23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਡਾ: ਕੇ.ਐੱਨ.ਐੱਸ. ਕੰਗ ਸਰਕਾਰੀ ਹਸਪਤਾਲ ਦਾਖਾ ’ਚ ਸਿਹਤ ਬੀਮਾ ਯੋਜਨਾ ਕਾਰਡ ਵੰਡੇ

ਮੁੱਲਾਂਪੁਰ-ਦਾਖਾ, 22 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਮਿਆਰੀ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਚੋਣ ਵਾਅਦੇ ਅਨੁਸਾਰ ਸ਼ੁਰੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹੇਠ ਬਣ ਰਹੇ ਹੈਲਥ ਕਾਰਡ ਅੱਜ ਪ੍ਰਾਇਮਰੀ ਹੈਲਥ ਸੈਂਟਰ ਦਾਖਾ ਵਿਖੇ ਇਕੱਤਰ ਲੋਕਾਂ ਨੂੰ ਆਪ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ. ਐੱਨ.

ਅਜੀਤ ਡੈਸਕ 23-09-2026
ਮੁੱਲਾਂਪੁਰ-ਦਾਖਾ, 22 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਮਿਆਰੀ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਚੋਣ ਵਾਅਦੇ ਅਨੁਸਾਰ ਸ਼ੁਰੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹੇਠ ਬਣ ਰਹੇ ਹੈਲਥ ਕਾਰਡ ਅੱਜ ਪ੍ਰਾਇਮਰੀ ਹੈਲਥ ਸੈਂਟਰ ਦਾਖਾ ਵਿਖੇ ਇਕੱਤਰ ਲੋਕਾਂ ਨੂੰ ਆਪ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ. ਕੰਗ ਵਲੋਂ ਵੰਡੇ ਗਏ। ਡਾ: ਕੰਗ ਨਾਲ ਐੱਸ.ਐੱਮ.ਓ ਡਾ: ਦੇਵਿੰਦਰ ਕੁਮਾਰ, ਮੈਡੀਕਲ ਅਫ਼ਸਰ ਡਾ: ਭੁਪਿੰਦਰ ਸਿੰਘ, ਡਾ: ਇਸ਼ਮੀਤ ਸਿੰਘ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਸ਼ਹਿਰੀ ਪ੍ਰਧਾਨ ਨਵਲ ਕਿਸ਼ੋਰ, ਰਾਹੁਲ ਜੋਸ਼ੀ, ਜਸਵੰਤ ਸਿੰਘ ਭੱਟੀ, ਸੁਰੇਸ਼ ਕੁਮਾਰ, ਰਾਜਵੀਰ ਸਿੰਘ, ਜੈਕਿਸ਼ਨ ਭੂਸ਼ਣ, ਕਰਤਾਰ ਸਿੰਘ ਤੂਰ, ਸਵਰਨ ਸਿੰਘ ਮੰਡਿਆਣੀ, ਹੋਰ ਮੌਜੂਦ ਰਹੇ। ਸਿਹਤ ਬੀਮਾ ਯੋਜਨਾ ਕਾਰਡ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਡਾ: ਕੇ.ਐੱਨ.ਐੱਸ ਕੰਗ ਵਲੋਂ ਦੱਸਿਆ ਗਿਆ ਕਿ ਇਸ ਨਵੀਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪ੍ਰਤੀ ਪਰਿਵਾਰ ਸਲਾਨਾ 10 ਲੱਖ ਰੁਪਏ ਦਾ ਮੁਫਤ ਅਤੇ ਕੈਸ਼ਲੈੱਸ ਡਾਕਟਰੀ ਇਲਾਜ ਹੁਣ ਸਰਕਾਰੀ ਦੇ ਨਾਲ ਚੋਣਵੇਂ ਨਿੱਜੀ ਹਸਪਤਾਲਾਂ ਵਿਚ ਵੀ ਸੰਭਵ ਬਣ ਗਿਆ। ਡਾ: ਕੰਗ ਵਲੋਂ ਹਸਪਤਾਲਾਂ ਦੇ ਸਟਾਫ਼ ਨੂੰ ਵੀ ਨਿਰਦੇਸ਼ ਦਿੱਤਾ ਕਿ ਸਿਹਤ ਬੀਮਾ ਯੋਜਨਾ ਵਾਲੇ ਕਾਰਡ ਬਣਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲੋੜਵੰਦ ਮੱਧਵਰਗੀ ਪਰਿਵਾਰਾਂ ਨੂੰ ਵੱਡਾ ਲਾਭ ਮਿਲ ਰਿਹਾ।
ਪਿਛਲੀ ਖ਼ਬਰ ਭਾਈ ਗੁਰਵਿੰਦਰ ਸਿੰਘ ਬਿੰਜਲ ਦਾ ਕੀਰਤਨੀ ਜਥਾ ਆਸਟ੍ਰੇਲੀਆ ਤੋਂ ਵਾਪਸ ਪਰਤਿਆ ਅਗਲੀ ਖ਼ਬਰ ਮੈਕਰੋ ਗਲੋਬਲ ਮੋਗਾ ਦੀ ਜਗਰਾਉਂ ਬ੍ਰਾਂਚ ਨੇ ਲਗਵਾਇਆ 2 ਮਹੀਨਿਆਂ ਵਿਚ ਇਕ ਹੋਰ ਵਿਜ਼ਟਰ ਵੀਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।