ਲਾਇਨਜ਼ ਕਲੱਬ ਰਾਏਕੋਟ ਦੇ ਪ੍ਰਧਾਨ ਬਣੇ ਗੁਲਸ਼ਨ ਮਿੱਤਲ, ਸ਼ਾਨਦਾਰ ਸਮਾਗਮ ਦੌਰਾਨ ਹੋਈ ਤਾਜਪੋਸ਼ੀ
ਰਾਏਕੋਟ, 11 ਅਕਤੂਬਰ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਰਾਏਕੋਟ ਦੇ ਨਵੇਂ ਬਣੇ ਪ੍ਰਧਾਨ ਲਾਇਨ ਗੁਲਸ਼ਨ ਮਿੱਤਲ ਦੀ ਤਾਜਪੋਸ਼ੀ ਦਾ ਸਮਾਗਮ ਹੋਟਲ ਏ-9 ਵਿਖੇ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਇਸ ਸਮਾਗਮ ਵਿਚ ਕਲੱਬ ਦੇ ਆਹੁਦੇਦਾਰਾਂ, ਮੈਂਬਰਾਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ।
ਲ
ਲਾਇਨਜ਼ ਕਲੱਬ ਰਾਏਕੋਟ ਦੇ ਤਾਜਪੋਸ਼ੀ ਸਮਾਗਮ ਦੌਰਾਨ ਨਵੇਂ ਬਣੇ ਪ੍ਰਧਾਨ ਗੁਲਸ਼ਨ ਮਿੱਤਲ, ਸਕੱਤਰ ਦਿਨੇਸ਼ ਖੁਰਮੀ ਅਤੇ ਖਜ਼ਾਨਚੀ ਰਮੇਸ਼ ਗਰਗ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕਰਦੇ ਹੋਏ ਕਲੱਬ ਦੇ ਮੈਂਬਰ। ਤਸਵੀਰ: ਬਲਵਿੰਦਰ ਸਿੰਘ ਲਿੱਤਰ
12-10-2026
ਰਾਏਕੋਟ, 11 ਅਕਤੂਬਰ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਰਾਏਕੋਟ ਦੇ ਨਵੇਂ ਬਣੇ ਪ੍ਰਧਾਨ ਲਾਇਨ ਗੁਲਸ਼ਨ ਮਿੱਤਲ ਦੀ ਤਾਜਪੋਸ਼ੀ ਦਾ ਸਮਾਗਮ ਹੋਟਲ ਏ-9 ਵਿਖੇ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ।ਇਸ ਸਮਾਗਮ ਵਿਚ ਕਲੱਬ ਦੇ ਆਹੁਦੇਦਾਰਾਂ, ਮੈਂਬਰਾਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਮਾਜ ਸੇਵਾ ਦੇ ਕਾਰਜ਼ਾਂ ਨੂੰ ਹੋਰ ਅੱਗੇ ਵਧਾਉਣ ਦਾ ਸੰਕਲਪ ਲਿਆ ਗਿਆ।ਸਮਾਗਮ ਦੌਰਾਨ ਕਲੱਬ ਦੇ ਸਕੱਤਰ ਲਾਇਨ ਦਿਨੇਸ਼ ਖੁਰਮੀ ਨੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਵਿਸਥਾਰ ਦਿੱਤਾ ਜਾਵੇਗਾ।ਇਸੇ ਦੌਰਾਨ ਖਜ਼ਾਨਚੀ ਲਾਇਨ ਰਮੇਸ਼ ਗਰਗ ਨੇ ਕਲੱਬ ਦੀ ਵਿੱਤੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿਚ ਸਮਾਜ ਸੇਵਾ ਦੇ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਕਲੱਬ ਵਲੋਂ ਚਾਰ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਭੇਟ ਕੀਤੀਆਂ ਗਈਆਂ।ਇਸ ਤੋਂ ਇਲਾਵਾ ਇਲਾਕੇ ਦੇ ਤਿੰਨ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।ਲਾਇਨਜ਼ ਕਲੱਬ ਵਲੋਂ ਸਮਾਜ ਸੇਵਾ ਵਿਚ ਯੋਗਦਾਨ ਪਾਉਣ ਲਈ ਉੱਘੇ ਉਦਯੋਗਪਤੀ ਹੀਰਾ ਲਾਲ ਬਾਂਸਲ ਨੂੰ ਸਮਾਜ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ, ਜਦਕਿ ਮੰਦਰ ਸ਼ਿਵਾਲਾ ਖਾਮ ਦੇ ਪ੍ਰਧਾਨ ਇੰਦਰਪਾਲ ਗੋਲਡੀ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਸਟਾਲੇਸ਼ਨ ਚੇਅਰਮੈਨ ਐੱਮ.