11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸ਼੍ਰੋਮਣੀ ਅਕਾਲੀ ਦਲ ਦੀ ਘਰ-ਘਰ ਮੁਹਿੰਮ ਦਾ ਸਰਕਲ ਸੁਧਾਰ ’ਚ ਜ਼ੋਰਦਾਰ ਆਗਾਜ਼-ਸੰਧੂ

ਸਿੱਧਵਾਂ ਬੇਟ, 10 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਤੋਂ ਕੁਝ ਫਰਲਾਂਗ ਦੀ ਦੂਰੀ ’ਤੇ ਸਥਿਤ ਸਿਵਲ ਹਸਪਤਾਲ ਵਿਖੇ ਪਿਛਲੇ ਲੰਬੇ ਸਮੇਂ ਤੋਂ ਹੋ ਰਹੀਆਂ ਚੋਰੀਆਂ ਨੇ ਪੁਲਿਸ ਪ੍ਰਸ਼ਾਸਨ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੂਜੇ ਪਾਸੇ ਇਸ ਨੂੰ ਲੈ ਕੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਬੇਖਬਰ ਵਿਖਾਈ ਦੇ ਰਹੇ ਹਨ।

ਅਜੀਤ ਡੈਸਕ 11-10-2026
ਸਿੱਧਵਾਂ ਬੇਟ, 10 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਤੋਂ ਕੁਝ ਫਰਲਾਂਗ ਦੀ ਦੂਰੀ ’ਤੇ ਸਥਿਤ ਸਿਵਲ ਹਸਪਤਾਲ ਵਿਖੇ ਪਿਛਲੇ ਲੰਬੇ ਸਮੇਂ ਤੋਂ ਹੋ ਰਹੀਆਂ ਚੋਰੀਆਂ ਨੇ ਪੁਲਿਸ ਪ੍ਰਸ਼ਾਸਨ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੂਜੇ ਪਾਸੇ ਇਸ ਨੂੰ ਲੈ ਕੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਬੇਖਬਰ ਵਿਖਾਈ ਦੇ ਰਹੇ ਹਨ। ਅੱਜ ਹਸਪਤਾਲ ਵਿੱਚ ਮੌਜੂਦ ਕੁਝ ਮੁਲਾਜ਼ਮਾਂ ਨੇ ਦੱਸਿਆ ਕਿ ਹਸਪਤਾਲ ਦੀ ਪਿਛਲੀ ਇਮਾਰਤ ਅਤੇ ਪਿਛਲੇ ਪਾਸੇ ਪਏ ਸਮਾਨ ਨੂੰ ਚੋਰਾਂ ਵੱਲੋਂ ਕਈ ਵਾਰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ ਪਰ ਹੁਣ ਚੋਰਾਂ ਨੇ ਹੱਦ ਪਾਰ ਕਰਦਿਆਂ ਸਿਰਫ਼ ਦੋ ਹਫਤਿਆਂ ਵਿਚ ਹੀ ਦੋ ਚੋਰੀਆਂ ਨੂੰ ਅੰਜਾਮ ਦੇ ਕੇ ਇੱਕ ਜਾਲੀਆਂ ਵਾਲੇ ਕਮਰੇ ਵਿੱਚ ਪਏ ਹਸਪਤਾਲ ਦੇ ਪੁਰਾਣੇ ਸਮਾਨ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਆਖਿਆ ਕਿ ਚੋਰਾਂ ਨੇ ਕਮਰੇ ਦੇ ਆਸ-ਪਾਸ ਵਿੱਚ ਲੱਗੀ ਜਾਲੀ ਵੱਢ ਕੇ ਇਸ ਵਿੱਚੋਂ ਵੱਖ-ਵੱਖ ਤਰ੍ਹਾਂ ਦਾ ਸਮਾਨ ਚੋਰੀ ਕਰ ਲਿਆ ਗਿਆ। ਇਸ ਤੋਂ ਪਹਿਲਾਂ ਚੋਰਾਂ ਨੇ ਹਸਪਤਾਲ ਦੀ ਚਾਰਦੀਵਾਰੀ ਦੇ ਅੰਦਰ ਲੱਗੇ ਇੱਕ ਟਰੀਟਮੈਂਟ ਪਲਾਂਟ ਦੀ ਮਹਿੰਗੀ ਮੋਟਰ ਨੂੰ ਵੀ ਚੋਰੀ ਕਰ ਲਿਆ ਗਿਆ ਸੀ। ਉਨ੍ਹਾਂ ਆਖਿਆ ਕਿ ਇਸ ਸੰਬੰਧੀ ਪਹਿਲਾਂ ਪੁਲਿਸ ਨੂੰ ਸਤੰਬਰ ਮਹੀਨੇ ਦੇ ਆਖਰੀ ਹਫਤੇ ਅਤੇ ਅੱਜ ਫਿਰ ਲਿਖਤੀ ਸ਼ਿਕਾਇਤ ਕੀਤੀ ਗਈ ਪਰ ਅਜੇ ਤੱਕ ਕੋਈ ਵੀ ਪੁਲਿਸ ਕਰਮੀ ਮੌਕਾ ਵੇਖਣ ਨਹੀਂ ਪੁੱਜਾ। ਉਨ੍ਹਾਂ ਮੰਗ ਕੀਤੀ ਕਿ ਚੋਰਾਂ ਦਾ ਜਲਦੀ ਪਤਾ ਲਗਾਇਆ ਜਾਵੇ। ਦੂਜੇ ਪਾਸੇ ਹੋ ਸਕਦਾ ਹੈ ਕਿ ਇੰਨ੍ਹਾਂ ਚੋਰਾਂ ਦੇ ਨਾਲ ਹਸਪਤਾਲ ਦਾ ਕੋਈ ਮੁਲਾਜ਼ਮ ਜਾਂ ਫਿਰ ਹੋਰ ਭੇਤੀ ਰਲਿਆ ਹੋਵੇ। ਇਹ ਵੀ ਜਾਂਚ ਦਾ ਵਿਸ਼ਾ ਹੈ। ਪਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਹਸਪਤਾਲ ਵਿੱਚ ਸੀ.ਸੀ.ਟੀ.ਵੀ. ਕੈਮਰੇ ਤਾਂ ਲੱਗੇ ਹੋਏ ਹਨ ਪਰ ਡੀ.ਵੀ.ਆਰ. ਨਾ ਹੋਣ ਦੇ ਬਾਵਜੂਦ ਇੰਨਾਂ ਦਾ ਕੀ ਫਾਇਦਾ। ਕਿਉਂਕਿ ਜਦੋਂ ਕੁਝ ਮਹੀਨੇ ਪਹਿਲਾਂ ਵਿਜੀਲੈਂ ਸ ਦੀ ਟੀਮ ਨੇ ਰਿਸ਼ਵਤ ਲੈਣ ਦੇ ਦੋਸ਼ ਹੇਠ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਨੂੰ ਹਿਰਾਸਤ ਵਿੱਚ ਲਿਆ ਸੀ ਉਸ ਸਮੇਂ ਵਿਜੀਲੈਂਸ ਦੀ ਟੀਮ ਹਸਪਤਾਲ ਦਾ ਡੀ.ਵੀ.ਆਰ. ਵੀ ਨਾਲ ਲੈ ਗਈ ਸੀ, ਜੋ ਅਜੇ ਤੱਕ ਵਾਪਿਸ ਨਹੀਂ ਕੀਤਾ। ਇਸਨੇ ਵੀ ਮਾਨ ਸਰਕਾਰ ਦੀ ਸਿਹਤ ਕ੍ਰਾਂਤੀ ਨੂੰ ਸਵਾਲਾ ਦੇ ਘੇਰੇ ਵਿੱਚ ਲੈ ਆਂਦਾ ਹੈ ਕਿਉਂਕਿ ਜੇਕਰ 92 ਪਿੰਡਾਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਹਸਪਤਾਲ ਵਿੱਚ ਡੀ.ਵੀ.ਆਰ. ਹੀ ਨਹੀਂ ਹੈ ਤਾਂ ਫਿਰ ਇੰਨ੍ਹਾਂ ਹਸਪਤਾਲਾਂ ਦਾ ਤਾਂ ਰੱਬ ਹੀ ਰਾਖਾ ਹੈ।
ਪਿਛਲੀ ਖ਼ਬਰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਮਨਜੀਤ ਸਿੰਘ ਤੱਤਲਾ ਭਰੋਵਾਲ ਅਤੇ ਸਰਪੰਚ ਕੋਮਲਜੀਤ ਸਿੰਘ ਗਰੇਵਾਲ 2027 ਵਿਚ ਅਕਾਲੀ ਦਲ... ਅਗਲੀ ਖ਼ਬਰ ਜੀ.ਐੱਚ.ਜੀ. ਇੰਸਟੀਚਿਊਟ ਆਫ਼ ਫਾਰਮੇਸੀ ਦੇ ਵਿਦਿਆਰਥੀਆਂ ਵਲੋਂ ਦੋ ਰੋਜ਼ਾ ਵਿਦਿਅਕ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।