26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਦੁਸਾਂਝ, ਹੀਉਂ, ਹਸਮੁੱਖ, ਸਾਕੀ ਸਮੇਤ ਅੱਠ ਸਾਹਿਤਕਾਰਾਂ ਦੇ ਪਰਿਵਾਰ ਹੋਣਗੇ ਸਨਮਾਨਿਤ

ਔੜ/ਝਿੰਗੜਾਂ, 25 ਨਵੰਬਰ (ਕੁਲਦੀਪ ਸਿੰਘ ਝਿੰਗੜ)-ਨਵਜੋਤ ਸਾਹਿਤ ਸੰਸਥਾ ਔੜ ਵਲੋਂ ਇਲਾਕੇ ਦੇ ਮਰਹੂਮ ਸਾਹਿਤਕ ਹਸਤਾਖਰਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਹਨਾਂ ਵਿੱਚ ਮਹਿੰਦਰ ਸਿੰਘ ਦੋਸਾਂਝ, ਤਰਲੋਚਨ ਸਿੰਘ ਹੱਸਮੁੱਖ, ਹਰਬੰਸ ਹੀਉਂ, ਸੁੱਚਾ ਰਾਮ ਜਾਡਲਾ, ਨਿਰਵੈਰ ਸਿੰਘ ਸਾਹਲੋਂ , ਤਰਸੇਮ ਸਾਕੀ, ਸੁਖਦੇਵ ਸਿੰਘ ਰਾਏਪੁਰ ਡੱਬਾ, ਗੁਰਚਰਨ ਬੱਧਣ ਦੇ ਪਰਿਵਾਰ ਸ਼ਾਮਲ ਹੋਣਗੇ।

ਅਜੀਤ ਡੈਸਕ 26-11-2026
ਔੜ/ਝਿੰਗੜਾਂ, 25 ਨਵੰਬਰ (ਕੁਲਦੀਪ ਸਿੰਘ ਝਿੰਗੜ)-ਨਵਜੋਤ ਸਾਹਿਤ ਸੰਸਥਾ ਔੜ ਵਲੋਂ ਇਲਾਕੇ ਦੇ ਮਰਹੂਮ ਸਾਹਿਤਕ ਹਸਤਾਖਰਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਹਨਾਂ ਵਿੱਚ ਮਹਿੰਦਰ ਸਿੰਘ ਦੋਸਾਂਝ, ਤਰਲੋਚਨ ਸਿੰਘ ਹੱਸਮੁੱਖ, ਹਰਬੰਸ ਹੀਉਂ, ਸੁੱਚਾ ਰਾਮ ਜਾਡਲਾ, ਨਿਰਵੈਰ ਸਿੰਘ ਸਾਹਲੋਂ , ਤਰਸੇਮ ਸਾਕੀ, ਸੁਖਦੇਵ ਸਿੰਘ ਰਾਏਪੁਰ ਡੱਬਾ, ਗੁਰਚਰਨ ਬੱਧਣ ਦੇ ਪਰਿਵਾਰ ਸ਼ਾਮਲ ਹੋਣਗੇ। ਸੰਸਥਾ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ, ਸਕੱਤਰ ਡਾ. ਕੇਵਲ ਰਾਮ ਅਤੇ ਖਜ਼ਾਨਚੀ ਰਾਜਵਿੰਦਰ ਕੌਰ ਨਾਗਰਾ ਨੇ ਇਥੇ ਦੱਸਿਆ ਕਿ ਇਹ ਸਨਮਾਨ ਰਸਮ ਸੰਸਥਾ ਦੇ ‘ਸਥਾਪਨਾ ਦਿਵਸ’ ਮੌਕੇ 5 ਦਸੰਬਰ ਦਿਨ ਸ਼ਨੀਵਾਰ ਨੂੰ ਔੜ ਵਿਖੇ ਨਿਭਾਈ ਜਾਵੇਗੀ। ਉਹਨਾਂ ਦੱਸਿਆ ਕਿ ਸਦੀਵੀਂ ਵਿਛੋੜਾ ਦੇ ਚੁੱਕੇ ਉਕਤ ਸਾਹਿਤ ਸੇਵੀਆਂ ਨੇ ਜਿੱਥੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਨੂੰ ਪ੍ਰੇਰਕ ਸੁਨੇਹੇ ਦਿੱਤੇ, ਉੱਥੇ ਇਲਾਕੇ ਅੰਦਰ ਵੱਖ-ਵੱਖ ਸਾਹਿਤਕ ਸੰਸਥਾਵਾਂ ਸਥਾਪਿਤ ਕਰਕੇ ਸਰਗਰਮੀਆਂ ਦੀ ਲਹਿਰ ਖੜ੍ਹੀ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਫ਼ੈਸਲਾ ਉਕਤ ਸਾਹਿਤ ਪ੍ਰੇਮੀਆਂ ਵਲੋਂ ਜੀਵਨ ਭਰ ਦੇ ਸਮਰਪਿਤ ਉੱਦਮਾਂ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ। ਨਵਜੋਤ ਸਾਹਿਤ ਸੰਸਥਾ ਔੜ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ‘ਪੰਜਾਬ ਪਾਠਕ ਮੰਚ’ ਦੇ ਮੁੱਖੀ ਦਲਬੀਰ ਬੇਵਾਕ, ਮਾਸਿਕ ‘ਅਦਬੀ ਮਹਿਕ’ ਦੇ ਮੁੱਖ ਸੰਪਾਦਕ ਕਮਲਾ ਸੱਲ੍ਹਣ, ‘ਸਾਹਿਤ ਚੇਤਨਾ ਮੰਚ ਪੰਜਾਬ’ ਦੇ ਸੰਸਥਾਪਕ ਜੁਗਿੰਦਰ ਸਿੰਘ ਚੰਨ ਆਦਿ ਨੇ ਇਸ ਨੂੰ ਸਾਹਿਤਕ ਖੇਤਰ ’ਚ ਨਿਵੇਕਲੀ ਪਿਰਤ ਦੱਸਿਆ ਹੈ। ਸੰਸਥਾ ਦੇ ਬੁਲਾਰਿਆਂ ਦਾ ਕਹਿਣ ਸੀ ਕਿ ਸੇਵਾਵਾਂ ਨੂੰ ਨਿਭਾਉਣ ਵਾਲੀਆਂ ਉਕਤ ਸਖ਼ਸ਼ੀਅਤਾਂ ਸਰੀਰਕ ਤੌਰ ’ਤੇ ਭਾਵੇਂ ਵਿਛੜ ਜਾਂਦੀਆਂ ਹਨ ਪਰ ਉਨ੍ਹਾਂ ਵਲੋਂ ਸਿਰਜੀਆਂ ਸਾਹਿਤਕ ਪੈੜਾਂ ਸਦਾ ਪ੍ਰੇਰਨਾ ਦਾ ਪ੍ਰਤੀਕ ਬਣੀਆਂ ਰਹਿਣੀਆਂ।
ਪਿਛਲੀ ਖ਼ਬਰ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿਖੇ ਕਰਵਾਈ ਸਾਲਾਨਾ ਅਥਲੈਟਿਕਸ ਮੀਟ 2026 ਅਗਲੀ ਖ਼ਬਰ ਕੇ.ਸੀ. ਫਾਰਮੇਸੀ ਕਾਲਜ ਦੇ ਵਿਦਿਆਰਥੀਆਂ ਨੇ ਬਾਇਓਜੈਂਟਾ ਲਾਈਫ ਸਾਇੰਸਿਜ਼ ਬਾਥੜੀ ਦਾ ਕੀਤਾ ਉਦਯੋਗਿਕ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।