ਼ਾਹ ਲੁਬਾਣਾ ਭਵਨ ਕਮੇਟੀ ਦੀ ਚੋਣ ਕਰਵਾਈ ਗਈ। ਇਸ ਦੌਰਾਨ ਹਾਜ਼ਰ ਸੰਗਤ ਦੀ ਸਰਬਸੰਮਤੀ ਨਾਲ ਪਿੰਡ ਟਾਂਡਾ ਰਾਮ ਸਹਾਇ ਦੇ ਸਾਬਕਾ ਸਰਪੰਚ ਤੇ ਮੌਜੂਦਾ ਕੋਆਪ੍ਰੇਟਿਵ ਸੋਸਾਇਟੀ ਦੇ ਪ੍ਰਧਾਨ ਮੋਹਣ ਸਿੰਘ ਨੂੰ ਭਵਨ ਦਾ ਚੇਅਰਮੈਨ ਚੁਣਿਆ ਗਿਆ। ਇਸੇ ਤਰ੍ਹਾਂ ਬਲਦੇਵ ਸਿੰਘ ਕੌਲਪੁਰ ਨੂੰ ਸਕੱਤਰ ਅਤੇ ਰਣਜੀਤ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ। ਕਮੇਟੀ ਦੇ ਬਾਕੀ ਮੈਂਬਰਾਂ ਦੀ ਚੋਣ ਵੀ ਹਾਜ਼ਰ ਸੰਗਤ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ। ਸੁਰਿੰਦਰ ਸਿੰਘ ਸਰਪੰਚ ਪੰਜਢੇਰੀ ਸੀਨੀਅਰ ਵਾਈਸ ਚੇਅਰਮੈਨ, ਗੁਰਦਿਆਲ ਸਿੰਘ ਸੀਨੀਅਰ ਚੇਅਰਮੈਨ, ਹਰਜੋਤ ਸਿੰਘ ਐਸ. ਡੀ. ਓ. ਸੀਨੀਅਰ ਵਾਈਸ ਚੇਅਰਮੈਨ, ਬਲਦੇਵ ਸਿੰਘ ਕੌਲਪੁਰ ਸਕੱਤਰ, ਰਣਜੀਤ ਸਿੰਘ ਖ਼ਜ਼ਾਨਚੀ, ਮਸ਼ਜਿੰਦਰ ਸਿੰਘ ਮੁਰਾਦਪੁਰ ਸੀਨੀਅਰ ਚੇਅਰਮੈਨ, ਹਰਭਜਨ ਸਿੰਘ ਵਾਈ ਪ੍ਰਧਾਨ, ਭਾਨ ਸਿੰਘ ਕੋਲਪੁਰ ਵਾਈਸ ਪ੍ਰਧਾਨ, ਲਖਵਿੰਦਰ ਸਿੰਘ ਵਾਈਸ ਪ੍ਰਧਾਨ, ਨਰਿੰਦਰ ਸਿੰਘ ਮੀਤ ਪ੍ਰਧਾਨ, ਸਤਨਾਮ ਸਿੰਘ ਭੱਟੀਆਂ ਜੱਟਾਂ ਵਾਈਸ ਪ੍ਰਧਾਨ, ਗੁਲਜ਼ਾਰ ਸਿੰਘ ਰੰਧਾਵਾ ਕਲੋਨੀ ਖ਼ਜ਼ਾਨਚੀ, ਗੁਰਦੀਪ ਸਿੰਘ ਵਾਈਸ ਪ੍ਰਧਾਨ, ਅਵਤਾਰ ਸਿੰਘ ਵਾਈਸ ਪ੍ਰਧਾਨ, ਬਲਵੀਰ ਸਿੰਘ ਵਾਈਸ ਪ੍ਰਧਾਨ, ਦਲਜੀਤ ਸਿੰਘ ਸਲੈਰੀਆਂ ਵਾਈਸ ਪ੍ਰਧਾਨ ਨਿਯੁਕਤ ਕੀਤੇ ਗਏ। ਇਸ ਮੌਕੇ ਹਾਜ਼ਰ ਸੰਗਤ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੱਤੀ ਅਤੇ ਉਮੀਦ ਪ੍ਰਗਟਾਈ ਕਿ ਨਵੀਂ ਕਮੇਟੀ ਲੱਖੀ ਸ਼ਾਹ ਲੁਬਾਣਾ ਭਵਨ ਦੀ ਬਿਹਤਰੀ ਅਤੇ ਭਾਈਚਾਰੇ ਦੀ ਭਲਾਈ ਲਈ ਮਿਲਜੁਲ ਕੇ ਕੰਮ ਕਰੇਗੀ। ਇਸ ਮੌਕੇ ਸਾਬਕਾ ਸੰਮਤੀ ਮੈਂਬਰ ਸੁਰਜੀਤ ਸਿੰਘ ਭੱਟੀਆਂ ਜੱਟਾਂ, ਪ੍ਰਿੰਸੀਪਲ ਗੁਰਦਿਆਲ ਸਿੰਘ, ਚੀਫ਼ ਇੰਜੀਨੀਅਰ ਨਿਰਮਲ ਸਿੰਘ, ਗੁਰਦਿਆਲ ਸਿੰਘ ਟਾਂਡਾ, ਸੂਬੇਦਾਰ ਸੁਰਿੰਦਰ ਸਿੰਘ, ਬਲਦੇਵ ਸਿੰਘ ਕੌਲਪੁਰ, ਸਾਬਕਾ ਚੇਅਰਮੈਨ ਮਨਜੀਤ ਸਿੰਘ ਕੌਲਪੁਰ, ਇੰਸਪੈਕਟਰ ਸੁਖਦੇਵ ਸਿੰਘ ਸਮੇਤ ਹੋਰ ਕਈ ਪਤਵੰਤੇ ਸੱਜਣ ਅਤੇ ਸੰਗਤ ਹਾਜ਼ਰ ਸਨ।
ਪਿਛਲੀ ਖ਼ਬਰ ਸੰਗਰੂਰ ਦੀ ਇਨਸਾਫ਼ ਰੈਲੀ ’ਚ ਰਾਹੁਲ ਗਾਂਧੀ ਕਰਨਗੇ ਪੰਜਾਬ ਦੇ ਮੁੱਦਿਆਂ ਦੀ ਪੈਰਵਾਈ- ਸੰਗਤ ਸਿੰਘ ਗਿਲਜੀਆਂ ਅਗਲੀ ਖ਼ਬਰ ਪੰਜਾਬ ਦਿਵਸ ਮੌਕੇ ਸੁੰਦਰ ਸ਼ਾਮ ਅਰੋੜਾ ਨੇ 35 ਸੇਵਾਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।