ਸਿੱਧਵਾਂ ਬੇਟ ਵਿਖੇ ਲਗਾਏ ਗਏ ਆਯੂਸ਼ ਮੈਡੀਕਲ ਕੈਂਪ ਵਿਚ 808 ਮਰੀਜ਼ਾਂ ਦੀ ਜਾਂਚ
ਸਿੱਧਵਾਂ ਬੇਟ, 16 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਡਾਇਰੈਕਟਰ ਆਯੁਰਵੈਦਿਕ ਵਿਭਾਗ ਪੰਜਾਬ ਡਾ: ਰਮਨ ਖੰਨਾ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਲੁਧਿਆਣਾ ਡਾ: ਗੁਰਦਰਸ਼ਨ ਕੌਰ ਦੀ ਅਗਵਾਈ ਹੇਠ ਸਥਾਨਕ ਕਸਬੇ ਦੀ ਡਾ: ਕਿਹਰ ਸਿੰਘ ਲਾਇਬ੍ਰੇਰੀ ਵਿਖੇ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦੌਰਾਨ ਕੁੱਲ 808 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿੰਨਾਂ ਵਿੱਚੋਂ ਹੈਮਿਓਪੈਥਿਕ ਅਧੀਨ 392 ਅਤੇ ਆਯੂਰਵੈਦਿਕ ਵਿਭਾਗ ਅਧੀਨ 416 ਮਰੀਜ਼ਾਂ ਦੀ ਜਾਂਚ ਕੀਤੀ ਗਈ।
ਅਜੀਤ ਡੈਸਕ
17-09-2026