09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਹਰਜਿੰਦਰ ਸਿੰਘ ਧਾਮੀ ਵਲੋਂ ਹਰਪ੍ਰੀਤ ਸਿੰਘ ਸਿੰਮਕ ਦਾ ਸਨਮਾਨ

ਹੰਬੜਾ 8 ਸਤੰਬਰ (ਮੇਜਰ ਹੰਬੜਾ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਵਲੋ ਬਹੁਤ ਹੀ ਸਤਿਕਾਰਯੋਗ ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਹੁਸ਼ਿਆਰਪੁਰ ਸਥਿਤ ਨਿਵਾਸ ਵਿਖੇ ਪੁੱਜ ਕੇ ਅਸ਼ੀਰਵਾਦ ਲਿਆ ਤੇ ਪੰਜਾਬ ਦੇ ਪੰਥਕ ਮੁੱਦਿਆਂ ’ਤੇ ਗੱਲਬਾਤ ਕੀਤੀ।

ਅਜੀਤ ਡੈਸਕ 09-09-2026
ਹੰਬੜਾ 8 ਸਤੰਬਰ (ਮੇਜਰ ਹੰਬੜਾ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਵਲੋ ਬਹੁਤ ਹੀ ਸਤਿਕਾਰਯੋਗ ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਹੁਸ਼ਿਆਰਪੁਰ ਸਥਿਤ ਨਿਵਾਸ ਵਿਖੇ ਪੁੱਜ ਕੇ ਅਸ਼ੀਰਵਾਦ ਲਿਆ ਤੇ ਪੰਜਾਬ ਦੇ ਪੰਥਕ ਮੁੱਦਿਆਂ ’ਤੇ ਗੱਲਬਾਤ ਕੀਤੀ।ਸ.ਸਿੰਮਕ ਨੇ ਕਸਬਾ ਹੰਬੜਾਂ’ਚ ਅਜੀਤ ਨਾਲ ਜਾਣਕਾਰੀ ਸਾਝੀ ਕਰਦਿਆ ਕਿਹਾ ਕਿ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਜਿੱਥੇ ਸ਼੍ਰੋਮਣੀ ਅਕੀਲ ਦਲ (ਬ) ਵਿੱਚ ਮੇਰੇ ਵਲੋ ਹਲਕਾ ਗਿੱਲ ਵਿੱਚ ਹਲਕੇ ਦੇ ਲੋਕਾ ਦੀ ਕੀਤੀ ਜਾ ਰਹੀ ਸੇਵਾ ਦੀ ਪ੍ਰਸੰਸਾ ਕੀਤੀ ਉਥੇ ਉਨਾ ਪੰਜਾਬ ਦੇ ਪੰਥਕ ਮੁੱਦਿਆਂ ਤੇ ਡੱਟਕੇ ਪਹਿਰਾ ਦੇਣ ਲਈ ਡਿਊਟੀ ਨਿਭਾਉਣ ਦੀ ਹਦਾਇਤ ਕੀਤੀ ਤੇ ਹੋਰ ਡੂੰਘੀ ਵਿਚਾਰ ਚਰਚਾ ਹੋਈ।ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਦਾਸ ਨੂੰ ਦਸਤਾਰ ਭੇਟ ਕਰਦਿਆ ਮਾਣ-ਸਤਿਕਾਰ ਦਿੱਤਾ ਤੇ ਹਲਕੇ ਚ ਤਕੜੇ ਹੋ ਕੇ ਸੇਵਾ ਕਰਨ ਲਈ ਅਸ਼ੀਰਵਾਦ ਦਿੱਤਾ। ਜਿਸ ’ਤੇ ਹਲਕਾ ਗਿੱਲ ਦੇ ਇੰਚ.ਹਰਪ੍ਰੀਤ ਸਿੰਮਕ ਨੇ ਕਿਹਾ ਕਿ ਮੈ ਸਤਿਕਾਰਯੋਗ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਦਾ ਹਮੇਸ਼ਾ ਰਿਣੀ ਰਹਾਂਗਾ ਤੇ ਉਨਾਂ ਦੀ ਅਗਵਾਈ ਹੇਠ ਲੋਕ ਸੇਵਾ ਨੂੰ ਸਮਰਪਿਤ ਹੋ ਕੇ ਹੋਰ ਉਤਸ਼ਾਹ ਨਾਲ ਹਲਕੇ ਵਿੱਚ ਲੋਕਾ ਦੀ ਸੇਵਾ ਕਰਾਂਗਾ ।
ਪਿਛਲੀ ਖ਼ਬਰ ਲਹਿਰ ਗੋਤ ਦੇ ਵੱਡੇ ਵਡੇਰਿਆਂ ਦਾ ਮੇਲਾ ਪਿੰਡ ਮਾਜਰੀ ਵਿਖੇ ਕੱਲ੍ਹ ਅਗਲੀ ਖ਼ਬਰ ਚੰਡੀਗੜ੍ਹ ਕਿਸਾਨ ਮੋਰਚੇ ਤੋਂ ਪਰਤੇ ਦੇਹੜਕੇ ਦੇ ਕਿਸਾਨਾਂ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।