18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਜਗਰਾਉਂ ਅਧੀਨ 16 ਮੰਡੀਆਂ ਵਿਚ 2.67 ਲੱਖ ਕੁਇੰਟਲ ਤੋਂ ਵੱਧ ਝੋਨੇ ਦੀ ਆਮਦ ਅਤੇ 2.47 ਲੱਖ ਕੁਇੰਟਲ ਦੀ ਖ਼ਰੀਦ ਮੰਡੀਆਂ ਵਿੱਚ ਖ਼ਰੀਦ ਅਤੇ ਲਿਫ਼ਟਿੰਗ ਦਾ ਕੰਮ ਸੁਚੱਜੇ ਢੰਗ ਨਾਲ ਜਾਰੀ-ਐੱਸ.ਡੀ.ਐੱਮ. ਬਾਦਲ ਦੀਨ

ਜਗਰਾਉਂ, 17 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ, ਵਿਨੋਦ ਕੁਮਾਰ)-ਅੱਜ ਤਹਿਸੀਲ ਕੰਪਲੈਕਸ ਜਗਰਾਉਂ ਵਿਖੇ ਐੱਸ. ਡੀ.

ਅਜੀਤ ਡੈਸਕ 18-10-2026
ਜਗਰਾਉਂ, 17 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ, ਵਿਨੋਦ ਕੁਮਾਰ)-ਅੱਜ ਤਹਿਸੀਲ ਕੰਪਲੈਕਸ ਜਗਰਾਉਂ ਵਿਖੇ ਐੱਸ.ਡੀ.ਐੱਮ. ਬਾਦਲ ਦੀਨ ਦੀ ਅਗਵਾਈ ਹੇਠ ਜਗਰਾਉਂ, ਹਠੂਰ, ਸਿੱਧਵਾਂ ਬੇਟ ਦੇ ਖ਼ਰੀਦ ਏਜੰਸੀਆਂ ਦੀ ਮੀਟਿੰਗ ਹੋਈ। ਜਿਸ ਵਿਚ ਐੱਸ.ਡੀ.ਐੱਮ. ਮੰਡੀਆਂ ਦੇ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਦੀ ਹਦਾਇਤ ਕੀਤੀ ਤਾਂ ਕਿ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ। ਇਸ ਸਮੇਂ ਐੱਸ.ਡੀ.ਐੱਮ. ਨੇ ਦੱਸਿਆ ਕਿ ਜਗਰਾਉਂ ਅਧੀਨ ਆਉਂਦੀਆਂ 16 ਮੰਡੀਆਂ ਹੁਣ ਤੱਕ 2,67,500 ਕੁਇੰਟਲ ਝੋਨੇ ਦੀ ਫ਼ਸਲ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 2,47,143 ਕੁਇੰਟਲ ਝੋਨੇ ਦੀ ਫ਼ਸਲ ਖ਼ਰੀਦ ਕੀਤੀ ਜਾ ਚੁੱਕੀ ਹੈ। ਖ਼ਰੀਦੀ ਗਈ ਫ਼ਸਲ ਵਿੱਚੋਂ 1,15 ,390 ਕੁਇੰਟਲ ਦੀ ਲਿਫ਼ਟਿੰਗ ਵੀ ਹੋ ਚੁੱਕੀ ਹੈ। ਇਹ ਮੌਕੇ ਅਧਿਕਾਰੀ ਨੇ ਦੱਸਿਆ ਕਿ ਮੰਡੀਆਂ ਵਿੱਚ ਖ਼ਰੀਦ ਪ੍ਰਬੰਧ ਸੁਚੱਜੇ ਢੰਗ ਨਾਲ ਚੱਲ ਰਹੇ ਹਨ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਮੰਡੀਆਂ ਵਿੱਚ 13 ਫ਼ੀਸਦੀ ਦੀ ਜਗ੍ਹਾ 22 ਫ਼ੀਸਦੀ ਫ਼ਸਲ ਆ ਚੁੱਕੀ ਹੈ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਫ਼ਸਲ ਦੀ ਆਮਦ, ਖ਼ਰੀਦ ਅਤੇ ਲਿਫ਼ਟਿੰਗ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਸਮੁੱਚੇ ਪ੍ਰਬੰਧ ਤਸੱਲੀਬਖ਼ਸ਼ ਹਨ।ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਵੀ ਨਿਰਧਾਰਤ ਪ੍ਰਕਿਰਿਆ ਅਨੁਸਾਰ ਕੀਤੀ ਜਾ ਰਹੀ ਹੈ। ਇਸ ਮੌਕੇ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਸਿਮਰਤ ਸਿੰਘ, ਰੋਸ਼ਨ ਚੋਪੜਾ, ਹਰਪ੍ਰੀਤ ਸਿੰਘ, ਬਲਜੀਤ ਸਿੰਘ, ਸਚਿਨ ਜੈਨ, ਜਗਮੋਹਣ ਸਿੰਘ, ਅਵਤਾਰ ਸਿੰਘ, ਪਰਮਪਾਲ ਸਿੰਘ, ਪ੍ਰਦੀਪ ਕੁਮਾਰ, ਰਾਜੀਵ ਤਿਵਾੜੀ, ਜਸਪਾਲ ਸਿੰਘ, ਗੌਰਵ ਜੈਨ, ਕੰਵਲਜੀਤ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ, ਸਾਹਿਲ ਕੌਂਸ਼ਲ, ਸਿਮਰਨਜੀਤ ਸਿੰਘ, ਰਮਨਦੀਪ ਕੌਰ ਹਾਜ਼ਰ ਸਨ।
ਪਿਛਲੀ ਖ਼ਬਰ ਜਤਿੰਦਰਾ ਗ੍ਰੀਨਫੀਲਡ ਸਕੂਲ ਵਲੋਂ ਪੀ.ਏ.ਯੂ. ਦੇ ਨਵ-ਨਿਯੁਕਤ ਵਾਈਸ ਚਾਂਸਲਰ ਡਾ. ਐੱਚ.ਐੱਸ. ਧਾਲੀਵਾਲ ਦਾ ਸਨਮਾਨ ਅਗਲੀ ਖ਼ਬਰ ਡਾ. ਰਮੇਸ਼ ਜੈਨ ‘ਆਪ’ ਵਪਾਰ ਵਿੰਗ ਦੇ ਹਲਕਾ ਕੋਆਰਡੀਨੇਟਰ (ਚੇਅਰਮੈਨ) ਨਿਯੁਕਤ ਪਾਰਟੀ ਵਲੋਂ ਸੌਂਪੀ ਜ਼ਿੰਮੇਵਾਰੀ ਪੂਰੀ ਤਨਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।