23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਾਵਣ ਮਹੀਨੇ ਨੂੰ ਸਮਰਪਿਤ ਮਾਤਾ ਨੈਣਾਂ ਦੇਵੀ ਵਿਖੇ ਲੱਗਿਆ 10 ਦਿਨਾਂ ਕੈਂਪ

ਮਾਛੀਵਾੜਾ ਸਾਹਿਬ, 22 ਅਗਸਤ (ਮਨੋਜ ਕੁਮਾਰ)-ਮਾਂ ਨੈਣਾਂ ਦੇਵੀ ਸੇਵਾ ਸੰਸਥਾ ਸੁਸਾਇਟੀ ਪੰਜਾਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਨੈਣਾਂ ਦੇਵੀ ਵਿਖੇ ਸਾਵਣ ਮੇਲੇ ਮੌਕੇ ਆਉਣ ਵਾਲੀਆਂ ਸੰਗਤਾਂ ਲਈ 10 ਦਿਨਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਐਂਬੂਲੈਂਸ ਸੇਵਾ ਮੁਹੱਈਆ ਕਾਰਵਾਈ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਇਹ 49ਵਾਂ ਮੁਫ਼ਤ ਮੈਡੀਕਲ ਕੈਂਪ ਸੀ, ਜਿਸ ਵਿਚ 12 ਅਗਸਤ ਤੋਂ 22 ਅਗਸਤ ਤੱਕ 24 ਘੰਟੇ ਸੰਗਤਾਂ ਨੂੰ ਮੁਫ਼ਤ ਮੈਡੀਕਲ ਸੇਵਾਵਾਂ ਦਿੱਤੀਆਂ ਗਈਆਂ।

ਓ.ਪੀ.ਡੀ. ਜ਼ਰੀਏ 18568 ਮਰੀਜ਼ਾਂ ਦੀ ਜਾਂਚ, ਦਿੱਤੀਆਂ ਮੁਫ਼ਤ ਦਵਾਈਆਂ 23-08-2026
ਮਾਛੀਵਾੜਾ ਸਾਹਿਬ, 22 ਅਗਸਤ (ਮਨੋਜ ਕੁਮਾਰ)-ਮਾਂ ਨੈਣਾਂ ਦੇਵੀ ਸੇਵਾ ਸੰਸਥਾ ਸੁਸਾਇਟੀ ਪੰਜਾਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਨੈਣਾਂ ਦੇਵੀ ਵਿਖੇ ਸਾਵਣ ਮੇਲੇ ਮੌਕੇ ਆਉਣ ਵਾਲੀਆਂ ਸੰਗਤਾਂ ਲਈ 10 ਦਿਨਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਐਂਬੂਲੈਂਸ ਸੇਵਾ ਮੁਹੱਈਆ ਕਾਰਵਾਈ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਇਹ 49ਵਾਂ ਮੁਫ਼ਤ ਮੈਡੀਕਲ ਕੈਂਪ ਸੀ, ਜਿਸ ਵਿਚ 12 ਅਗਸਤ ਤੋਂ 22 ਅਗਸਤ ਤੱਕ 24 ਘੰਟੇ ਸੰਗਤਾਂ ਨੂੰ ਮੁਫ਼ਤ ਮੈਡੀਕਲ ਸੇਵਾਵਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਪੂਰੇ ਕੈਂਪ ਦੌਰਾਨ 18568 ਮਰੀਜ਼ਾਂ ਦੀ ਓ.ਪੀ.