27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸ਼੍ਰੋ.ਅ.ਦਲ (ਬ) ਦੀ ਮੇਲਾ ਛਪਾਰ ਕਾਨਫ਼ਰੰਸ ਲਈ ਹਲਕਾ ਰਾਏਕੋਟ ਤੋਂ ਆਗੂਆਂ/ਵਰਕਰਾਂ ਨੇ ਦਿਖਾਈ ਦਿਲਚਸਪੀ ਮਹੇਰਨਾਂ ਕਲਾਂ ਤੋਂ ਰਵਾਨਾ ਹੋਈਆਂ 40 ਬੱਸਾਂ ’ਚ ਸ਼ਾਮਿਲ ਮਰਦ/ਔਰਤਾਂ ਨੇ ਕਾਨਫ਼ਰੰਸ ’ਚ ਜੋਸ਼ ਭਰਿਆ

ਲੋਹਟਬੱਦੀ, 26 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਪੇਂਡੂ ਮੇਲਿਆਂ ਦੇ ਸਿਰਤਾਜ ਮੇਲਾ ਛਪਾਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਵਿਸ਼ਾਲ ਕਾਨਫਰੰਸ ਪ੍ਰਤੀ ਵਿਧਾਨ ਸਭਾ ਹਲਕਾ ਰਾਏਕੋਟ ਦੇ ਸਮੂਹ ਆਗੂਆਂ/ਵਰਕਰਾਂ ਨੇ ਨਿੱਜੀ ਦਿਲਚਸਪੀ ਦਿਖਾਉਂਦਿਆਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਅੱਜ ਕਾਨਫ਼ਰੰਸ ਦੇ ਆਰੰਭ ਹੁੰਦਿਆਂ ਹੀ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਐੱਸ.

ਅਜੀਤ ਡੈਸਕ 27-09-2026
ਲੋਹਟਬੱਦੀ, 26 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਪੇਂਡੂ ਮੇਲਿਆਂ ਦੇ ਸਿਰਤਾਜ ਮੇਲਾ ਛਪਾਰ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ ਵਿਸ਼ਾਲ ਕਾਨਫਰੰਸ ਪ੍ਰਤੀ ਵਿਧਾਨ ਸਭਾ ਹਲਕਾ ਰਾਏਕੋਟ ਦੇ ਸਮੂਹ ਆਗੂਆਂ/ਵਰਕਰਾਂ ਨੇ ਨਿੱਜੀ ਦਿਲਚਸਪੀ ਦਿਖਾਉਂਦਿਆਂ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਅੱਜ ਕਾਨਫ਼ਰੰਸ ਦੇ ਆਰੰਭ ਹੁੰਦਿਆਂ ਹੀ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਐੱਸ.ਜੀ.ਪੀ.ਸੀ, ਗੁਰਸ਼ਰਨ ਸਿੰਘ ਗਰੇਵਾਲ ਮੈਂਬਰ ਜਨਰਲ ਕੌਸ਼ਲ ਸ਼੍ਰੋ.ਅ.ਦਲ, ਸਰਕਲ ਪ੍ਰਧਾਨ ਸੁਖਰਾਜ ਸਿੰਘ ਮਹੇਰਨਾਂ ਕਲਾਂ, ਪ੍ਰਭਜੋਤ ਸਿੰਘ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਲਗਾਉਂਦਿਆਂ 40 ਬੱਸਾਂ ਦਾ ਕਾਫ਼ਲਾ ਮੇਲਾ ਛਪਾਰ ਰੈਲੀ ਵੱਲ ਨੂੰ ਰਵਾਨਾ ਕੀਤਾ। ਇਸ ਮੌਕੇ ਕਮਲਜੀਤ ਸਿੰਘ ਢਿੱਲੋਂ ਪੀ.