02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਅਕਾਲ ਅਕੈਡਮੀ ਪਵੇਂ ਵਿਖੇ ਧਾਰਮਿਕ ਪ੍ਰੀਖਿਆ ਕਰਵਾਈ

ਦਸੂਹਾ, 1 ਨਵੰਬਰ (ਭੁੱਲਰ)- ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋ ਵੱਖ-ਵੱਖ ਸਕੂਲਾਂ ਦੇ 409 ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰੀਖਿਆ ਨਾਲ ਜਿੱਥੇ ਬੱਚਿਆਂ ਵਿਚ ਨੈਤਿਕ ਗੁਣਾਂ ਦੀ ਸਾਂਝ ਪੈਦਾ ਹੁੰਦੀ ਹੈ ਉੱਥੇ ਬੱਚੇ ਨਸ਼ਿਆਂ ਦੇ ਸੇਵਨ ਤੋਂ ਕੋਹਾਂ ਦੂਰ ਰਹਿੰਦੇ ਹਨ।

ਅਜੀਤ ਡੈਸਕ 02-11-2026
ਦਸੂਹਾ, 1 ਨਵੰਬਰ (ਭੁੱਲਰ)- ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋ ਵੱਖ-ਵੱਖ ਸਕੂਲਾਂ ਦੇ 409 ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰੀਖਿਆ ਨਾਲ ਜਿੱਥੇ ਬੱਚਿਆਂ ਵਿਚ ਨੈਤਿਕ ਗੁਣਾਂ ਦੀ ਸਾਂਝ ਪੈਦਾ ਹੁੰਦੀ ਹੈ ਉੱਥੇ ਬੱਚੇ ਨਸ਼ਿਆਂ ਦੇ ਸੇਵਨ ਤੋਂ ਕੋਹਾਂ ਦੂਰ ਰਹਿੰਦੇ ਹਨ। ਇਸ ਪ੍ਰੀਖਿਆ ਵਿਚ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਸਮਾਨ ਸ਼ਹੀਦ ਦੇ 72 ਬੱਚੇ, ਐਮ. ਜੀ. ਆਈ ਕਾਨਵੈਂਟ ਸਕੂਲ ਕੱਲੋਵਾਲ ਦੇ 67 ਬੱਚੇ, ਨੰਦ ਸਿੰਘ ਮੈਮੋਰੀਅਲ ਪਬਲਿਕ ਸਕੂਲ ਦੇ 58 ਬੱਚੇ, ਅਕਾਲ ਅਕੈਡਮੀ ਪਵੇਂ ਦੇ 64 ਬੱਚੇ, ਇੰਡੀਅਨ ਪਬਲਿਕ ਸਕੂਲ ਅਟੱਲ ਗੜ੍ਹ ਮੁਕੇਰੀਆਂ ਦੇ 64 ਬੱਚੇ ਅਤੇ ਪਰਲਜ਼ ਇੰਟਰਨੈਸ਼ਨਲ ਸਕੂਲ ਭਲੋਵਾਲ ਹਾਜੀਪੁਰ ਦੇ 88 ਬੱਚਿਆਂ ਨੇ ਸ਼ਮੂਲੀਅਤ ਕੀਤੀ ਜਦੋਂ ਕਿ ਅਵਤਾਰ ਸਿੰਘ ਵਿਰਦੀ, ਮਨਜੀਤ ਕੌਰ, ਕੈਪਟਨ ਹੀਰਾ ਸਿੰਘ ਟੇਰਕਿਆਣਾ, ਬਲਦੇਵ ਸਿੰਘ ਸਦਰ ਪੁਰ, ਜੋਗਾ ਸਿੰਘ ਨਾਗਰਾ ਸਦਰਪੁਰ, ਜਸਪਾਲ ਸਿੰਘ ਦੇਵੀ ਦਾਸ, ਮਨਜਿੰਦਰ ਸਿੰਘ ਨਿੱਕੂ ਚੱਕ, ਨਿਰਮਲ ਕੌਰ, ਸੋਨੀਆ ਸੈਣੀ, ਰਾਜਵਿੰਦਰ ਕੌਰ ਬਾਜਾ ਚੱਕ ਆਦਿ ਨੇ ਨਿਗਰਾਨ ਅਮਲੇ ਦੀ ਨਿਸ਼ਕਾਮ ਸੇਵਾ ਨਿਭਾਈ। ਇਸ ਪ੍ਰੀਖਿਆ ਵਿਚ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲਗਭਗ 90 ਹਜ਼ਾਰ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਦਾ ਨਤੀਜਾ ਜਨਵਰੀ 2027 ਵਿਚ ਐਲਾਨਿਆ ਜਾਵੇਗਾ। ਪਹਿਲੇ ਤਿੰਨ ਸਥਾਨ ਅਤੇ ਮੈਰਿਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਤੋਂ ਇਲਾਵਾ ਟਰਾਫ਼ੀ, ਪ੍ਰਮਾਣ ਪੱਤਰ ਦੇ ਕੇ ਸਨਮਾਨ ਕੀਤਾ ਜਾਵੇਗਾ।
ਪਿਛਲੀ ਖ਼ਬਰ ਐਸ.ਪੀ. ਸੰਦੀਪ ਸਿੰਘ ਮੰਡ ਨੂੰ ਸਦਮਾ-ਮਾਤਾ ਦਾ ਦਿਹਾਂਤ ਅਗਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।