ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦਾ ਦੀਵਾਨ ਬੜੂੰਦੀ ’ਚ ਅੱਜ
ਲੋਹਟਬੱਦੀ, 15 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਨਾਨਕਸਰ ਸੰਪਰਦਾਇ ਦੇ ਤਪੱਸਵੀ ਸੰਤ ਬਾਬਾ ਈਸ਼ਰ ਸਿੰਘ ਕਲੇਰਾਂ ਵਾਲਿਆਂ ਦੀ 63ਵੀਂ ਬਰਸੀ ਨੂੰ ਸਮਰਪਿਤ ਪਿੰਡ ਬੜੂੰਦੀ ਸਥਿਤ ਪੱਤੀ ਰੋਕੋਂ ਸਥਿਤ ਨਾਨਕਸਰ ਠਾਠ ਵਿਖੇ ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਮਾਗਮਾਂ ਦੇ 5ਵੇਂ ਦਿਨ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲੇ ਸੰਗਤਾਂ ਨੂੰ ਰਾਤ 7 ਤੋਂ 8:30 ਵਜੇ ਤੱਕ ਕਥਾ ਕੀਰਤਨ ਦੁਆਰਾ ਨਿਹਾਲ ਕਰਨਗੇ। ਇਸ ਤੋਂ ਪਹਿਲਾਂ 12 ਅਕਤੂਬਰ ਤੋਂ ਸੰਤ ਬਾਬਾ ਰਵਿੰਦਰ ਸਿੰਘ ਜੋਨੀ ਤਖਾਣਬੱਧ ਵਾਲੇ ਹਾਜ਼ਰੀ ਭਰਦੇ ਆ ਰਹੇ ਹਨ।
ਅਜੀਤ ਡੈਸਕ
16-10-2026