ਪੱੱਖੋਵਾਲ ’ਚ ਦੁਕਾਨ ’ਚ ਭੇਦਭਰੀ ਹਾਲਤ ’ਚ ਨੌਜਵਾਨ ਦੀ ਮੌਤ
ਪੱਖੋਵਾਲ-ਸਰਾਭਾ, 16 ਸਤੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਸਥਾਨਕ ਕਸਬਾ ਪੱਖੋਵਾਲ ’ਚ ਡੈਂਟਿੰਗ-ਪੇਂਟਿੰਗ ਦੀ ਦੁਕਾਨ ’ਚ ਭੇਦਭਰੀ ਹਾਲਤ ’ਚ ਹੋਏ ਧਮਾਕੇ ਨਾਲ ਦੁਕਾਨ ਮਾਲਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰਮਨਜੀਤ ਸਿੰਘ ਉਰਫ਼ ਬੇਅੰਤ ਸਿੰਘ (27) ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਧਾਲੀਆਂ ਜੋ ਕਿ ਪਿਛਲੇ ਪੰਜ-ਛੇ ਸਾਲ਼ਾਂ ਤੋਂ ਕਸਬਾ ਪੱਖੋਵਾਲ ’ਚ ਡੈਂਟਿੰਗ-ਪੇਂਟਿੰਗ ਦਾ ਕੰਮ ਕਰਦਾ ਸੀ ਕਿ ਅੱਜ ਸਵੇਰੇ ਜਦੋਂ ਉਹ ਆਪਣੀ ਦੁਕਾਨ ’ਤੇ ਕੰਮ ਕਰਦਾ ਸੀ ਕਿ ਅਚਾਨਕ ਭੇਦਭਰੇ ਢੰਗ ਨਾਲ ਹਵਾ ਵਾਲੀ ਟੈਂਕੀ ’ਚ ਹੋਏ ਧਮਾਕੇ ਦੀ ਲਪੇਟ ’ਚ ਆ ਕੇ ਉਸਦੀ ਮੌਤ ਹੋ ਗਈ।
ਮ੍ਰਿਤਕ ਰਮਨਜੀਤ ਸਿੰਘ ਦੀ ਤਸਵੀਰ।
17-09-2026