03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੰਜਾਬ ਟੀਮ ਦੇ ਖਿਡਾਰੀਆਂ ਨੇ ਨੈਸ਼ਨਲ ਸਕੂਲ ਖੇਡਾਂ ਗਤਕਾ ’ਚ 10 ਸੋਨ, 13 ਚਾਂਦੀ, 10 ਕਾਂਸੇ ਦੇ ਤਗਮੇ ਜਿੱਤੇ

ਪੱਸੀ ਕੰਢੀ, 2 ਨਵੰਬਰ (ਜਗਤਾਰ ਸਿੰਘ ਰਜਪਾਲਮਾ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਡਿਪਟੀ ਡਾਇਰੈਕਟਰ ਜਸਜੀਤ ਸਿੰਘ ਸਪੋਰਟਸ ਦੇ ਦਿਸ਼ਾ ਨਿਰਦੇਸ਼ਾਂ ਦੀ ਯੋਗ ਅਗਵਾਈ ਹੇਠ 70ਵੀਆਂ ਨੈਸ਼ਨਲ ਸਕੂਲ ਖੇਡਾਂ (ਗਤਕਾ) ਵਿਚ ਪੰਜਾਬ ਦੀ ਟੀਮ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਟੀਮ ਦੇ ਕੋਚ ਬਹਾਦਰ ਜਗਦੀਸ਼ ਸਿੰਘ (ਡੀ.

ਅਜੀਤ ਡੈਸਕ 03-11-2026
ਪੱਸੀ ਕੰਢੀ, 2 ਨਵੰਬਰ (ਜਗਤਾਰ ਸਿੰਘ ਰਜਪਾਲਮਾ)-ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਡਿਪਟੀ ਡਾਇਰੈਕਟਰ ਜਸਜੀਤ ਸਿੰਘ ਸਪੋਰਟਸ ਦੇ ਦਿਸ਼ਾ ਨਿਰਦੇਸ਼ਾਂ ਦੀ ਯੋਗ ਅਗਵਾਈ ਹੇਠ 70ਵੀਆਂ ਨੈਸ਼ਨਲ ਸਕੂਲ ਖੇਡਾਂ (ਗਤਕਾ) ਵਿਚ ਪੰਜਾਬ ਦੀ ਟੀਮ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਟੀਮ ਦੇ ਕੋਚ ਬਹਾਦਰ ਜਗਦੀਸ਼ ਸਿੰਘ (ਡੀ.ਪੀ.ਈ) ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਹੋਤਾ ਨੇ ਦੱਸਿਆ ਕਿ ਇਹ 70ਵੀਆਂ ਸਕੂਲ ਨੈਸ਼ਨਲ ਖੇਡਾਂ ਦਿੱਲੀ ਦੇ ਤਿਆਗ ਰਾਜ ਸਟੇਡੀਅਮ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿਚ ਦੇਸ਼ ਭਰ ਤੋਂ 17 ਟੀਮਾਂ ਨੇ ਭਾਗ ਲਿਆ। ਜਿਸ ਵਿਚ ਪੰਜਾਬ ਦੀ ਟੀਮ ਦੇ ਖਿਡਾਰੀਆਂ ਨੇ 10 ਸੋਨ, 1 3 ਚਾਂਦੀ ਅਤੇ 10 ਕਾਂਸੇ, ਕੁੱਲ 33 ਤਗਮੇ ਪ੍ਰਾਪਤ ਕੀਤੇ। ਉਨ੍ਹਾਂ ਦੱਸਿਆ ਕਿ ਪੰਜਾਬ ਟੀਮ ਨੇ ਅੰਡਰ-17 ਲੜਕਿਆਂ ਦੀ ਕੈਟਾਗਰੀ ਵਿਚ ਓਵਰਆਲ ਪਹਿਲਾ ਸਥਾਨ ਹਾਸਲ ਕੀਤਾ, ਅਤੇ ਅੰਡਰ-17 ਲੜਕੀਆਂ ਕੈਟਾਗਰੀ ਵਿਚ ਤੀਜਾ ਸਥਾਨ ਹਾਸਲ ਕੀਤਾ। ਅੰਡਰ-19 ਲੜਕੇ ਤੇ ਲੜਕੀਆਂ ਕੈਟਾਗਰੀ ਵਿਚ ਆਲ ਓਵਰ ਦੂਸਰਾ ਸਥਾਨ ਪ੍ਰਾਪਤ ਕੀਤਾ। ਟੀਮ ਕੋਚ ਬਹਾਦਰ ਜਗਦੀਸ਼ ਸਿੰਘ ਨੇ ਇਹ ਵੀ ਦੱਸਿਆ ਕਿ ਹੁਸ਼ਿਆਰਪੁਰ ਜ਼ਿਲੇ੍ਹ ਦੇ ਤਿੰਨ ਖਿਡਾਰੀ ਦਮਨਪ੍ਰੀਤ ਸਿੰਘ, ਪਰਮਵੀਰ ਸਿੰਘ ਨੇ ਆਪਣੇ ਜ਼ਿਲੇ੍ਹ ਨੂੰ ਸੋਨਾ ਦਾ ਤਗਮੇ ਲੈ ਕੇ ਦਿੱਤਾ, ਬਲਰਾਜ ਸਿੰਘ ਕਾਂਸੇ ਦਾ ਮੈਡਲ ਪ੍ਰਾਪਤ ਕੀਤਾ। ਗਤਕਾ ਟੀਮ ਬੱਚਿਆਂ ਦਾ ਟਾਂਡਾ ਪਹੁੰਚਣ ਵੱਖ-ਵੱਖ ਸੁਸਾਇਟੀਆਂ ਨੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਬੱਚਿਆਂ ਨੂੰ ਤੇ ਉਨ੍ਹਾਂ ਦੇ ਨਾਲ ਟੀਮ ਕੋਚ ਬਹਾਦਰ ਜਗਦੀਸ਼ ਦਾ ਸਨਮਾਨਿਤ ਕੀਤਾ। ਪੰਜਾਬ ਟੀਮ ਦੀ ਇਸ ਜਿੱਤ ਤੇ ਡਿਪਟੀ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਪੰਜਾਬ ਜਸਜੀਤ ਸਿੰਘ, ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ, ਡੀ. ਐੱਸ. ਈ. ਜਗਜੀਤ ਸਿੰਘ ਵਲੋਂ ਸਾਰੇ ਗਤਕਾ ਖਿਡਾਰੀਆਂ ਅਤੇ ਉਨ੍ਹਾਂ ਨਾਲ ਪੰਜਾਬ ਟੀਮ ਕੋਚ ਬਹਾਦਰ ਜਗਦੀਸ਼ ਸਿੰਘ, ਮੈਨੇਜਰ ਟੀਮ ਲੈਕ. ਦਲਜੀਤ ਸਿੰਘ, ਹਰਜਿੰਦਰ ਸਿੰਘ ਗਤਕਾ ਕੋਚ, ਗੁਰਪ੍ਰੀਤ ਸਿੰਘ ਗਤਕਾ ਕੋਚ, ਮੈਡਮ ਆਰਤੀ ਗਤਕਾ ਕੋਚ, ਮੈਨੇਜਰ ਜਸਪਾਲ ਸਿੰਘ ਆਦਿ ਨੂੰ ਵਧਾਈ ਦਿੱਤੀ ਗਈ ਅਤੇ ਖਿਡਾਰੀਆ ਨੂੰ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਪਿਛਲੀ ਖ਼ਬਰ 18 ਤੋਂ 22 ਤੱਕ ਲਾਜਵੰਤੀ ਸਟੇਡੀਅਮ ਵਿਖੇ ਲੱਗੇਗਾ ‘ਨੇਚਰ ਫੈਸਟ-2026’-ਰਾਕੇਸ਼ ਕੁਮਾਰ ਮੀਨਾ, ਅਧਿਕਾਰੀਆਂ ਨਾਲ ਕੀਤੀ ਮੀਟਿ... ਅਗਲੀ ਖ਼ਬਰ ਪ੍ਰਮਾਤਮਾ ਦੇ ਆਸ਼ੀਰਵਾਦ ਅਤੇ ਦਸੂਹਾ ਹਲਕੇ ਦੀ ਸੰਗਤ ਦੇ ਪਿਆਰ ਸਦਕਾ ਮਿਲੀ ਸਫਲਤਾ-ਵਿਧਾਇਕ ਕਰਮਬੀਰ ਘੁੰਮਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।