04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪੀ.ਐਮ. ਸ੍ਰੀ ਸਰਕਾਰੀ ਸਕੂਲ ਲੜਕੇ ਤਲਵਾੜਾ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ

ਰਾਮਗੜ੍ਹ ਸੀਕਰੀ, 3 ਨਵੰਬਰ (ਕਟੋਚ)- ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਇਤਿਹਾਸ ਅਤੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਪਾਏ ਪੰਜਾਬੀ ਦੇ ਯੋਗਦਾਨ ਪ੍ਰਤੀ ਜਾਣੂੰ ਕਰਵਾਉਣ ਦੇ ਉਦੇਸ਼ ਨਾਲ ਪੀ. ਐਮ.

ਅਜੀਤ ਡੈਸਕ 04-11-2026
ਰਾਮਗੜ੍ਹ ਸੀਕਰੀ, 3 ਨਵੰਬਰ (ਕਟੋਚ)- ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਇਤਿਹਾਸ ਅਤੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਪਾਏ ਪੰਜਾਬੀ ਦੇ ਯੋਗਦਾਨ ਪ੍ਰਤੀ ਜਾਣੂੰ ਕਰਵਾਉਣ ਦੇ ਉਦੇਸ਼ ਨਾਲ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਲੜਕੇ ਤਲਵਾੜਾ ਦਾ ਵਿੱਦਿਅਕ ਟੂਰ ਪਿਛਲੇ ਦਿਨੀਂ ਪ੍ਰਿੰਸੀਪਲ ਜਪਿੰਦਰ ਕੁਮਾਰ ਦੀ ਅਗਵਾਈ ਅਤੇ ਦੇਖ ਰੇਖ ਵਿਚ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਦਾ ਲਗਾਇਆ ਗਿਆ। ਇਸ ਵਿੱਦਿਅਕ ਟੂਰ ਵਿਚ ਸੁਨੀਲ ਦੱਤ, ਰਾਕੇਸ਼ ਕੁਮਾਰ, ਪ੍ਰੇਮ ਲਤਾ, ਗੀਤਾ ਸ਼ਰਮਾ ਅਤੇ ਨਰੇਸ਼ ਠਾਕੁਰ ਦੇ ਮਾਰਗ ਦਰਸ਼ਨ ਅਧੀਨ ਸਕੂਲ ਦੇ ਮਿਡਲ ਅਤੇ ਹਾਈ ਕਲਾਸਾਂ ਦੇ ਕੁੱਲ 82 ਵਿਦਿਆਰਥੀਆਂ ਵਲੋਂ ਸ਼ਮੂਲੀਅਤ ਕੀਤੀ। ਪ੍ਰਿੰਸੀਪਲ ਜਪਿੰਦਰ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੇ ਜੱਲਿਆਂਵਾਲਾ ਬਾਗ਼ ਅਤੇ ਦਰਬਾਰ ਸਾਹਿਬ ਦਾ ਦੌਰਾ ਕੀਤਾ ਅਤੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬੀਆਂ ਵਲੋਂ ਦਿੱਤੀਆਂ ਸ਼ਹੀਦੀਆਂ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਇਸ ਵਿੱਦਿਅਕ ਅਤੇ ਧਾਰਮਿਕ ਯਾਤਰਾ ਰਾਹੀਂ ਵਿਦਿਆਰਥੀਆਂ ਦੇ ਗਿਆਨ ਵਿਚ ਕਾਫ਼ੀ ਵਾਧਾ ਹੋਇਆ ਅਤੇ ਇਹ ਟੂਰ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਇਆ।
ਪਿਛਲੀ ਖ਼ਬਰ ਬਿਹਤਰ ਸਹੂਲਤਾਂ ਲਈ ਅਕਾਲੀ ਦਲ ਨੂੰ ਮੁੜ ਸੱਤਾ ’ਚ ਲਿਆਓ - ਰਸੂਲਪੁਰ ਅਗਲੀ ਖ਼ਬਰ ਬੈਡਮਿੰਟਨ ਖਿਡਾਰਨ ਹਮਰੀਨ ਕੌਰ ਦੀ ਸਟੇਟ ਪੱਧਰ ’ਤੇ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।