16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪਿੰਡ ਜਿਆਣ ’ਚ ਬਣੀ ਨਵੀਂ ਕਾਲੋਨੀ ’ਚੋਂ ਮਿਲੇ 2 ਹੈਂਡ ਗ੍ਰਨੇਡ

ਚੱਬੇਵਾਲ, 16 ਨਵੰਬਰ (ਰਾਜੀਵ ਭਾਰਦਵਾਜ)-ਕਸਬਾ ਚੱਬੇਵਾਲ ਦੇ ਨੇੜਲੇ ਪਿੰਡ ਜਿਆਣ ਵਿਖੇ ਅੱਜ 2 ਹੈਂਡ ਗ੍ਰਨੇਡ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਜਲੰਧਰ ਤੋਂ ਬੰਬ ਨੂੰ ਨਕਾਰਾ ਕਰਨ ਵਾਲੀ ਟੀਮ ਨੇ ਆ ਕੇ ਇਨ੍ਹਾਂ ਦੋਵਾਂ ਹੈਂਡ ਗ੍ਰਨੇਡਾਂ ਨੂੰ ਨਕਾਰਾ ਕੀਤਾ।

ਅਜੀਤ ਡੈਸਕ 17-11-2026
ਚੱਬੇਵਾਲ, 16 ਨਵੰਬਰ (ਰਾਜੀਵ ਭਾਰਦਵਾਜ)-ਕਸਬਾ ਚੱਬੇਵਾਲ ਦੇ ਨੇੜਲੇ ਪਿੰਡ ਜਿਆਣ ਵਿਖੇ ਅੱਜ 2 ਹੈਂਡ ਗ੍ਰਨੇਡ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਜਲੰਧਰ ਤੋਂ ਬੰਬ ਨੂੰ ਨਕਾਰਾ ਕਰਨ ਵਾਲੀ ਟੀਮ ਨੇ ਆ ਕੇ ਇਨ੍ਹਾਂ ਦੋਵਾਂ ਹੈਂਡ ਗ੍ਰਨੇਡਾਂ ਨੂੰ ਨਕਾਰਾ ਕੀਤਾ। ਮਿਲੀ ਜਾਣਕਾਰੀ ਅਨੁਸਾਰ ਡੀ.ਐੱਸ.ਪੀ ਭਾਰਤ ਭੂਸ਼ਨ ਨੇ ਦੱਸਿਆ ਕਿ ਚੱਬੇਵਾਲ ਦੇ ਨੇੜਲੇ ਪਿੰਡ ਜਿਆਣ ਵਿਖੇ ਕੱਟੀ ਗਈ ਨਵੀਂ ਕਾਲੋਨੀ ’ਚ ਬਣ ਰਹੇ ਨਵੇਂ ਘਰ ਦੀ ਉਸਾਰੀ ਕਰ ਰਿਹਾ ਇੱਕ ਮਜ਼ਦੂਰ ਜਦੋਂ ਨੇੜੇ ਝਾੜੀਆਂ ਵੱਲ ਗਿਆ ਤਾਂ ਉਸ ਨੇ ਦੇਖਿਆ ਕਿ 2 ਬੰਬ ਵਰਗੀਆਂ ਚੀਜ਼ਾਂ ਪਈਆਂ ਹਨ, ਉਸ ਨੇ ਤੁਰੰਤ ਵਾਪਸ ਆ ਕੇ ਘਰ ਦੇ ਮਾਲਕ ਨੂੰ ਦੱਸਿਆ ਅਤੇ ਮਾਲਕ ਨੇ ਚੱਬੇਵਾਲ ਪੁਲਿਸ ਨੂੰ ਇਤਲਾਹ ਕੀਤੀ। ਚੱਬੇਵਾਲ ਪੁਲਿਸ ਨੇ ਤੁਰੰਤ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਬੰਬ ਨਕਾਰਾ ਕਰਨ ਵਾਲੀ ਟੀਮ ਨੂੰ ਜਲੰਧਰ ਤੋਂ ਬੁਲਾਇਆ ਅਤੇ ਇਨ੍ਹਾਂ ਨੂੰ ਨਕਾਰਾ ਕਰਕੇ ਸਾਰਾ ਸਾਮਾਨ ਉਹ ਨਾਲ ਲੈ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਹੈਂਡ ਗ੍ਰਨੇਡ ਬਹੁਤ ਪੁਰਾਣੇ ਸਨ ਅਤੇ ਇਨ੍ਹਾਂ ਨੂੰ ਜੰਗ ਲੱਗਾ ਹੋਇਆ ਸੀ, ਇਨ੍ਹਾਂ ’ਚੋਂ ਇੱਕ ਦੀ ਪਿੰਨ ਪਹਿਲਾਂ ਹੀ ਨਿਕਲੀ ਹੋਈ ਸੀ ਜਦਕਿ ਦੂਸਰੇ ਦੀ ਪਿੰਨ ਅਜੇ ਵਿਚ ਹੀ ਸੀ । ਉਨ੍ਹਾਂ ਇਹ ਵੀ ਕਿਹਾ ਕਿ ਕੋਈ ਖ਼ਤਰੇ ਵਾਲੀ ਗੱਲ ਨਹੀਂ ਹੈ ਪੁਲਿਸ ਨੇ ਆਲੇ ਦੁਆਲੇ ਝਾੜੀਆਂ ਵਿਚ ਹੋਰ ਵੀ ਛਾਣਬੀਣ ਕੀਤੀ ਹੈ ।
ਪਿਛਲੀ ਖ਼ਬਰ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾ ਕੇ ਮਿਸ਼ਨ 2027 ਫ਼ਤਹਿ ਕੀਤਾ ਜਾਵੇਗਾ-ਹਰਜੀ ਬਾਜਵਾ ਅਗਲੀ ਖ਼ਬਰ ਕਮਾਹੀ ਦੇਵੀ ਵਿਖੇ ਭਾਜਪਾ ਦੀ ਜਥੇਬੰਦਕ ਮਜ਼ਬੂਤੀ ਨੂੰ ਲੈ ਕੇ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।