14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਬਾਸੀਆਂ ਬੇਟ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਹੰਬੜਾਂ, 13 ਸਤੰਬਰ (ਹਰਵਿੰਦਰ ਸਿੰਘ ਮੱਕੜ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਗਤ ਜੀ ਪਿੰਡ ਬਾਸੀਆਂ ਬੇਟ ਵਿਖੇ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵਲੋਂ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਦਾ ਪ੍ਰਵਾਹ ਸ਼ੁਰੂ ਹੋਇਆ। ਇਸ ਦੌਰਾਨ ਪ੍ਰਚਾਰਕ ਭਾਈ ਬਲਵਿੰਦਰ ਸਿੰਘ ਤਲਵੰਡੀ ਰਾਏ ਕੀ ਵਲੋਂ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਇਤਿਹਾਸ ਬਾਰੇ ਅਤੇ ਪਹਿਲੇ ਗ੍ਰੰਥੀ ਸਿੰਘ ਬਾਬਾ ਬੁੱਢਾ ਜੀ ਦੀ ਜੀਵਨੀ ਤੋਂ ਜਾਣੂ ਕਰਵਾਇਆ ਗਿਆ।

ਅਜੀਤ ਡੈਸਕ 14-09-2026
ਹੰਬੜਾਂ, 13 ਸਤੰਬਰ (ਹਰਵਿੰਦਰ ਸਿੰਘ ਮੱਕੜ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਗਤ ਜੀ ਪਿੰਡ ਬਾਸੀਆਂ ਬੇਟ ਵਿਖੇ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵਲੋਂ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਦਾ ਪ੍ਰਵਾਹ ਸ਼ੁਰੂ ਹੋਇਆ। ਇਸ ਦੌਰਾਨ ਪ੍ਰਚਾਰਕ ਭਾਈ ਬਲਵਿੰਦਰ ਸਿੰਘ ਤਲਵੰਡੀ ਰਾਏ ਕੀ ਵਲੋਂ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਇਤਿਹਾਸ ਬਾਰੇ ਅਤੇ ਪਹਿਲੇ ਗ੍ਰੰਥੀ ਸਿੰਘ ਬਾਬਾ ਬੁੱਢਾ ਜੀ ਦੀ ਜੀਵਨੀ ਤੋਂ ਜਾਣੂ ਕਰਵਾਇਆ ਗਿਆ। ਆਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਹਾਜ਼ਰ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਗਈ ਅਤੇ ਰਾਗੀ ਸਤਪਾਲ ਸਿੰਘ, ਅਜੈ ਸਿੰਘ ਤੇ ਸਮੂਹ ਜੱਥੇ ਵਲੋਂ ਕੀਰਤਨ ਕਰਕੇ ਸੰਗਤਾਂ ਨਿਹਾਲ ਕੀਤਾ ਗਿਆ। ਸਮੂਹ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਤੁੱਟ ਲੰਗਰ ਵਰਤਾਏ ਗਏ ਅਤੇ ਸਮਾਪਤੀ ਸਮੇਂ ਭਾਈ ਗੁਰਮੇਲ ਸਿੰਘ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਕਮੇਟੀ ਵਲੋਂ ਸੇਵਾਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਮੀਤ ਪ੍ਰਧਾਨ ਜਗਤਾਰ ਸਿੰਘ, ਸੂਬੇਦਾਰ ਮੈਂਗਲ ਸਿੰਘ, ਬਲਾਕ ਅਫ਼ਸਰ ਸੰਦੀਪ ਸਿੰਘ, ਭਾਈ ਦਰਬਾਰਾ ਸਿੰਘ, ਪਿਆਰਾ ਸਿੰਘ, ਕੈਪਟਨ ਅਵਤਾਰ ਸਿੰਘ, ਸਾਬਕਾ ਸਰਪੰਚ ਚੂਹੜ ਸਿੰਘ, ਸੁਪਰਡੈਂਟ ਅਵਤਾਰ ਸਿੰਘ, ਕੈਪਟਨ ਦਰਸ਼ਨ ਸਿੰਘ, ਜਗਰਾਜ ਸਿੰਘ, ਮਾਸਟਰ ਬਲਵਿੰਦਰ ਸਿੰਘ, ਨੰਬਰਦਾਰ ਮਨਜੀਤ ਸਿੰਘ, ਮਾ. ਨਰਿੰਦਰ ਸਿੰਘ, ਭਾਈ ਕਰਮ ਸਿੰਘ, ਮਨਜੀਤ ਸਿੰਘ ਮਾਣਾ, ਮਨਜੀਤ ਸਿੰਘ ਘੂੱਕਾ, ਵਿੱਕੀ, ਸੱਤਪਾਲ ਸਿੰਘ ਤੇ ਹੋਰ ਸੰਗਤ ਦੇ ਰੂਪ ’ਚ ਹਾਜ਼ਰ ਸਨ।
ਪਿਛਲੀ ਖ਼ਬਰ ਰੋਕ ਲੱਗੀ ਹੋਣ ਦੇ ਬਾਵਜੂਦ ਪਿੰਡ ਬਾਘੀਆਂ ਖੁਰਦ ਦੀ ਇੱਕ ਖੱਡ ਵਿੱਚ ਰਾਤਾਂ ਨੂੰ ਹੋ ਰਹੀ ਹੈ ਨਾਜਾਇਜ਼ ਮਾਈਨਿੰਗ ਅਗਲੀ ਖ਼ਬਰ ਪੱਤਰਕਾਰ ਗੁਰਦੇਵ ਮੁੱਲਾਂਪੁਰੀ ਨੂੰ ਸਦਮਾ, ਪਤਨੀ ਕਮਲੇਸ਼ ਦਾ ਦਿਹਾਂਤ ਇਯਾਲੀ, ਕੈਪਟਨ ਸੰਧੂ, ਆਲੀਵਾਲ, ਦਾਖਾ, ਐਡਵੋਕੇਟ ਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।