25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪੁਰੀਕਾ ਨਹਿਰ ’ਚ ਮਹਿਕਮੇ ਦੇ ਅਧਿਕਾਰੀਆਂ ਵਲੋਂ ਛੱਡੇ ਪਾਣੀ ਨਾਲ ਫ਼ਸਲਾਂ ਦਾ ਹੋਇਆ ਭਾਰੀ ਨੁਕਸਾਨ-ਬਾਬਾ ਸਤਿੰਦਰ ਸਿੰਘ

ਨੌਸ਼ਹਿਰਾ ਪੱਤਣ, 24 ਨਵੰਬਰ (ਗੁਰਜੀਤ ਸਿੰਘ ਭੰਮਰਾ)-ਪਿੰਡ ਪੁਰੀਕਾ ਨਹਿਰ ਵਿਚ ਮਹਿਕਮੇ ਦੇ ਅਧਿਕਾਰੀਆਂ ਐੱਸ. ਡੀ.

ਅਜੀਤ ਡੈਸਕ 25-11-2026
ਨੌਸ਼ਹਿਰਾ ਪੱਤਣ, 24 ਨਵੰਬਰ (ਗੁਰਜੀਤ ਸਿੰਘ ਭੰਮਰਾ)-ਪਿੰਡ ਪੁਰੀਕਾ ਨਹਿਰ ਵਿਚ ਮਹਿਕਮੇ ਦੇ ਅਧਿਕਾਰੀਆਂ ਐੱਸ.ਡੀ.ਓ. ਮੁਕੇਰੀਆਂ ਅਤੇ ਜੇ.ਈ. ਮੁਕੇਰੀਆਂ ਵਲੋਂ ਆਪਣੇ ਰਿਸ਼ਤੇਦਾਰਾਂ ਦੇ ਕਹਿਣੇ ’ਤੇ ਬੇਵਕਤੇ ਸਮੇਂ ਨਹਿਰ ਦਾ ਪਾਣੀ ਛੱਡ ਕੇ ਨਾਲ ਨਾਲ ਲੱਗਦੇ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਾਬਾ ਸਤਿੰਦਰ ਸਿੰਘ ਮੁਖੀ ਕਿਲ੍ਹਾ ਅਟੱਲਗੜ੍ਹ ਸਾਹਿਬ ਮੁਕੇਰੀਆਂ ਤੇ ਹੋਰ ਕਿਸਾਨਾਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਪੁਰੀਕਾ ਨਹਿਰ ਸਾਡੇ ਖੇਤਾਂ ’ਚ ਆ ਕੇ ਖ਼ਤਮ ਹੋ ਜਾਂਦੀ ਹੈ ਜਿਸ ਕਾਰਨ ਅਸੀਂ ਪਿਛਲੇ 4 ਸੀਜ਼ਨਾਂ ਤੋਂ ਚੀਫ਼ ਸਕੱਤਰ ਪੰਜਾਬ, ਐੱਸ.ਸੀ. ਨਹਿਰ ਮਹਿਕਮਾ ਐਕਸੀਅਨ ਮੁਕੇਰੀਆਂ ਨੂੰ ਲਿਖਤੀ ਰੂਪ ਵਿਚ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਾਂ ਪਰ ਐੱਸ.ਡੀ.ਓ. ਮੁਕੇਰੀਆਂ ਸਤਪਾਲ ਅਤੇ ਜੇ.ਈ. ਕਰਨੈਲ ਸਿੰਘ, ਆਪਣੇ ਰਿਸ਼ਤੇਦਾਰਾਂ ਸਾਬਕਾ ਸਰਪੰਚ ਪ੍ਰਸ਼ੋਤਮ ਸਿੰਘ ਤੇ ਉਸ ਦਾ ਭਰਾ ਸਾਡੇ ਵਲੋਂ ਸ਼ਿਕਾਇਤ ਕਰਨ ’ਤੇ ਖੇਤਾਂ ਵਿਚ ਲੜਨ ਆ ਗਏ। ਇਸ ਸਬੰਧੀ ਮਹਿਕਮਾ ਨਾ ਤਾਂ ਐੱਸ.ਡੀ.ਓ. ਅਤੇ ਜੇ.ਈ. ’ਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਹੁਣ ਤੱਕ ਸਾਡੇ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ, ਉਸ ਦਾ ਮੁਆਵਜ਼ਾ ਦਿੱਤਾ ਜਾਵੇ।
ਪਿਛਲੀ ਖ਼ਬਰ ਪਿੰਡ ਕੰਧਾਲਾ ਜੱਟਾ ਵਿਖੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ 13.70 ਲੱਖ ਦੀ ਆਨਲਾਈਨ ਠੱਗੀ ਦੇ ਦੋਸ਼ ’ਚ 2 ਮਾਮਲੇ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।