ਡੀ. ਹੋਈ, ਜਿਸ ਵਿੱਚ ਡਾ. ਸੰਜੇ ਅੱਤਰੀ ਡੇਰਾਬਸੀ, ਡਾ. ਬਲਵਿੰਦਰ ਕੌਸ਼ਲ ਸਮਰਾਲਾ, ਡਾ. ਦਿਲਜਾਨ ਸਿੰਘ, ਡਾ. ਆਰ. ਪੀ. ਸ਼ਰਮਾ, ਡਾ. ਵਰੁਣ ਅੱਤਰੀ, ਡਾ. ਅਜੇ ਸ਼ਰਮਾ, ਡਾ. ਅੰਕਿਤ, ਡਾ. ਪਰਮਜੀਤ ਕੌਰ ਸਹੋਤਾ, ਡਾ. ਅਮਨ ਪ੍ਰਭਾਕਰ, ਡਾ. ਮੇਘਾ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਪੀੜਤ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਤਕਸੀਮ ਕੀਤੀਆਂ ਗਈਆਂ। ਕੈਂਪ ਦੌਰਾਨ ਸਮਰਾਲਾ, ਮਾਛੀਵਾੜਾ ਸਾਹਿਬ, ਖੰਨਾ, ਮੰਡੀ ਗੋਬਿੰਦਗੜ੍ਹ, ਦੋਰਾਹਾ, ਕੁਹਾੜਾ, ਲੁਧਿਆਣਾ, ਡੇਰਾਬਸੀ ਦੇ ਸੇਵਾਦਾਰਾਂ ਵਲੋਂ-ਵੱਖ ਵੱਖ ਦਿਨਾਂ ਵਿਚ ਆ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਅੱਜ ਕੈਂਪ ਦੀ ਸਮਾਪਤੀ ਮੌਕੇ ਸੈਕਟਰੀ ਕਮਲਪ੍ਰੀਤ ਪਾਸੀ, ਸਰਪ੍ਰਸਤ ਭੁਪਿੰਦਰ ਪਿੱਪਟ, ਅਸ਼ਵਨੀ ਕੁਮਾਰ, ਪ੍ਰਧਾਨ ਕ੍ਰਿਸ਼ਨ ਲਾਲ ਚਾਨਣਾ ਕੈਨੇਡਾ, ਸੀਨੀਅਰ ਵਾਈਸ ਪ੍ਰਧਾਨ ਸਤੀਸ਼ ਕੁਮਾਰ ਡੀ. ਸੀ., ਵਾਈਸ ਪ੍ਰਧਾਨ ਮਨੀਸ਼ ਪੰਡਿਤ, ਕੈਸ਼ੀਅਰ ਮਨੀ ਕੁਮਾਰ, ਜੁਆਇੰਟ ਸੈਕਟਰੀ ਅਬਿਸ਼ਟ ਕਪੂਰ, ਵਾਈਸ ਚੇਅਰਮੈਨ ਭੁਪਿੰਦਰ ਕੁਮਾਰ ਪਾਸੀ, ਪਾਰਸ ਮਹਿਤਾ, ਮਨਪ੍ਰੀਤ ਭਾਗਪੁਰ, ਫਾਰਮਾਸਿਸਟ ਅਸ਼ਵਨੀ ਕੁਮਾਰ, ਪਰਵੀਨ ਬਾਲਾ, ਮਨੀਸ਼ ਪ੍ਰਭਾਕਰ, ਕਮਲ ਸੈਣੀ, ਅਭੀਜੀਤ ਸਮਰਾਲਾ, ਨਿਤਿਸ਼ ਜੈਨ ਵਲੋਂ ਮਾਤਾ ਨੈਣਾਂ ਦੇਵੀ ਟਰੱਸਟ (ਹਿਮਾਚਲ ਪ੍ਰਦੇਸ਼) ਅਤੇ ਉੱਥੋਂ ਦੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਵਲੋਂ ਕੈਂਪ ਨੂੰ ਸਫਲ ਬਣਾਉਣ ਲਈ ਭਰਪੂਰ ਸਹਿਯੋਗ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਗਲੇ ਸਾਲ 50ਵਾਂ ਕੈਂਪ ਲਗਾ ਕੇ ਗੋਲਡਨ ਜੁਬਲੀ ਮਨਾਈ ਜਾਵੇਗੀ।
ਪਿਛਲੀ ਖ਼ਬਰ ਸਰਕਾਰਾਂ ਨੂੰ ਨੌਜਵਾਨਾਂ ਲਈ ਖੇਡਾਂ ਦੇ ਨਾਲ-ਨਾਲ ਰੁਜ਼ਗਾਰ ਦੇਣ ਦੇ ਉਪਰਾਲੇ ਵੀ ਕਰਨੇ ਜ਼ਰੂਰੀ-ਜੱਸੀ ਖੰਗੂੜਾ ਅਗਲੀ ਖ਼ਬਰ ਪਤਨੀ ਦੀ ਸ਼ਿਕਾਇਤ ’ਤੇ ਪਤੀ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।