22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਕਾਰ ਦੀ ਲਪੇਟ ’ਚ ਆਉਣ ਨਾਲ ਬਜ਼ੁਰਗ ਦੀ ਮੌਤ, 1 ਗੰਭੀਰ ਜ਼ਖ਼ਮੀ

ਮਾਹਿਲਪੁਰ, 21 ਨਵੰਬਰ (ਰਜਿੰਦਰ ਸਿੰਘ)-ਬੀਤੀ ਦੇਰ ਸ਼ਾਮ ਮਾਹਿਲਪੁਰ ਫਗਵਾੜਾ ਰੋਡ ਪਿੰਡ ਪਥਰਾਲਾ ਦੇ ਕੋਲ 73 ਸਾਲਾਂ ਸਕੂਟਰੀ ਸਵਾਰ ਵਿਅਕਤੀ ਕਾਰ ਦੀ ਲਪੇਟ ’ਚ ਆਉਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦ ਕਿ ਸਕੂਟਰੀ ਚਲਾਕ ਗੰਭੀਰ ਜ਼ਖ਼ਮੀ ਹੋ ਗਿਆ।

ਮ੍ਰਿਤਕ ਬਲਵਿੰਦਰ ਸਿੰਘ ਫਾਈਲ ਫ਼ੋਟੋ। 22-11-2026
ਮਾਹਿਲਪੁਰ, 21 ਨਵੰਬਰ (ਰਜਿੰਦਰ ਸਿੰਘ)-ਬੀਤੀ ਦੇਰ ਸ਼ਾਮ ਮਾਹਿਲਪੁਰ ਫਗਵਾੜਾ ਰੋਡ ਪਿੰਡ ਪਥਰਾਲਾ ਦੇ ਕੋਲ 73 ਸਾਲਾਂ ਸਕੂਟਰੀ ਸਵਾਰ ਵਿਅਕਤੀ ਕਾਰ ਦੀ ਲਪੇਟ ’ਚ ਆਉਣ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦ ਕਿ ਸਕੂਟਰੀ ਚਲਾਕ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਲਕਸੀਹਾਂ ਦਾ ਵਸਨੀਕ ਬਲਵਿੰਦਰ ਸਿੰਘ ਆਪਣੇ ਇੱਕ ਨਜ਼ਦੀਕੀ ਬਰਿੰਦਰ ਸਿੰਘ ਨਾਲ ਸਕੂਟਰੀ (ਪੀ.ਬੀ. 07 ਸੀ.ਡੀ. 3650) ਤੇ ਆਪਣੇ ਪਿੰਡ ਲਕਸੀਹਾਂ ਤੋਂ ਮਾਹਿਲਪੁਰ ਨੂੰ ਕਿਸੇ ਕੰਮ ਕਰਨ ਆ ਰਿਹਾ ਸੀ ਜਦੋਂ ਪਿੰਡ ਪੱਥਰਾਲਾ ਕੋਲ ઠ ਪਹੁੰਚਿਆ ਤਾਂ ਮਾਹਿਲਪੁਰ ਤੋਂ ਤੋਂ ਆ ਰਹੀ ਇੱਕ ਕਾਰ (ਪੀ ਬੀ 78 ਏ 9432) ਨਾਲ ਅਚਾਨਕ ਟਕਰਾ ਗਿਆ ਅਤੇ ਸੜਕ ‘ਤੇ ਡਿਗ ਪਏ। ਉਨ੍ਹਾਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਬਲਵਿੰਦਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕੀਤਾ ਅਤੇ ਬਰਿੰਦਰ ਸਿੰਘ ਹਾਲਾਤ ਗੰਭੀਰ ਹੋਣ ਕਰਕੇ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫ਼ਰ ਕੀਤਾ ਗਿਆ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਸੰਯੁਕਤ ਮੁੱਖ ਚੋਣ ਅਫ਼ਸਰ ਵਲੋਂ ਈ.ਵੀ.ਐਮ. ਮਸ਼ੀਨਾਂ ਦੀ ਚੈਕਿੰਗ ਪ੍ਰਕਿਰਿਆ ਦਾ ਨਿਰੀਖਣ ਅਗਲੀ ਖ਼ਬਰ ਮੌਸਮ ਕਾਰਨ ਖ਼ਰਾਬ ਹੋਏ ਮਟਰਾਂ ਦੇ 7 ਖੇਤਾਂ ’ਤੇ ਚਲਾਇਆ ਟਰੈਕਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।