ਏ, ਸਤਿੰਦਰ ਸਿੰਘ ਚੇਅਰਮੈਨ ਭੈਣੀ ਦਰੇੜਾ, ਗੁਰਮੇਲ ਸਿੰਘ ਆਂਡਲੂ, ਹਰਬੰਸ ਸਿੰਘ ਰਛੀਨ ਮੈਂਬਰ ਬਲਾਕ ਸੰਮਤੀ, ਨੰਬਰਦਾਰ ਬਲਵੀਰ ਸਿੰਘ ਬ੍ਰਹਮਪੁਰ, ਕੁਲਵੰਤ ਸਿੰਘ ਕਾਂਤਾ ਨੰਗਲ ਕਲਾਂ, ਦਰਬਾਰਾ ਸਿੰਘ ਸਰਪੰਚ ਕਾਲਸਾਂ, ਬਿੰਦਰ ਸਿੰਘ ਡੈਅਰੀ ਵਾਲੇ, ਡਾ: ਗੁਰਦੀਪ ਸਿੰਘ ਡਾਂਗੋਂ, ਬਹਾਦਰ ਸਿੰਘ ਭੱਟੀ ਬੜੂੰਦੀ, ਭੂਪ ਸਿੰਘ, ਨੰਬਰਦਾਰ ਜਗਤਾਰ ਸਿੰਘ ਭੋਲਾ ਨੰਬਰਦਾਰ, ਭੁਪਿੰਦਰ ਸਿੰਘ, ਰਾਜ ਸਿੰਘ ਸੱਤੋਵਾਲ, ਕਰਮਜੀਤ ਸਿੰਘ ਆੜ੍ਹਤੀ ਨੱਥੋਵਾਲ, ਗੁਰਜੀਤ ਸਿੰਘ ਸਾਬਕਾ ਸਰਪੰਚ ਅਕਾਲਗੜ੍ਹ, ਸਿਮਰਨਜੀਤ ਕੌਰ ਰੱਤੋਵਾਲ ਪ੍ਰਧਾਨ ਇਸਤਰੀ ਵਿੰਗ, ਮਹਿੰਦਰ ਸਿੰਘ ਲੋਹਟਬੱਦੀ, ਦਰਸ਼ਨ ਸਿੰਘ ਲੋਹਟਬੱਦੀ, ਸੁਖਦੇਵ ਸਿੰਘ ਲੋਹਟਬੱਦੀ, ਜਗਦੀਸ਼ ਸਿੰਘ, ਪ੍ਰਿਤਲ ਸਿੰਘ ਰਛੀਨ, ਰਘਬੀਰ ਸਿੰਘ ਬੀਰਾ ਡਾਂਗੋਂ, ਸਿੰਗਾਰਾ ਸਿੰਘ ਕੈਲੇ, ਭੁਪਿੰਦਰ ਸਿੰਘ ਭੂਪਾ ਕੈਲੇ, ਅਵਤਾਰ ਸਿੰਘ ਹਿੱਸੋਵਾਲ, ਸਵਰਨ ਸਿੰਘ ਸੰਮੀ, ਜਸਵਿੰਦਰ ਸਿੰਘ, ਅਮਰਜੀਤ ਸਿੰਘ ਸਹਿਬਾਜਪੁਰਾ, ਹਰਜੀਤ ਸਿੰਘ ਸੁਧਾਰ, ਅਵਤਾਰ ਸਿੰਘ ਤਾਰਾ ਪਟਵਾਰੀ ਡਾਂਗੋਂ, ਜੁਗਰਾਜ ਸਿੰਘ ਰਾਜਗੜ੍ਹ, ਮਨਪ੍ਰੀਤ ਸਿੰਘ ਨੱਥੋਵਾਲ, ਚਰਨ ਸਿੰਘ ਨੱਥੋਵਾਲ, ਸਰਪੰਚ ਅੰਮ੍ਰਿਤਪਾਲ ਸਿੰਘ ਹੈਪੀ ਸਿਵੀਆ, ਜਗਰਾਜ ਸਿੰਘ ਰਾਜਾ ਬੱਸੀਆਂ, ਰਾਜੂ ਰਾਵਲ ਬੱਸੀਆਂ, ਜੁਗਰਾਜ ਸਿੰਘ ਰਾਜਾ ਫੇਰੂਰਾਈਂ, ਜਗਤਾਰ ਸਿੰਘ ਸੁਧਾਰ, ਪ੍ਰਿੰਸੀਪਲ ਹਰਜੀਤ ਸਿੰਘ ਜਲਾਲਦੀਵਾਲ, ਮੇਜਰ ਸਿੰਘ ਜਲਾਲਦੀਵਾਲ, ਜੁਗਰਾਜ ਸਿੰਘ ਰਾਜਾ ਭੈਣੀ ਦਰੇੜਾ ਆਦਿ ਹਾਜਰ ਸਨ। ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਆਏ ਹੋਏ ਸਮੂਹ ਵਰਕਰਾਂ ਅਤੇ ਆਮ ਲੋਕਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਪਿੰਡ ਸਲੇਮਪੁਰਾ ਦੇ ‘ਆਪ’ ਸਰਪੰਚ ਵਲੋਂ ਇਕ ਨੌਜਵਾਨ ਦੀ ਕੁੱਟਮਾਰ ਕਰਦੀ ਵਾਇਰਲ ਹੋਈ ਵੀਡੀਓ ਨਾਲ ਪਿੰਡ ਵਿਚ ਹੜਕੰਪ ਮਚਿਆ... ਅਗਲੀ ਖ਼ਬਰ ਜਗਰਾਉਂ ਬਾਰ ਐਸੋਸੀਏਸ਼ਨ ਦੀ ਸੈਕਟਰੀ ਚੁਣੀ ਦਰਿਪਣ ਸਾਹਨੀ ਦਾ ਭਾਜਪਾ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।