ਸਿਵਲ ਹਸਪਤਾਲ ਅੰਦਰ ਨਿਯਮਾਂ ਨੂੰ ਛਿੱਕੇ ਟੰਗ ਕੇ ਇਮਾਰਤ ਦੀ ਹੋ ਰਹੀ ਉਸਾਰੀ-ਧੀਮਾਨ
ਹੁਸ਼ਿਆਰਪੁਰ, 27 ਨਵੰਬਰ (ਹਰਪ੍ਰੀਤ ਕੌਰ)-ਹੈਲਥ ਕੇਅਰ ਮੁਵਮੈਂਟ ਦਾ ਇਕ ਵਫ਼ਦ ਸੰਸਥਾ ਦੇ ਆਗੂ ਜੈ ਗੋਪਾਲ ਧੀਮਾਨ ਅਤੇ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਸਹਾਇਕ ਕਮਿਸ਼ਨਰ ਗੁਰਕੰਵਲ ਸਿੰਘ ਨੂੰ ਮਿਲਿਆ ਤੇ ਸਿਵਲ ਹਸਪਤਾਲ ਦੇ ਅੰਦਰ ਦਰੱਖਤਾਂ ਦੀ ਕੀਤੀ ਜਾ ਰਹੀ ਅੰਧਾਧੁੰਦ ਕਟਾਈ ਅਤੇ ਮਿਆਦ ਪੁੱਗ ਚੁੱਕੀਆਂ ਦਵਾਈਆਂ ਦੇ ਲੱਗੇ ਢੇਰ ਬਾਰੇ ਜਾਣੂ ਕਰਵਾਇਆ। ਧੀਮਾਨ ਨੇ ਦੱਸਿਆ ਕਿ ਅੰਬ ਅਤੇ ਪਿੱਪਲ ਦੇ ਦਰੱਖਤਾਂ ਦਾ ਵੀ ਉਜਾੜਾ ਕੀਤਾ ਗਿਆ ਜਦੋਂਕਿ ਅਨੇਕਾਂ ਦਰੱਖਤਾਂ ਦਾ ਬਚਾਅ ਕੀਤਾ ਜਾ ਸਕਦਾ ਸੀ।
ਅਜੀਤ ਡੈਸਕ
28-11-2026