ਜੂਆ ਖੇਡਦੇ ਨਕਦੀ ਸਮੇਤ 11 ਕਾਬੂ
ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ)-ਥਾਣਾ ਸਿਟੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਕੇ 11 ਕਥਿਤ ਦੋਸ਼ੀਆਂ ਨੂੰ 81 ਹਜ਼ਾਰ ਰੁਪਏ ਦੀ ਨਕਦੀ ਅਤੇ ਤਾਸ਼ ਦੇ ਪੱਤਿਆਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਇਕ ਗੁਪਤ ਸੂਚਨਾ ਮਿਲੀ ਸੀ ਕਿ ਮੁਹੱਲਾ ਬਹਾਦਰਪੁਰ ’ਚ ਵੱਡੇ ਪੱਧਰ ’ਤੇ ਜੂਆ ਖੇਡਿਆ ਜਾ ਰਿਹਾ ਹੈ।
ਅਜੀਤ ਡੈਸਕ
08-11-2026