14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਏ.ਐੱਸ. ਸੀਨੀਅਰ ਸੈਕੰਡਰੀ ਸਕੂਲ ਦਾ ਸਥਾਪਨਾ ਦਿਵਸ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

ਮੁਕੇਰੀਆਂ, 13 ਨਵੰਬਰ (ਰਾਮਗੜ੍ਹੀਆ)- ਏ. ਐੱਸ.

ਅਜੀਤ ਡੈਸਕ 14-11-2026
ਮੁਕੇਰੀਆਂ, 13 ਨਵੰਬਰ (ਰਾਮਗੜ੍ਹੀਆ)- ਏ.ਐੱਸ. ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਸਕੂਲ ਦੇ ਸੰਸਥਾਪਕ ਹਕੀਮ ਰਾਮ ਸਰਨਦਾਸ ਦੀ ਯਾਦ ਨੂੰ ਸਮਰਪਿਤ ਸਥਾਪਨਾ ਦਿਵਸ ਬੜੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ, ਪ੍ਰਿੰਸੀਪਲ, ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਹਕੀਮ ਰਾਮ ਸਰਨ ਦਾਸ ਦੀ ਤਸਵੀਰ ਅੱਗੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਵਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਗਏ ਮਹਾਨ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸਕੂਲ ਵਲੋਂ ਸ਼ਹਿਰ ’ਚ ਇਕ ਵਿਸ਼ਾਲ ਮਾਰਚ ਕੱਢਿਆ ਗਿਆ, ਜਿਸ ਨੇ ਮੁਕੇਰੀਆਂ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਗਲੀਆਂ ’ਚੋਂ ਗੁਜ਼ਰਦਿਆਂ ਇੱਕ ਵਿਲੱਖਣ ਅਤੇ ਭਾਵਪੂਰਨ ਦ੍ਰਿਸ਼ ਪੇਸ਼ ਕੀਤਾ। ਮਾਰਚ ਦੀ ਅਗਵਾਈ ਹਕੀਮ ਰਾਮ ਸਰਨਦਾਸ ਦੀ ਫੁੱਲਾਂ ਨਾਲ ਸਜਾਈ ਤਸਵੀਰ ਕਰ ਰਹੀ ਸੀ। ਇਸ ਦੇ ਪਿੱਛੇ ਸਕੂਲ ਦਾ ਸ਼ਾਨਦਾਰ ਬੈਂਡ ਸੁੰਦਰ ਵਰਦੀਆਂ ਵਿੱਚ ਸਜੇ ਵਿਦਿਆਰਥੀਆਂ ਵਲੋਂ ਆਪਣੀਆਂ ਮਧੁਰ ਧੁਨਾਂ ਨਾਲ ਮਾਰਚ ਦੀ ਸ਼ੋਭਾ ਵਧਾ ਰਿਹਾ ਸੀ। ਇਸ ਉਪਰੰਤ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ, ਅਧਿਆਪਕ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਸ ਮਾਰਚ ਵਿਚ ਸ਼ਾਮਿਲ ਹੋਏ। ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਇਹ ਮਾਰਚ ਮੁੜ ਸਕੂਲ ਵਿਖੇ ਪਹੁੰਚ ਕੇ ਸਮਾਪਤ ਹੋਇਆ। ਇਸ ਮਾਰਚ ਦਾ ਮਕਸਦ ਸ਼ਹਿਰ ਵਾਸੀਆਂ ਤੱਕ ਇੱਕ ਬਹੁਤ ਹੀ ਸਾਰਥਕ ਅਤੇ ਭਾਵਨਾਤਮਕ ਸੰਦੇਸ਼ ਪਹੁੰਚਾਉਣਾ ਸੀ। ਸਾਲ 1914 ਤੋਂ ਲੈ ਕੇ ਅੱਜ ਤੱਕ ਇਹ ਸੰਸਥਾ ਪੂਰੇ ਇਲਾਕੇ ’ਚ ਗਿਆਨ ਅਤੇ ਸਿੱਖਿਆ ਦਾ ਚਾਨਣ ਵੰਡ ਰਹੀ ਹੈ ਅਤੇ ਅਣਗਿਣਤ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਹੈ। ਇਹ ਮਾਰਚ ਅਸਲ ਵਿੱਚ ਨਵੀਂ ਪੀੜ੍ਹੀ ਵੱਲੋਂ ਆਪਣੀਆਂ ਜੜ੍ਹਾਂ, ਆਪਣੇ ਇਤਿਹਾਸ ਅਤੇ ਆਪਣੇ ਸੰਸਥਾਪਕ ਪ੍ਰਤੀ ਕ੍ਰਿਤੱਗਤਾ ਪ੍ਰਗਟਾਉਣ ਦਾ ਇੱਕ ਅਨੋਖਾ ਉਪਰਾਲਾ ਸੀ। ਇਸ ਮੌਕੇ ਸਕੂਲ ਦੇ ਪ੍ਰਧਾਨ ਕੁੰਵਰ ਰਾਜੇਸ਼ ਸਿੰਘ, ਮੈਨੇਜਰ ਡਾ. ਰਾਜੇਸ਼ ਲਖਨਪਾਲ, ਮੈਨੇਜਮੈਂਟ ਕਮੇਟੀ ਦੇ ਮੈਂਬਰ ਬਰਜਿੰਦਰ ਅਗਰਵਾਲ, ਪ੍ਰੋ.ਐੱਸ.ਐੱਮ. ਸ਼ਰਮਾ ਅਤੇ ਅਮਿਤ ਕੁਮਾਰ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਨੀਰਜ ਘਈ ਵੀ ਇਸ ਸਮਾਗਮ ਵਿਚ ਸ਼ਾਮਿਲ ਹੋਏ। ਅਧਿਆਪਕ ਵਰਗ ਵਿਚ ਲੈਕ. ਰਣਧੀਰ ਸਿੰਘ, ਡਾ. ਸਰਬਜੋਤ ਸਿੰਘ, ਬਲਵਿੰਦਰ ਸਿੰਘ, ਕਮਲ ਸਾਗਰ ਮਹਿਤਾ, ਮੁਕੇਸ਼ ਕੁਮਾਰ, ਬਜਿੰਦਰ ਸਿੰਘ, ਸਰਵਜੀਤ ਸਿੰਘ, ਕਰਨੈਲ ਸਿੰਘ, ਰਜਨੀਸ਼ ਕੁਮਾਰ, ਮੈਡਮ ਵੰਦਨਾ, ਮੈਡਮ ਇੰਦੂ ਬਾਲਾ, ਮੈਡਮ ਦਿਵਿਆ, ਮੈਡਮ ਸੁਮਨ ਜੌਲੀ ਅਤੇ ਦਵਿੰਦਰ ਕੁਮਾਰ ਸਮੇਤ ਸਮੂਹ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ ਅਤੇ ਹਕੀਮ ਰਾਮ ਸਰਨਦਾਸ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮੁੱਚੇ ਤੌਰ ’ਤੇ ਸਥਾਪਨਾ ਦਿਵਸ ਦਾ ਇਹ ਆਯੋਜਨ ਸਕੂਲ ਦੇ ਇਤਿਹਾਸ, ਸੰਸਥਾਪਕ ਦੀ ਦੂਰਦਰਸ਼ੀ ਸੋਚ ਅਤੇ ਸਿੱਖਿਆ ਦੇ ਸਮਾਜਿਕ ਮਹੱਤਵ ਨੂੰ ਸਮਰਪਿਤ ਇੱਕ ਯਾਦਗਾਰੀ ਉਪਰਾਲਾ ਹੋ ਨਿਬੜਿਆ।
ਪਿਛਲੀ ਖ਼ਬਰ ਪੀ.ਐਚ.ਸੀ. ਚੱਕੋਵਾਲ ਵਿਖੇ ਲਗਾਏ ਕੈਂਸਰ ਜਾਂਚ ਕੈਂਪ ਦੌਰਾਨ ਐੱਸ.ਐੱਮ.ਓ. ਡਾ. ਮਨਪ੍ਰੀਤ ਕੌਰ ਤੇ ਹੋਰ। ਪੀ.ਐੱਚ.ਸੀ. ਚੱਕ... ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼-ਜਥੇ. ਬਾਬਾ ਜੁਗਿੰਦਰ ਸਿੰਘ ਖਡਿਆਲਾ ਸੈਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।