15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਰਵਿੰਦਰ ਸਿੰਘ ਝੋਟੇ ਦੇ ਕਤਲ ਖ਼ਿਲਾਫ਼ ਅਖਾੜਾ ਪਿੰਡ ’ਚ ਵਿਸ਼ਾਲ ਰੋਸ ਪ੍ਰਦਰਸ਼ਨ

ਜਗਰਾਉਂ, 14 ਅਕਤੂਬਰ (ਗੁਰਦੀਪ ਸਿੰਘ ਮਲਕ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੱਦੇ ’ਤੇ ਅੱਜ ਪਿੰਡ ਅਖਾੜਾ ਦੇ ਬੱਸ ਸਟੈਂਡ ਵਿਖੇ ਪਿੰਡ ਵਾਸੀ ਮਰਦਾਂ, ਔਰਤਾਂ ਦਾ ਭਾਰੀ ਇਕੱਠ ਹੋਇਆ। ਬੀਤੇ ਦਿਨੀਂ ਮਾਨਸਾ ਵਿਖੇ ਨਸ਼ਿਆਂ ਦੇ ਕੋਹੜ ਖਿਲਾਫ਼ ਨਿਰੰਤਰ ਆਵਾਜ਼ ਬੁਲੰਦ ਕਰਦੇ ਆ ਰਹੇ ਨੌਜਵਾਨ ਪਰਵਿੰਦਰ ਸਿੰਘ ਝੋਟੇ ਦੇ ਕਤਲ ਖਿਲਾਫ਼ ਆਗੂਆਂ ਨੇ 15 ਅਕਤੂਬਰ ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ।

ਅਜੀਤ ਡੈਸਕ 15-10-2026
ਜਗਰਾਉਂ, 14 ਅਕਤੂਬਰ (ਗੁਰਦੀਪ ਸਿੰਘ ਮਲਕ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੱਦੇ ’ਤੇ ਅੱਜ ਪਿੰਡ ਅਖਾੜਾ ਦੇ ਬੱਸ ਸਟੈਂਡ ਵਿਖੇ ਪਿੰਡ ਵਾਸੀ ਮਰਦਾਂ, ਔਰਤਾਂ ਦਾ ਭਾਰੀ ਇਕੱਠ ਹੋਇਆ। ਬੀਤੇ ਦਿਨੀਂ ਮਾਨਸਾ ਵਿਖੇ ਨਸ਼ਿਆਂ ਦੇ ਕੋਹੜ ਖਿਲਾਫ਼ ਨਿਰੰਤਰ ਆਵਾਜ਼ ਬੁਲੰਦ ਕਰਦੇ ਆ ਰਹੇ ਨੌਜਵਾਨ ਪਰਵਿੰਦਰ ਸਿੰਘ ਝੋਟੇ ਦੇ ਕਤਲ ਖਿਲਾਫ਼ ਆਗੂਆਂ ਨੇ 15 ਅਕਤੂਬਰ ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ। ਵੱਖ ਵੱਖ ਬੁਲਾਰਿਆਂ ਜਿਨ੍ਹਾਂ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਸਮਾਜਸੇਵੀ ਸੁੱਖ ਜਗਰਾਉਂ, ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ, ਇਕਾਈ ਪ੍ਰਧਾਨ ਗੁਰਤੇਜ ਸਿੰਘ ਅਖਾੜਾ, ਪੱਤਰਕਾਰ ਗੁਰਦੀਪ ਮਲਕ, ਤਰੁਣਪਰੀਤ ਸਿੰਘ, ਮਨਿੰਦਰ ਸਿੰਘ ਨਨੂੰ, ਭਾਜਪਾ ਹਲਕਾ ਇੰਚਾਰਜ ਅਜੀਤ ਸਿੰਘ ਅਖਾੜਾ, ਅਕਾਲੀ ਆਗੂ ਬਲਜਿੰਦਰ ਸਿੰਘ ਅਖਾੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ੇਰੋਂ, ਤਰੁਣ ਬੰਜਾਰਾ, ਕਨੋਈ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਮਾਨਸਾ ਦੀ ਇਸ ਹਿਰਦੇਵੇਦਕ ਘਟਨਾ ਨੇ ਮਾਨ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਦੇ ਪਾਖੰਡ ਦਾ ਜਨਾਜ਼ਾ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਦੀ ਅਣਖ ਮਾਰਨ ਲਈ ਇਸ ਨਸ਼ਿਆਂ ਦੀ ਹਨੇਰੀ ਲਈ ਹਕੂਮਤ, ਪੁਲਿਸ, ਨਸ਼ਾ ਤਸਕਰਾਂ ਅਤੇ ਡਰੱਗ ਇੰਸਪੈਕਟਰਾਂ ਦਾ ਨਾਪਾਕ ਗੱਠਜੋੜ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਤਸਕਰਾਂ ਨੇ ਬਕਾਇਦਾ ਸਾਮਰਾਜੀ ਸਾਜ਼ਿਸ਼ ਤਹਿਤ ਆਰਥਿਕ ਪੱਖੋਂ ਵੀ ਅਤੇ ਅਣਖ ਪੱਖੋਂਵੀ ਬੰਜਰ ਕਰਨਾ ਹੈ। ਉਨ੍ਹਾਂ ਕਿਹਾ ਕਿ ਰਿਉੜੀਆਂ ਵੰਡ ਕੇ ਦੁਰਰਾਜ ਦੀ ਉਮਰ ਵਧਾਉਣ ਦਾ ਕੇਜਰੀਵਾਲ ਜੁੰਡਲੀ ਦਾ ਸੁਪਨਾ ਕਾਂਗਰਸ, ਅਕਾਲੀ, ਭਾਜਪਾ ਨਾਲੋਂ ਕਿਸੇ ਵੀ ਪੱਖੋਂ ਵੱਖਰਾ ਨਹੀਂ ਹੈ। ਉਨ੍ਹਾਂ ਜਗਰਾਉਂ ਵਾਸੀਆਂ ਨੂੰ 15 ਅਕਤੂਬਰ ਨੂੰ ਸਵੇਰੇ 10 ਵਜੇ ਜਗਰਾਉਂ ਜੀ.ਟੀ. ਰੋਡ ’ਤੇ ਪੁਲ ਹੇਠਾਂ ਰੱਖੇ ਵਿਸ਼ਾਲ ਰੌਸ ਧਰਨੇ ’ਚ ਪੁੱਜਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਇਨਕਲਾਬੀ ਕੇਂਦਰ ਪੰਜਾਬ ਨੇ ਪੰਜਾਬ ਬੰਦ ਦੇ ਸੱਦੇ ਦੀ ਜ਼ੋਰਦਾਰ ਹਿਮਾਇਤ ਕੀਤੀ ਹੈ।
ਪਿਛਲੀ ਖ਼ਬਰ 70 ਸਾਲਾ ਔਰਤ ਦੀ ਟਿੱਪਰ ਦੀ ਫੇਟ ਵੱਜਣ ਨਾਲ ਮੌਤ ਅਗਲੀ ਖ਼ਬਰ ਮੰਡੀ ਮੁੱਲਾਂਪੁਰ ਸ਼ਿਵ ਮੰਦਰ ’ਚ ਕਥਾਮ੍ਰਿਤ ਨਵਾਹਨ ਯੱਗ ਸਫ਼ਲਤਾ ਲਈ ਪੂਜਾ ਅਰਚਨਾ ਤੇ ਸੰਕਲਪ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।