ਦੀਵਾਲੀ ਤਿਉਹਾਰ ’ਤੇ ਲੋਕਾਂ ਦੀ ਸੁਰੱਖਿਆ ਸੰਬੰਧੀ ਮਾਹਿਲਪੁਰ ਪੁਲਿਸ ਨੇ ਚੌਕਸੀ ਵਧਾਈ
ਮਾਹਿਲਪੁਰ, 5 ਨਵੰਬਰ (ਰਜਿੰਦਰ ਸਿੰਘ)-ਦੀਵਾਲੀ ਤਿਉਹਾਰ ਦੇ ਚੱਲਦਿਆਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਚੌਕਸੀ ਨੂੰ ਵਧਾਉਂਦੇ ਹੋਏ ਕਈ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ । ਜਾਣਕਾਰੀ ਅਨੁਸਾਰ ਥਾਣਾ ਮਾਹਿਲਪੁਰ ਦੇ ਮੁਖੀ ਮੈਡਮ ਰਮਨਦੀਪ ਕੌਰ ਸਮੇਤ ਪੁਲਿਸ ਵਲੋਂ ਚੌਕਸੀ ਵਧਾਉਂਦੇ ਹੋਏ ਕਈ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਕਾਗ਼ਜ਼ਾਤ ਨਾ ਪੂਰੇ ਹੋਣ ’ਤੇ ਚਲਾਨ ਕੀਤੇ ਤੇ ਕਈਆਂ ਨੂੰ ਵਾਰਨਿੰਗ ਦਿੱਤੀ ਗਈ।
ਅਜੀਤ ਡੈਸਕ
06-11-2026