13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਹੁਸ਼ਿਆਰਪੁਰ ਦੀ ਹਵਾ ਗੁਣਵੱਤਾ ਸੂਚਕ ਅਸੁਰੱਖਿਅਤ ਸ਼੍ਰੇਣੀ ’ ਚ ਸਾਹ ਲੈਣਾ ਹੋਇਆ ਔਖਾ

ਹੁਸ਼ਿਆਰਪੁਰ, 12 ਨਵੰਬਰ (ਹਰਪ੍ਰੀਤ ਕੌਰ)-ਹੁਸ਼ਿਆਰਪੁਰ ’ਚ ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵਤਾ ਵਿਚ ਭਾਰੀ ਕਮੀ ਆਈ ਹੈ। ਪਰਾਲੀ ਸਾੜਣ ਦੀਆਂ ਘਟਨਾਵਾਂ ਕਾਰਨ ਵੀ ਹੁਸ਼ਿਆਰਪੁਰ ਤੇ ਆਸਪਾਸ ਦੇ ਇਲਾਕੇ ’ਚ ਧੂੰਏ ਦੀ ਸੰਘਣੀ ਚਾਦਰ ਛਾਈ ਹੋਈ ਹੈ।

ਅਜੀਤ ਡੈਸਕ 13-11-2026
ਹੁਸ਼ਿਆਰਪੁਰ, 12 ਨਵੰਬਰ (ਹਰਪ੍ਰੀਤ ਕੌਰ)-ਹੁਸ਼ਿਆਰਪੁਰ ’ਚ ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵਤਾ ਵਿਚ ਭਾਰੀ ਕਮੀ ਆਈ ਹੈ। ਪਰਾਲੀ ਸਾੜਣ ਦੀਆਂ ਘਟਨਾਵਾਂ ਕਾਰਨ ਵੀ ਹੁਸ਼ਿਆਰਪੁਰ ਤੇ ਆਸਪਾਸ ਦੇ ਇਲਾਕੇ ’ਚ ਧੂੰਏ ਦੀ ਸੰਘਣੀ ਚਾਦਰ ਛਾਈ ਹੋਈ ਹੈ। ਵੀਰਵਾਰ ਦੁਪਹਿਰ ਨੂੰ ਸ਼ਹਿਰ ਦਾ ਏਅਰ ਕੁਆਲਟੀ ਇਨਡੈਕਸ (ਏਕਿਊਆਈ) ਅੌਸਤਨ 216 ਸੀ ਜੋ ਅਸੁਰੱਖਿਅਤ ਸ਼੍ਰੇਣੀ ਵਿਚ ਆਉਂਦਾ ਹੈ। ਕਈ ਇਲਾਕਿਆਂ ’ਚ ਏਕਿਊਆਈ 230 ਤੱਕ ਦਰਜ ਕੀਤਾ ਗਿਆ। ਭਾਵੇਂ ਹੁਸ਼ਿਆਰਪੁਰ ਜ਼ਿਲ੍ਹੇ ’ਚ ਪਰਾਲੀ ਸਾੜਣ ਦੇ ਮਾਮਲੇ ਹੋਰਨਾਂ ਜ਼ਿਲ੍ਹਿਆਂ ਦੇ ਮੁਕਾਬਲੇ ਘੱਟ ਹਨ ਪਰ ਇਸ ਦੇ ਬਾਵਜੂਦ ਹਵਾ ਖਤਰਨਾਕ ਹੱਦ ਤੱਕ ਪ੍ਰਦੂਸ਼ਿਤ ਹੈ। ਵਾਤਾਵਰਨ ਮਾਹਿਰਾਂ ਅਨੁਸਾਰ ਹਵਾ ਅਤੇ ਰਾਤ ਦੇ ਤਾਪਮਾਨ ਵਿਚ ਗਿਰਾਵਟ ਹੋਣ ਕਾਰਨ ਪ੍ਰਦੂਸ਼ਣ ਦੇ ਕਣ ਹੇਠਲੇ ਪੱਥਰ ’ਤੇ ਜੰਮ ਗਏ ਹਨ। ਪਟਾਕਿਆਂ ਦੇ ਧੂੰਏ, ਵਾਹਨਾ ਦੇ ਪ੍ਰਦੂਸ਼ਣ ਅਤੇ ਉਸਾਰੀ ਕਾਰਜਾਂ ਤੋਂ ਉੱਡਦੀ ਧੂੜ ਕਾਰਨ ਇਲਾਕੇ ਦੀ ਹਵਾ ਬੇਹੱਦ ਪ੍ਰਦੂਸ਼ਿਤ ਹੋ ਚੁੱਕੀ ਹੈ ਜੋ ਸਿਹਤ ਲਈ ਬੇਹੱਦ ਹਾਨੀਕਾਰਕ ਹੈ। ਡਾਕਟਰਾਂ ਅਨੁਸਾਰ ਅੱਜਕਲ੍ਹ ਸਾਹ ਦੀਆਂ ਬਿਮਾਰੀਆਂ, ਸੁੱਕੀ ਖੰਘ ਅਤੇ ਅਲਰਜੀ ਦੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ। ਪ੍ਰਸ਼ਾਸਨ ਦੀ ਚੌਕਸੀ ਦੇ ਬਾਵਜੂਦ ਪਰਾਲੀ ਅਤੇ ਕੂੜਾ ਕਰਕਟ ਸਾੜਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਖਾਸ ਤੌਰ ’ਤੇ ਬੱਚਿਆਂ ਅਤੇ ਬਜ਼ੁਰਗਾਂ ਲਈ ਪ੍ਰਦੂਸ਼ਣ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਮਾਹਿਰਾਂ ਅਨੁਸਾਰ ਜਦੋਂ ਤੱਕ ਮੀਂਹ ਨਹੀਂ ਪੈਂਦਾ, ਉਦੋਂ ਤੱਕ ਇਸ ਪ੍ਰਦੂਸ਼ਣ ਤੋਂ ਰਾਹਤ ਮਿਲਣੀ ਔਖੀ ਹੈ। ਡਾਕਟਰਾਂ ਵਲੋਂ ਲੋਕਾਂ ਨੂੰ ਬਾਹਰ ਜਾਣ ਸਮੇਂ ਮਾਸਕ ਲਗਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਉਸ ’ਤੇ ਅਮਲ ਨਹੀਂ ਹੋ ਰਿਹਾ।
ਪਿਛਲੀ ਖ਼ਬਰ ਮਨਸੂਰਪੁਰ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਵੰਡੇ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਬੱਬੂ ਘੁੰਮਣ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।