14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸਵ: ਕਿਰਪਾਲ ਸਿੰਘ ਵਿਰਕ (ਹੰਬੜਾਂ) ਨਮਿਤ ਸ਼ਰਧਾਂਜਲੀ ਸਮਾਗਮ

ਰਾਏਕੋਟ, 13 ਅਕਤੂਬਰ (ਸੁਸ਼ੀਲ)-ਸਥਾਨਕ ਐੱਸ. ਜੀ.

* ਵਿਧਾਇਕ ਸੰਗੋਵਾਲ, ਚੇਅਰਮੈਨ.ਗਿੱਲ ਲਾਦੀਆਂ, ਸ਼ਿਵਾਲਿਕ, ਸਰਪੰਚ ਲਾਦੀਆਂ, ਪ੍ਰਧਾਨ * ਹੰਬੜਾਂ, ਸਰਪ੍ਰਸਤ ਗਿੱਲ ਸਮੇਤ ਹੋਰ ਆਗੂ ਪੁੱਜੇ 14-10-2026
ਰਾਏਕੋਟ, 13 ਅਕਤੂਬਰ (ਸੁਸ਼ੀਲ)-ਸਥਾਨਕ ਐੱਸ. ਜੀ. ਜੀ. ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ‘ਅਨੁਵਰਤ ਕ੍ਰੀਏਟਿਵ ਮੁਕਾਬਲਾ, 2026 ਵਿਚ ਭਾਗ ਲੈ ਕੇ ਆਪਣੀ ਕਲਾ ਤੇ ਸਿਰਜਣਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸੰਬੰਧ ’ਚ ਸਕੂਲ ਦੇ ਪ੍ਰਿੰਸੀਪਲ ਡਾ. ਮਨਦੀਪ ਸਿੰਘ ਚਾਹਲ ਨੇ ਦੱਸਿਆ ਕਿ ਅਨੁਵਰਤ ਕ੍ਰੀਏਟਵ ਜ਼ਿਲ੍ਹਾ ਪੱਧਰੀ ਡਰਾਇੰਗ ਮੁਕਾਬਲੇ ਵਿਚ ਸਕੂਲ ਦੀ ਵਿਦਿਆਰਥਣ ਅਰਚਨਾ ਕੁਮਾਰੀ ਪੁੱਤਰੀ ਬਿੰਦੂ ਦਾਸ ਨੇ ਦੂਜਾ ਸਥਾਨ ਤੇ ਸੁਖਮਨਪ੍ਰੀਤ ਕੌਰ ਪੁਤੱਰੀ ਪਰਮਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਔਸ਼ਨ ਕੀਤਾ। ਪ੍ਰਿੰਸੀਪਲ ਨੇ ਕਿਹਾ ਕਿ ਬੱਚਿਆ ਅੰਦਰ ਲੁਕੀ ਹੋਈ ਪ੍ਰਤਿਭਾ ਨੂੰ ਨਿਖਾਰਨ ਲਈ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ, ਉਤਸ਼ਾਹ ਅਤੇ ਮੌਕੇ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥਣਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ’ਚ ਆਤਮ-ਵਿਸ਼ਵਾਸ਼, ਰਚਨਾਤਮਕ ਸੋਚ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ। ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਤੀਸ ਅਗਰਵਾਲ, ਪ੍ਰਿੰਸੀਪਲ ਡਾ. ਮਨਦੀਪ ਸਿੰਘ ਚਾਹਲ, ਵਾਇਸ ਪ੍ਰਿੰਸੀਪਲ ਸੁਨੀਲ ਸ਼ਰਮਾਂ, ਨੀਰਜ਼ ਗੁਪਤਾ, ਰਾਜ ਕੁਮਾਰ ਰਾਜੂ ਆਦਿ ਨੇ ਵੀ ਜੇਤੂ ਵਿਦਿਆਥਣਾਂ ਨੂੰ ਮੁਬਾਰਕਬਾਦ ਦਿੱਤੀ।
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ’ਚ ਦੁਸਹਿਰਾ ਤੋਂ ਪਹਿਲਾਂ ਬਾਲ ਡਰਾਮੈਟਿਕ ਕਲੱਬ ਰਾਮਲੀਲ੍ਹਾ ਸ਼ੁਰੂ ਅਗਲੀ ਖ਼ਬਰ ਲਾਇਨਜ਼ ਕਲੱਬ ਵਲੋਂ ਸਮਾਜ ਸੇਵੀ ਇੰਦਰਪਾਲ ਗੋਲਡੀ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।