ਸਟੇਟ ਤੇ ਨੈਸ਼ਨਲ ਪੱਧਰ ਦੀਆਂ ਕਰਾਟੇ ਚੈਂਪੀਅਨਸ਼ਿਪਾਂ ’ਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਜਗਮੋਹਨਜ਼ ਇੰਸਟੀਚਿਊਟ ਆਫ਼ ਟਰੈਡੀਸ਼ਨਲ ਕਰਾਟੇ ਦੀ ਹੁਸ਼ਿਆਰਪੁਰ ਸ਼ਾਖਾ ਵਲੋਂ ਸਟੇਟ ਅਤੇ ਨੈਸ਼ਨਲ ਪੱਧਰ ‘ਤੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ ਗਿਆ। ਜਿਸ ‘ਚ ਮੁੱਖ ਮਹਿਮਾਨ ਭਾਰਤੀ ਕਰਾਟੇ ਟੀਮ ਦੇ ਸਾਬਕਾ ਕਪਤਾਨ ਅਤੇ ਰੇਲ ਕੋਚ ਫ਼ੈਕਟਰੀ ਦੇ ਸਾਬਕਾ ਚੀਫ਼ ਕਰਾਟੇ ਕੋਚ ਜਿਤੇਂਦਰ ਕੁਮਾਰ ਵਿਜ ਸਨ।
ਹੁਸ਼ਿਆਰਪੁਰ, 26 ਨਵੰਬਰ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਜਗਮੋਹਨਜ਼ ਇੰਸਟੀਚਿਊਟ ਆਫ਼ ਟਰੈਡੀਸ਼ਨਲ ਕਰਾਟੇ ਦੀ ਹੁਸ਼ਿਆਰਪੁਰ ਸ਼ਾਖਾ ਵਲੋਂ ਸਟੇਟ ਅਤੇ ਨੈਸ਼ਨਲ ਪੱਧਰ ‘ਤੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਕਰਵਾਇਆ ਗਿਆ। ਜਿਸ ‘ਚ ਮੁੱਖ ਮਹਿਮਾਨ ਭਾਰਤੀ ਕਰਾਟੇ ਟੀਮ ਦੇ ਸਾਬਕਾ ਕਪਤਾਨ ਅਤੇ ਰੇਲ ਕੋਚ ਫ਼ੈਕਟਰੀ ਦੇ ਸਾਬਕਾ ਚੀਫ਼ ਕਰਾਟੇ ਕੋਚ ਜਿਤੇਂਦਰ ਕੁਮਾਰ ਵਿਜ ਸਨ। ਉਨ੍ਹਾਂ ਸਟੇਟ ਕਰਾਟੇ ਚੈਂਪੀਅਨਸ਼ਿਪ ਵਿਚ ਸੋਨ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਪ੍ਰੀਮੀਅਮ ਕਰਾਟੇ ਯੂਨੀਫਾਰਮ ਦੇ ਕੇ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਖਿਡਾਰੀਆਂ ਨੂੰ ਭਵਿੱਖ ਵਿੱਚ ਨੈਸ਼ਨਲ ਪੱਧਰ ‘ਤੇ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਨਮਾਨਿਤ ਹੋਣ ਵਾਲੇ ਖਿਡਾਰੀਆਂ ਵਿੱਚ ਸਟੇਟ ਕਰਾਟੇ ਚੈਂਪੀਅਨਸ਼ਿਪ ’ਚ ਲਗਾਤਾਰ 9 ਵਾਰ ਸੋਨ ਤਗਮਾ ਜਿੱਤਣ ਵਾਲੀ ਅਤੇ ਅੰਤਰਰਾਸ਼ਟਰੀ ਕਰਾਟੇ ਖਿਡਾਰਨ ਆਰਤੀ ਕੁਮਾਰੀ, ਪੰਜ ਵਾਰ ਸੋਨ ਤਗਮਾ ਜਿੱਤਣ ਵਾਲੇ ਧੈਰਿਆ ਕਾਲੀਆ, ਦੋ ਵਾਰ ਸਟੇਟ ਕਰਾਟੇ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣ ਵਾਲੇ ਆਰਿਆਂਸ਼ ਚੈਤੰਨਿਆ ਜੁਨੇਜਾ, ਅਕਸ਼ਿਤਾ ਸ਼ਰਮਾ, ਨਾਇਰਾ ਵਰਮਾ, ਰਿਆਨ ਬਰਪੱਗਾ, ਕਰਨਪ੍ਰੀਤ ਸਿੰਘ ਚਾਹਲ, ਪਰੀਨੀਤ ਕੌਰ, ਓਨਿਸ਼ ਗੁਪਤਾ, ਪ੍ਰਭਨੂਰ ਗੋਸਵਾਮੀ ਅਤੇ ਆਰੂਸ਼ ਸ਼ਰਮਾ ਸ਼ਾਮਿਲ ਸਨ। ਇਸ ਮੌਕੇ ਜਗਮੋਹਨਜ਼ ਇੰਸਟੀਚਿਊਟ ਦੇ ਚੀਫ਼ ਇੰਸਟਰਕਟਰ ਸ਼ਿਹਾਨ ਜਗਮੋਹਨ ਵਿਜ ਵੀ ਮੌਜੂਦ ਸਨ। ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਮਾਪਿਆਂ ਦਾ ਵੀ ਧੰਨਵਾਦ ਕੀਤਾ । ਇਸ ਮੌਕੇ ਵਰਲਡ ਕਰਾਟੇ ਫੈੱਡਰੇਸ਼ਨ ਦੇ ਕਾਤਾ ਜੱਜ ਕਿਓਸ਼ੀ ਹਰਿਦਾਸ ਗੋਵਿੰਦ ਅਤੇ ਨੈਸ਼ਨਲ ਕਰਾਟੇ ਟੀਮ ਦੇ ਕੋਚਾਂ ਨੂੰ ਹੁਸ਼ਿਆਰਪੁਰ ਵਿਖੇ ਕਾਤਾ ਅਤੇ ਕੁਮਿਤੇ ਦੀ ਵਿਸ਼ੇਸ਼ ਟ੍ਰੇਨਿੰਗ ਦੇਣ ਲਈ ਸੱਦਾ ਦੇਣ ਦਾ ਐਲਾਨ ਵੀ ਕੀਤਾ ਗਿਆ।