ਵਿਧਾਇਕ ਠੇਕੇਦਾਰ ਤੇ ਚੇਅਰਮੈਨ ਡਾ. ਗਿੱਲ ਵਲੋਂ ਹੋਣਹਾਰ ਹਾਕੀ ਖਿਡਾਰੀਆਂ ਦਾ ਸਨਮਾਨ
ਗੁਰੂਸਰ ਸੁਧਾਰ, 31 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਹਾਕੀ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਸੁਧਾਰ ਪੱਤੀ ਧਾਲੀਵਾਲ ਦੇ ਵਿਦਿਆਰਥੀਆਂ ਨੇ ਬਲਾਕ ਸੁਧਾਰ ਵਲੋਂ ਭਾਗ ਲਿਆ ਅਤੇ ਤੀਜੀ ਪੁਜੀਸ਼ਨ ਹਾਸਲ ਕੀਤੀ। ਸਕੂਲ ਮੁਖੀ ਪਰਮਿੰਦਰ ਕੌਰ ਹਿੱਸੋਵਾਲ ਅਨੁਸਾਰ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ (ਅੰਡਰ-11) ਹਾਕੀ ਮੁਕਾਬਲਿਆਂ ਵਿਚ ਸਕੂਲ ਤਰਫ਼ੋਂ ਖੇਡ ਰਹੇ ਦੋ ਵਿਦਿਆਰਥੀ ਖਿਡਾਰੀਆਂ ਆਦਰਸ਼ ਕੁਮਾਰ ਅਤੇ ਅਨਮੋਲਪ੍ਰੀਤ ਸਿੰਘ ਦੀ ਚੋਣ ਰਾਜ ਪੱਧਰੀ ਖੇਡਾਂ ਲਈ ਹੋਈ ਹੈ ਤੇ ਇਸਦਾ ਸਿਹਰਾ ਅਧਿਆਪਕ ਹਰਦੀਪ ਸਿੰਘ ਅਤੇ ਸ਼ਰਨਜੀਤ ਕੌਰ ਦੀ ਮਿਹਨਤ, ਹੱਲਾਸ਼ੇਰੀ ਨੂੰ ਜਾਂਦਾ ਹੈ।
ਗੁਰੂਸਰ ਸੁਧਾਰ, 31 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਹਾਕੀ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਸੁਧਾਰ ਪੱਤੀ ਧਾਲੀਵਾਲ ਦੇ ਵਿਦਿਆਰਥੀਆਂ ਨੇ ਬਲਾਕ ਸੁਧਾਰ ਵਲੋਂ ਭਾਗ ਲਿਆ ਅਤੇ ਤੀਜੀ ਪੁਜੀਸ਼ਨ ਹਾਸਲ ਕੀਤੀ। ਸਕੂਲ ਮੁਖੀ ਪਰਮਿੰਦਰ ਕੌਰ ਹਿੱਸੋਵਾਲ ਅਨੁਸਾਰ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ (ਅੰਡਰ-11) ਹਾਕੀ ਮੁਕਾਬਲਿਆਂ ਵਿਚ ਸਕੂਲ ਤਰਫ਼ੋਂ ਖੇਡ ਰਹੇ ਦੋ ਵਿਦਿਆਰਥੀ ਖਿਡਾਰੀਆਂ ਆਦਰਸ਼ ਕੁਮਾਰ ਅਤੇ ਅਨਮੋਲਪ੍ਰੀਤ ਸਿੰਘ ਦੀ ਚੋਣ ਰਾਜ ਪੱਧਰੀ ਖੇਡਾਂ ਲਈ ਹੋਈ ਹੈ ਤੇ ਇਸਦਾ ਸਿਹਰਾ ਅਧਿਆਪਕ ਹਰਦੀਪ ਸਿੰਘ ਅਤੇ ਸ਼ਰਨਜੀਤ ਕੌਰ ਦੀ ਮਿਹਨਤ, ਹੱਲਾਸ਼ੇਰੀ ਨੂੰ ਜਾਂਦਾ ਹੈ। ਸਕੂਲ ਪਹੁੰਚਣ ’ਤੇ ਇੰਨ੍ਹਾਂ ਹੋਣਹਾਰ ਹਾਕੀ ਖਿਡਾਰੀਆਂ ਦਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਤੇ ਅਦਾਰਾ ਪਨਗਰੇਨ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਵਲੋਂ ਬੱਚਿਆਂ ਨੂੰ ਤਗ਼ਮੇ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ਤੇ ਖੇਡਾਂ ਦੇ ਖੇਤਰ ਵਿਚ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਡਾ: ਤੇਜਪਾਲ ਸਿੰਘ ਗਿੱਲ ਚੇਅਰਮੈਨ ਪਨਗ੍ਰੇਨ, ਸਰਪੰਚ ਹਰਮੇਲ ਸਿੰਘ ਧਾਲੀਵਾਲ, ਪੰਚ ਕਰਮਜੀਤ ਸਿੰਘ, ਸੰਮਤੀ ਮੈਂਬਰ ਡਾ: ਬਲਵਿੰਦਰ ਸਿੰਘ, ਅਧਿਆਪਕਾ ਜਸਵਿੰਦਰ ਕੌਰ, ਆਂਗਣਵਾੜੀ ਵਰਕਰ ਪਰਮਜੀਤ ਕੌਰ, (ਹੈਲਪਰ) ਅਮਨਦੀਪ ਕੌਰ, ਸੁਖਵਿੰਦਰ ਕੌਰ, ਅਮਨਦੀਪ ਕੌਰ ਆਦਿ ਸਮੇਤ ਪਿੰਡ ਵਾਸੀ ਤੇ ਹੋਰ ਪਤਵੰਤੇ ਹਾਜ਼ਰ ਸਨ।