ਮਾਮੂਲੀ ਤਕਰਾਰ ਮਗਰੋਂ ਘਰ ’ਚ ਭੰਨਤੋੜ, ਲੱਖਾਂ ਦਾ ਨੁਕਸਾਨ
ਜਗਰਾਉਂ, 22 ਅਕਤੂਬਰ (ਗੁਰਦੀਪ ਸਿੰਘ ਮਲਕ)-ਜਗਰਾਉਂ ਦੀ ਧਾਲੀਵਾਲ ਕਲੋਨੀ, ਕੋਠੇ ਅੱਠ ਅਗਵਾੜ ਖਵਾਜਾ ਬਾਜੂ ਵਿਖੇ ਰਹਿਣ ਵਾਲੇ ਅਰੁਣ ਕੁਮਾਰ ਕਾਕਾ ਪੁੱਤਰ ਨੱਥੂ ਰਾਮ ਦੇ ਘਰ ਵਿੱਚ ਕਥਿਤ ਤੌਰ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਭੰਨਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਅਨੁਸਾਰ ਇਸ ਘਟਨਾ ਕਾਰਨ ਉਨ੍ਹਾਂ ਦਾ ਘਰੇਲੂ ਸਾਮਾਨ ਨੁਕਸਾਨਿਆ ਗਿਆ ਅਤੇ ਕਰੀਬ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।
ਮਾਮੂਲੀ ਤਕਰਾਰ ਮਗਰੋਂ ਘਰ ’ਚ ਭੰਨਤੋੜ, ਲੱਖਾਂ ਦਾ ਨੁਕਸਾਨ
23-10-2026