23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸੁਧਾਰ ਪੁਲਿਸ ਵਲੋਂ 30 ਬੋਰ ਪਿਸਟਲ ਦੇ 15 ਕਾਰਤੂਸਾਂ ਸਮੇਤ ਇਕ ਵਿਅਕਤੀ ਕਾਬੂ

ਗੁਰੂਸਰ ਸੁਧਾਰ, 22 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸੁਧਾਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ 15 ਕਾਰਤੂਸਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸੁਧਾਰ ਦੇ ਸਹਾਇਕ ਥਾਣੇਦਾਰ ਗੀਤਇੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਇਲਾਕੇ ਵਿਚ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੀ ਜਾਂਚ ਦੇ ਸਬੰਧ ਵਿਚ ਗਸ਼ਤ ਉਪਰ ਸਨ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਏਕਸਰੂਪ ਸਿੰਘ ਉਰਫ਼ ਸਰੂਪ ਪੁੱਤਰ ਗੁਲਜ਼ਾਰ ਸਿੰਘ ਵਾਸੀ ਬੁੱਟਰ ਸਿਵੀਆ ਥਾਣਾ ਮਹਿਤਾ ਚੌਂਕ ਜ਼ਿਲ੍ਹਾ ਅੰਮ੍ਰਿਤਸਰ ਕੋਲ ਨਾਜਾਇਜ਼ ਅਸਲਾ ਤੇ ਗੋਲੀ ਸਿੱਕਾ ਹੋ ਸਕਦਾ ਹੈ ਤੇ ਉਹ ਅਨਾਜ ਮੰਡੀ ਸੁਧਾਰ ਨਜ਼ਦੀਕ ਖੜ੍ਹੇ ਹੋ ਕੇ ਕਿਸੇ ਦੀ ਉਡੀਕ ਕਰ ਰਿਹਾ ਹੈ।

ਅਜੀਤ ਡੈਸਕ 23-09-2026
ਗੁਰੂਸਰ ਸੁਧਾਰ, 22 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸੁਧਾਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ 15 ਕਾਰਤੂਸਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਸੁਧਾਰ ਦੇ ਸਹਾਇਕ ਥਾਣੇਦਾਰ ਗੀਤਇੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਇਲਾਕੇ ਵਿਚ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੀ ਜਾਂਚ ਦੇ ਸਬੰਧ ਵਿਚ ਗਸ਼ਤ ਉਪਰ ਸਨ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਏਕਸਰੂਪ ਸਿੰਘ ਉਰਫ਼ ਸਰੂਪ ਪੁੱਤਰ ਗੁਲਜ਼ਾਰ ਸਿੰਘ ਵਾਸੀ ਬੁੱਟਰ ਸਿਵੀਆ ਥਾਣਾ ਮਹਿਤਾ ਚੌਂਕ ਜ਼ਿਲ੍ਹਾ ਅੰਮ੍ਰਿਤਸਰ ਕੋਲ ਨਾਜਾਇਜ਼ ਅਸਲਾ ਤੇ ਗੋਲੀ ਸਿੱਕਾ ਹੋ ਸਕਦਾ ਹੈ ਤੇ ਉਹ ਅਨਾਜ ਮੰਡੀ ਸੁਧਾਰ ਨਜ਼ਦੀਕ ਖੜ੍ਹੇ ਹੋ ਕੇ ਕਿਸੇ ਦੀ ਉਡੀਕ ਕਰ ਰਿਹਾ ਹੈ। ਸੂਚਨਾ ਮਿਲਦਿਆਂ ਹੀ ਸਹਾਇਕ ਥਾਣੇਦਾਰ ਗੀਤਇੰਦਰਪਾਲ ਸਿੰਘ ਤੇ ਪੁਲਿਸ ਪਾਰਟੀ ਨੇ ਮੌਕੇ ’ਤੇ ਪੁੱਜ ਕੇ ਕਥਿਤ ਦੋਸ਼ੀ ਵਿਅਕਤੀ ਏਕਸਰੂਪ ਸਿੰਘ ਉਰਫ਼ ਸਰੂਪ ਨੂੰ ਘੇਰਾਬੰਦੀ ਕਰਕੇ ਕਾਬੂ ਕਰ ਲਿਆ ਤੇ ਤਲਾਸ਼ੀ ਦੌਰਾਨ ਪੁਲਿਸ ਨੂੰ ਉਸ ਦੇ ਕਬਜ਼ੇ ਵਿਚੋਂ 30 ਬੋਰ ਪਿਸਟਲ ਦੇ 15 ਕਾਰਤੂਸ ਬਰਾਮਦ ਹੋਏ। ਗ੍ਰਿਫ਼ਤਾਰ ਕੀਤੇ ਗਏ ਏਕਸਰੂਪ ਸਿੰਘ ਉਰਫ਼ ਸਰੂਪ ਖ਼ਿਲਾਫ਼ ਥਾਣਾ ਸੁਧਾਰ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਥਾਣਾ ਸੁਧਾਰ ਦੇ ਮੁਖੀ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸ਼ੱਕ ਹੈ ਕਿ ਉਸ ਨੇ ਹੋਰ ਵੀ ਨਾਜਾਇਜ਼ ਅਸਲਾ, ਹਥਿਆਰ ਜਾਂ ਬਾਰੂਦ ਆਦਿ ਨੂੰ ਲੁਕਾ ਛਿਪਾ ਕੇ ਰੱਖਿਆ ਹੋ ਸਕਦਾ ਹੈ। ਪੁਲਿਸ ਵਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਏਕਸਰੂਪ ਸਿੰਘ ਉਰਫ਼ ਸਰੂਪ ਨੇ ਕਦੇ ਕਿਸੇ ਨੂੰ ਹਥਿਆਰ ਆਦਿ ਤਾਂ ਨਹੀਂ ਸੌਂਪਿਆ ਤੇ ਇਸ ਦੇ ਨਾਲ ਹੀ ਮੁਲਜ਼ਮ ਦੇ ਸਬੰਧ ਹਥਿਆਰ ਤਸਕਰੀ ਗਿਰੋਹ ਨਾਲ ਜੋੜ ਕੇ ਵੀ ਕਥਿਤ ਦੋਸ਼ੀ ਤੋਂ ਸਖ਼ਤੀ ਨਾਲ ਪੁੱਛ ਪੜਤਾਲ ਜਾਰੀ ਹੈ। ਡੀ . ਪੀ . ਐੱਸ . ਖੰਨਾ ਦੀ ਬ੍ਰਹਮਜੋਤ ਕੌਰ ਨੇ ਤੈਰਾਕੀ ਮੁਕਾਬਲੇ ਵਿਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਦਿੱਲੀ ਪਬਲਿਕ ਸਕੂਲ ਖੰਨਾ ਨੇ ਵਿਦਿਆਰਥਣ ਬ੍ਰਹਮਜੋਤ ਕੌਰ ਦੀ ਸ਼ਾਨਦਾਰ ਖੇਡ ਪ੍ਰਾਪਤੀ ਬਾਰੇ ਦੱਸਿਆ। ਬ੍ਰਹਮਜੋਤ ਕੌਰ ਨੇ ਰਾਜ-ਪੱਧਰੀ ਐਸ. ਜੀ ਐਫ. ਆਈ. ਤੈਰਾਕੀ ਮੁਕਾਬਲੇ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ ਹਨ ਅਤੇ ਰਾਸ਼ਟਰੀ ਪੱਧਰ ’ਤੇ ਨੁਮਾਇੰਦਗੀ ਕਰਨ ਲਈ ਉਸਦੀ ਚੋਣ ਵੀ ਹੋਈ ਹੈ। ਬ੍ਰਹਮਜੋਤ ਕੌਰ ਨੇ ਰਾਜ-ਪੱਧਰੀ ਐਸ. ਜੀ ਐਫ. ਆਈ. ਤੈਰਾਕੀ ਮੁਕਾਬਲੇ ਦੀ ਅੰਡਰ-19 ਲੜਕੀਆਂ ਦੀ ਸ਼੍ਰੇਣੀ ਵਿੱਚ 50 ਮੀਟਰ ਬਟਰਫਲਾਈ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਅਤੇ 100 ਮੀਟਰ ਬਟਰਫਲਾਈ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ। ਉਸਦਾ ਸ਼ਾਨਦਾਰ ਪ੍ਰਦਰਸ਼ਨ ਖੇਡਾਂ ਪ੍ਰਤੀ ਉਸਦੀ ਲਗਨ, ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਜਜ਼ਬੇ ਨੂੰ ਦਰਸਾਉਂਦਾ ਹੈ। ਸਕੂਲ ਦੇ ਪ੍ਰਿੰ. ਨੇ ਕਿਹਾ ਕਿ ਇਹ ਪ੍ਰਾਪਤੀ ਬ੍ਰਹਮਜੋਤ ਕੌਰ, ਉਸਦੇ ਮਾਪਿਆਂ ਅਤੇ ਪੂਰੇ ਡੀ. ਪੀ. ਐੱਸ. ਖੰਨਾ ਪਰਿਵਾਰ ਲਈ ਮਾਣ ਵਾਲਾ ਪਲ ਹੈ। ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਨੇ ਬ੍ਰਹਮਜੋਤ ਕੌਰ ਨੂੰ ਉਸਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ ਅਤੇ ਆਉਣ ਵਾਲੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਉਸਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਅਸਲ੍ਹਾ ਲਾਇਸੈਂਸਾਂ ਦੀਆਂ ਪੈਂਡਿੰਗ ਫਾਈਲਾਂ ਦਾ ਜਲਦ ਨਿਪਟਾਰਾ ਕਰੇ ਸਰਕਾਰ- ਅਮਨਦੀਪ ਸ਼ਰਮਾ ਕਿਹਾ, ਲਾਇਸੰਸਾਂ ਦੀ ਪ੍ਰਕਿਰ... ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੀ ਮੇਲਾ ਛਪਾਰ ਕਾਨਫ਼ਰੰਸ ਸਾਰੇ ਰਿਕਾਰਡਤੋੜ ਦੇਵੇਗੀ-ਹਰਵੀਰ ਇਯਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।