ਜੇ.ਐੱਫ ਲਾਇਨ ਵਿਕਰਮਜੀਤ ਬਾਂਸਲ ਵਲੋਂ ਤਾਜਪੋਸ਼ੀ ਸਮਾਗਮ ਦੀਆਂ ਰਸਮਾਂ ਨਿਭਾਈਆਂ ਗਈਆਂ।ਸਮਾਗਮ ਦੌਰਾਨ ਮਾਸਟਰ ਆਫ਼ ਸੈਰੇਮਨੀ ਐੱਮ.ਜੇ.ਐੱਫ ਲਾਇਨ ਕੇ.ਕੇ. ਸ਼ਰਮਾ ਅਤੇ ਰਾਜਿੰਦਰ ਗੋਇਲ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ।ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਲਾਇਨ ਅਜੈ ਗੋਇਲ, ਐੱਮ.ਜੇ.ਐੱਫ (ਡਿਸਟ੍ਰਿਕਟ ਗਵਰਨਰ) ਅਤੇ ਲਾਇਨ ਨਰੇਸ਼ ਗੋਇਲ, ਐੱਮ.ਜੇ.ਐੱਫ (ਵਾਈਸ ਡਿਸਟ੍ਰਿਕਟ ਗਵਰਨਰ-1) ਨੇ ਸ਼ਿਰਕਤ ਕੀਤੀ।ਇਸ ਤੋਂ ਇਲਾਵਾ ਲਾਇਨ ਸ਼ਸ਼ੀ ਕੁਮਾਰ ਰਾਣਾ, ਐੱਮ.ਜੇ.ਐੱਫ (ਵਾਈਸ ਡਿਸਟ੍ਰਿਕਟ ਗਵਰਨਰ-2), ਲਾਇਨ ਯੋਗੇਸ਼ ਸੋਨੀ, ਐੱਮ.ਜੇ.ਐੱਫ ਵਿਸ਼ੇਸ਼ ਮਹਿਮਾਨ ਲਾਇਨ ਨਿਕੇਸ਼ ਗਰਗ, ਐੱਮ.ਜੇ.ਐੱਫ, ਗੈਸਟ ਆਫ਼ ਆਨਰ ਲਾਇਨ ਮਨਜੀਤ ਅਤੇ ਜ਼ੋਨਲ ਪ੍ਰਧਾਨ ਲਾਇਨ ਡਾ. ਸੁਬੋਧ ਗੁਪਤਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।ਇਸ ਮੌਕੇ ਸੰਬੋਧਨ ਕਰਦਿਆਂ ਨਵੇਂ ਬਣੇ ਪ੍ਰਧਾਨ ਲਾਇਨ ਗੁਲਸ਼ਨ ਮਿੱਤਲ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂਬਰਾਂ ਨੇ ਉਨ੍ਹਾਂ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸ ’ਤੇ ਖਰਾ ਉਤਰਨ ਲਈ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਹ ਤਨ, ਮਨ ਅਤੇ ਧਨ ਨਾਲ ਕਲੱਬ ਦੀ ਸੇਵਾ ਕਰਨਗੇ ਅਤੇ ਸੰਸਥਾ ਵਲੋਂ ਚਲਾਏ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਅੱਗੇ ਵਧਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਸਮਾਗਮ ਦੌਰਾਨ ਕਲੱਬ ਵਿਚ ਸ਼ਾਮਲ ਹੋਏ ਨਵੇਂ ਮੈਂਬਰਾਂ ਲਾਇਨ ਪਾਰਸ ਜੈਨ ਅਤੇ ਲਾਇਨ ਸ਼ਿਵਮ ਪ੍ਰਿਥਵੀ ਨੂੰ ਮੈਂਬਰਸ਼ਿਪ ਦੀ ਸਹੁੰ ਚੁਕਾਈ ਗਈ।ਇਸਦੇ ਨਾਲ ਹੀ ਕਲੱਬ ਦੀ ਪਹਿਲੀ ਮਹਿਲਾ ਮੈਂਬਰ ਲਾਇਨ ਕੰਚਨ ਸ਼ਰਮਾ ਨੂੰ ਵੀ ਮੈਂਬਰਸ਼ਿਪ ਦੀ ਸਹੁੰ ਚੁਕਾਈ ਗਈ।ਇਸ ਮੌਕੇ ਹਾਜ਼ਰ ਮਹਿਮਾਨਾਂ ਨੂੰ ਕਲੱਬ ਦੀਆਂ ਗਤੀਵਿਧੀਆਂ ਅਤੇ ਸਮਾਜ ਸੇਵਾ ਦੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਸਮਾਗਮ ਵਿਚ ਕਲੱਬ ਦੇ ਮੈਂਬਰ ਆਪਣੇ ਪਰਿਵਾਰਾਂ ਸਮੇਤ ਹਾਜ਼ਰ ਹੋਏ।ਕਲੱਬ ਵਲੋਂ ਸਮਾਗਮ ਵਿਚ ਪਹੁੰਚੇ ਸਾਰੇ ਮਹਿਮਾਨਾਂ ਲਈ ਖਾਣ-ਪੀਣ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਸਨ।