15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਨਵਰਾਤਰਿਆਂ ਦੇ ਦਿਨਾਂ ’ਚ ਨੌ ਰੂਪਾਂ ਵਾਲੀ ਸਾਂਝੀ ਮਾਤਾ ਦੀ ਪੂਜਾ ਜਾਰੀ

ਮੁੱਲਾਂਪੁਰ-ਦਾਖਾ, 14 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਦੁਸਹਿਰੇ ਤੋਂ ਪਹਿਲਾਂ ਨਵਰਾਤਰਿਆਂˆ ਦੌਰਾਨ ਮਾਤਾ ਦੇ ਨੌਂ ਰੂਪਾਂ ਦੀ ‘ਸਾਂਝੀ ਮਾਤਾ’ ਦੇ ਰੂਪ ਵਿਚ ਪੂਰੇ 9 ਦਿਨ ਪੂਜਾ ਵੀ ਕੀਤੀ ਜਾ ਰਹੀ ਹੈ, ਜਿਸ ਦੇ ਚਲਦੇ ਜਿਸ ਘਰ ਵਿਚ ਸਾਂਝੀ ਲਗਾਈ ਜਾਂਦੀ ਹੈ, ਉਸ ਦੇ ਆਂਢ-ਗੁਆਂਢ ਦੀਆਂ ਲੜਕੀਆਂ ਅਤੇ ਮਹਿਲਾਵਾਂ ਆ ਕੇ ਸ਼ਾਮ ਸਮੇਂ ਸਾਂਝੀ ਮਾਤਾ ਦੀ ਆਰਤੀ ਉਤਾਰਦੀਆਂ ਹਨ ਅਤੇ ਵੱਖ ਵੱਖ ਤਰ੍ਹਾਂ ਦੇ ਗੀਤ ਗਾ ਕੇ ਸਾਂਝੀ ਮਾਤਾ ਦੀ ਪ੍ਰਸੰਸਾ ਕਰਦੀਆਂ ਹਨ। ਔਰਤਾਂ ਦਾ ਮੰਨਣਾ ਹੈ ਕਿ ਸਾਂਝੀ ਮਾਤਾ ਦੀ ਇਨ੍ਹਾਂ 9 ਦਿਨਾਂ ਵਿਚ ਪੂਜਾ ਦੌਰਾਨ ਜੋ ਵੀ ਮੰਨਤ ਮੰਗੀ ਜਾਂਦੀ ਹੈ ਉਹ ਪੂਰੀ ਹੋ ਜਾਂਦੀ ਹੈ।

ਪਿੰਡ ਰੱਤੋਵਾਲ ਵਿਖੇ ਲਗਾਈ ਗਈ ਸਾਂਝੀ ਮਾਤਾ। ਤਸਵੀਰ: ਕ੍ਰਿਪਾਲ ਹੰਬੜਾਂ 15-10-2026
ਮੁੱਲਾਂਪੁਰ-ਦਾਖਾ, 14 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਦੁਸਹਿਰੇ ਤੋਂ ਪਹਿਲਾਂ ਨਵਰਾਤਰਿਆਂˆ ਦੌਰਾਨ ਮਾਤਾ ਦੇ ਨੌਂ ਰੂਪਾਂ ਦੀ ‘ਸਾਂਝੀ ਮਾਤਾ’ ਦੇ ਰੂਪ ਵਿਚ ਪੂਰੇ 9 ਦਿਨ ਪੂਜਾ ਵੀ ਕੀਤੀ ਜਾ ਰਹੀ ਹੈ, ਜਿਸ ਦੇ ਚਲਦੇ ਜਿਸ ਘਰ ਵਿਚ ਸਾਂਝੀ ਲਗਾਈ ਜਾਂਦੀ ਹੈ, ਉਸ ਦੇ ਆਂਢ-ਗੁਆਂਢ ਦੀਆਂ ਲੜਕੀਆਂ ਅਤੇ ਮਹਿਲਾਵਾਂ ਆ ਕੇ ਸ਼ਾਮ ਸਮੇਂ ਸਾਂਝੀ ਮਾਤਾ ਦੀ ਆਰਤੀ ਉਤਾਰਦੀਆਂ ਹਨ ਅਤੇ ਵੱਖ ਵੱਖ ਤਰ੍ਹਾਂ ਦੇ ਗੀਤ ਗਾ ਕੇ ਸਾਂਝੀ ਮਾਤਾ ਦੀ ਪ੍ਰਸੰਸਾ ਕਰਦੀਆਂ ਹਨ। ਔਰਤਾਂ ਦਾ ਮੰਨਣਾ ਹੈ ਕਿ ਸਾਂਝੀ ਮਾਤਾ ਦੀ ਇਨ੍ਹਾਂ 9 ਦਿਨਾਂ ਵਿਚ ਪੂਜਾ ਦੌਰਾਨ ਜੋ ਵੀ ਮੰਨਤ ਮੰਗੀ ਜਾਂਦੀ ਹੈ ਉਹ ਪੂਰੀ ਹੋ ਜਾਂਦੀ ਹੈ। ਨਵਰਾਤਿਆਂ ਵਿਚ ਲਗਾਈਆਂ ਜਾਂਦੀਆਂ ਸਾਂਝੀ ਮਾਤਾ ਦੀਆਂ ਮੂਰਤੀਆਂ ਵਿਚ ਮਾਤਾ ਰੂਪ ਦੇ ਨਾਲ ਚੰਦ, ਸੂਰਜ, ਤਾਰੇ, ਬਰੋਟਾ, ਕਾਣਾ ਘੁੱਦੂ ਆਦਿ ਵੀ ਬਣਾ ਕੇ ਇਨ੍ਹਾਂ ਦੀ ਆਰਤੀ ਉਤਾਰੀ ਜਾਂਦੀ ਹੈ। ਇਸ ਦੌਰਾਨ ਇਕੱਤਰ ਹੋਈਆਂ ਲੜਕੀਆਂ ਵਲੋਂ ਜਿਥੇ ਸਾਂਝੀ ਮਾਤਾ ਨੂੰ ਸੁੱਕੀ ਪੰਜੀਰੀ, ਬਦਾਣਾ, ਖਿੱਲਾਂ, ਪਤਾਸਿਆਂ ਅਤੇ ਹੋਰ ਕਈ ਤਰਾਂ ਦੇ ਪਕਵਾਨ ਤਿਆਰ ਕਰਕੇ ਭੋਗ ਲਗਾਏ ਜਾਂਦੇ ਹਨ, ਉਥੇ ਦੁਸਹਿਰੇ ਵਾਲੇ ਦਿਨ ਸਾਂਝੀ ਮਾਤਾ ਦਾ ਪੂਰਨ ਸ਼ਰਧਾ ਸਹਿਤ ਵਿਸਰਜਨ ਵੀ ਕੀਤਾ ਜਾਦਾ ਹੈ। ਪਿੰਡਾਂ ਵਿਚ ਬੇਹੱਦ ਮਕਬੂਲ ਸਾਂਝੀ ਮਾਂ ਦਾ ਤਿਉਹਾਰ ਪੂਰੇ ਜ਼ੋਰਾਂ ਨਾਲ ਮਨਾਇਆ ਜਾ ਰਿਹਾ।
ਪਿਛਲੀ ਖ਼ਬਰ ਨਵੀਂ ਸਹਿਕਾਰੀ ਕਰਜ਼ਾ ਨੀਤੀ ਕਿਸਾਨਾਂ ਸਿਰ ਸਿੱਧਾ ਬੋਝ-ਗਰੇਵਾਲ/ਬੜੈਚ ਅਗਲੀ ਖ਼ਬਰ ਦੋ ਧਿਰਾਂ ਦੀ ਗੋਲੀਬਾਰੀ ’ਚ ਗੋਲੀ ਲੱਗਣ ਨਾਲ ਬਜ਼ੁਰਗ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।