02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਡਰੈਗਨ ਫਰੂਟ ਦੀ ਕਾਸ਼ਤ ਬਣ ਸਕਦੀ ਹੈ ਆਮਦਨ ਦਾ ਵਧੀਆ ਸਾਧਨ- ਬੀਰਮੀ

ਭੂੰਦੜੀ, 1 ਨਵੰਬਰ (ਕੁਲਦੀਪ ਸਿੰਘ ਮਾਨ)- ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਅਤੇ ਉੱਘੇ ਕਿਸਾਨ ਦਰਸ਼ਨ ਸਿੰਘ ਬੀਰਮੀ ਨੇ ਆਪਣੇ ਖੇਤਾਂ ਵਿਚ ਕੀਤੀ ਜਾ ਰਹੀ ਡਰੈਗਨ ਫਰੂਟ ਦੀ ਕਾਸ਼ਤ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਿਸਾਨ ਬਦਲਵੀਂ ਖੇਤੀ ਅਪਣਾ ਕੇ ਆਪਣੀ ਆਮਦਨ ਵਿਚ ਚੰਗਾ ਵਾਧਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੇਤਾਂ ਵਿਚ ਦੋ ਏਕੜ ਰਕਬੇ ਵਿਚ ਡਰੈਗਨ ਫਰੂਟ ਲਗਾਇਆ ਹੋਇਆ ਹੈ, ਜਿਸ ਤੋਂ ਜੁਲਾਈ ਤੋਂ ਫਰਵਰੀ ਮਹੀਨੇ ਤੱਕ ਫ਼ਲ ਪ੍ਰਾਪਤ ਹੁੰਦਾ ਹੈ।

ਅਜੀਤ ਡੈਸਕ 02-11-2026
ਭੂੰਦੜੀ, 1 ਨਵੰਬਰ (ਕੁਲਦੀਪ ਸਿੰਘ ਮਾਨ)- ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਅਤੇ ਉੱਘੇ ਕਿਸਾਨ ਦਰਸ਼ਨ ਸਿੰਘ ਬੀਰਮੀ ਨੇ ਆਪਣੇ ਖੇਤਾਂ ਵਿਚ ਕੀਤੀ ਜਾ ਰਹੀ ਡਰੈਗਨ ਫਰੂਟ ਦੀ ਕਾਸ਼ਤ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਿਸਾਨ ਬਦਲਵੀਂ ਖੇਤੀ ਅਪਣਾ ਕੇ ਆਪਣੀ ਆਮਦਨ ਵਿਚ ਚੰਗਾ ਵਾਧਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੇਤਾਂ ਵਿਚ ਦੋ ਏਕੜ ਰਕਬੇ ਵਿਚ ਡਰੈਗਨ ਫਰੂਟ ਲਗਾਇਆ ਹੋਇਆ ਹੈ, ਜਿਸ ਤੋਂ ਜੁਲਾਈ ਤੋਂ ਫਰਵਰੀ ਮਹੀਨੇ ਤੱਕ ਫ਼ਲ ਪ੍ਰਾਪਤ ਹੁੰਦਾ ਹੈ। ਮੌਜੂਦਾ ਸਮੇਂ ਮੰਡੀ ਵਿਚ ਇਸ ਦੀ ਕੀਮਤ 160 ਤੋਂ 200 ਰੁਪਏ ਪ੍ਰਤੀ ਕਿੱਲੋ ਤੱਕ ਮਿਲ ਰਹੀ ਹੈ, ਜਦਕਿ ਉਨ੍ਹਾਂ ਨੂੰ ਔਸਤਨ 180 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਭਾਅ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡਰੈਗਨ ਫਰੂਟ ਦੀ ਕਾਸ਼ਤ ਦੇ ਪਹਿਲੇ ਸਾਲ ਇਕ ਏਕੜ ਪਿੱਛੇ ਤਕਰੀਬਨ ਸਾਢੇ ਸੱਤ ਲੱਖ ਰੁਪਏ ਖ਼ਰਚ ਆਉਂਦਾ ਹੈ, ਪਰ ਬਾਅਦ ਦੇ ਸਾਲਾਂ ਵਿਚ ਮੁੱਢਲਾ ਢਾਂਚਾ ਤੇ ਪੌਦੇ ਸਥਾਪਤ ਹੋ ਜਾਣ ਕਾਰਨ ਖਰਚੇ ਵਿਚ ਕਾਫ਼ੀ ਕਮੀ ਆ ਜਾਂਦੀ ਹੈ। ਉਨ੍ਹਾਂ ਅਨੁਸਾਰ ਅਕਤੂਬਰ ਮਹੀਨੇ ਦੌਰਾਨ ਇਕ ਏਕੜ ਵਿਚੋਂ ਤਕਰੀਬਨ 9 ਤੋਂ ਸਾਢੇ 9 ਕੁਇੰਟਲ ਫ਼ਲ ਦੀ ਪੈਦਾਵਾਰ ਹੋ ਰਹੀ ਹੈ, ਜਦਕਿ ਪੂਰੇ ਸੀਜ਼ਨ ਦੌਰਾਨ ਇਕ ਏਕੜ ਤੋਂ ਲਗਪਗ ਪੰਜ ਲੱਖ ਰੁਪਏ ਦੀ ਆਮਦਨ ਹੋ ਜਾਂਦੀ ਹੈ। ਦਰਸ਼ਨ ਸਿੰਘ ਬੀਰਮੀ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿਚ ਡਰੈਗਨ ਫਰੂਟ ਦੀ ਕਾਸ਼ਤ ਪੰਜਾਬ ਐਗਰੋ ਵਲੋਂ ਦੱਸੇ ਗਏ ਆਰਗੈਨਿਕ ਤਰੀਕਿਆਂ ਅਨੁਸਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਝੋਨੇ ਅਤੇ ਕਣਕ ਦੇ ਰਵਾਇਤੀ ਫ਼ਸਲੀ ਚੱਕਰ ’ਤੇ ਨਿਰਭਰ ਰਹਿਣ ਦੀ ਬਜਾਏ ਬਦਲਵੀਆਂ ਫ਼ਸਲਾਂ ਅਤੇ ਫ਼ਲਾਂ ਦੀ ਕਾਸ਼ਤ ਵੱਲ ਵੀ ਧਿਆਨ ਦੇਣ। ਉਨ੍ਹਾਂ ਦੱਸਿਆ ਕਿ ਡਰੈਗਨ ਫਰੂਟ ਦੇ ਬਾਗ ਵਿਚ ਹੋਰ ਕਈ ਕਿਸਮਾਂ ਦੇ ਫ਼ਲਦਾਰ ਬੂਟੇ ਵੀ ਲਗਾਏ ਹੋਏ ਹਨ, ਜਿਨ੍ਹਾਂ ਤੋਂ ਵੱਖ-ਵੱਖ ਮੌਸਮਾਂ ਦੌਰਾਨ ਫ਼ਲ ਤੋੜ ਕੇ ਮੰਡੀ ਵਿਚ ਵੇਚੇ ਜਾਂਦੇ ਹਨ।
ਪਿਛਲੀ ਖ਼ਬਰ ਗੁਰਮਤਿ ਸਮਾਗਮ ਦੌਰਾਨ ਹਲਕਾ ਇੰਚਾਰਜ ਜਗਰੂਪ ਸਿੰਘ ਖ਼ਾਲਸਾ ਦਾ ਸਨਮਾਨ ਅਗਲੀ ਖ਼ਬਰ ਸਰਪੰਚ ਜੋਗਿੰਦਰ ਸਿੰਘ ਨੂੰ ਨਗਰ ਨਿਵਾਸੀਆਂ ਨੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।