ਬੀਬੀ ਸਤਵੰਤ ਕੌਰ ਪਬਲਿਕ ਸਕੂਲ ਵਿਚ ਸਪੋਰਟਸ ਮੀਟ ਕਰਵਾਈ
ਮੁਕੇਰੀਆਂ, 29 ਨਵੰਬਰ (ਰਾਮਗੜ੍ਹੀਆ)- ਬੀਬੀ ਸਤਵੰਤ ਕੌਰ ਪਬਲਿਕ ਸਕੂਲ ਵਿਚ ਸਪੋਰਟਸ ਮੀਟ ਕਰਵਾਈ ਗਈ ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵਧ ਚੜ ਕੇ ਹਿੱਸਾ ਲਿਆ। ਇਸ ਪ੍ਰੋਗਰਾਮ ਬੈਲੂਨ ਰੇਸ, ਖੋ-ਖੋ,ਰੇਸ, ਸਕਿਪਿੰਗ, ਬੈਡਮਿੰਟਨ ਅਤੇ ਮਿਊਜ਼ੀਕਲ ਚੇਅਰ ਆਦਿ ਖੇਡਾਂ ਵਿਚ ਵਿਦਿਆਰਥੀਆਂ ਨੇ ਖੇਡਾਂ ਦਾ ਖ਼ੂਬ ਅਨੰਦ ਮਾਣਿਆ।
ਮੁਕੇਰੀਆਂ, 29 ਨਵੰਬਰ (ਰਾਮਗੜ੍ਹੀਆ)- ਬੀਬੀ ਸਤਵੰਤ ਕੌਰ ਪਬਲਿਕ ਸਕੂਲ ਵਿਚ ਸਪੋਰਟਸ ਮੀਟ ਕਰਵਾਈ ਗਈ ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵਧ ਚੜ ਕੇ ਹਿੱਸਾ ਲਿਆ। ਇਸ ਪ੍ਰੋਗਰਾਮ ਬੈਲੂਨ ਰੇਸ, ਖੋ-ਖੋ,ਰੇਸ, ਸਕਿਪਿੰਗ, ਬੈਡਮਿੰਟਨ ਅਤੇ ਮਿਊਜ਼ੀਕਲ ਚੇਅਰ ਆਦਿ ਖੇਡਾਂ ਵਿਚ ਵਿਦਿਆਰਥੀਆਂ ਨੇ ਖੇਡਾਂ ਦਾ ਖ਼ੂਬ ਅਨੰਦ ਮਾਣਿਆ। ਇਸ ਮੌਕੇ ’ਤੇ ਸਕੂਲ ਦੇ ਵਾਈਸ ਚੇਅਰਮੈਨ ਬਲਜਿੰਦਰ ਸਿੰਘ ਰਾਣਾ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਇਕਜੁੱਟਤਾ, ਮਿੱਤਰਤਾ ਅਤੇ ਸਹਿਯੋਗ ਦੀ ਭਾਵਨਾ ਦਾ ਖੇਡਾਂ ਵਿਚ ਮਹੱਤਵ ਸਮਝਾਇਆ। ਸਕੂਲ ਦੇ ਡਾਇਰੈਕਟਰ ਜਸਵਿੰਦਰ ਕੌਰ ਨੇ ਜੇਤੂ ਬੱਚਿਆਂ ਨੂੰ ਅਤੇ ਜੇਤੂ ਟੀਮਾਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ। ਇਸ ਮੌਕੇ ’ਤੇ ਸਕੂਲ ਦਾ ਸਾਰਾ ਸਟਾਫ਼ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।