02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਗੂੜ੍ਹਾ ਰਿਸ਼ਤਾ ਹੈ ਬਾਲੀਵੁੱਡ ਦੀ ਸੁਪਰ ਸਟਾਰ ਦਿੱਵਿਆ ਦੱਤਾ ਦਾ ਸਰਕਾਰੀ ਹਸਪਤਾਲ ਮਾਛੀਵਾੜਾ ਦੇ ਗਲਿਆਰਿਆਂ ਨਾਲ

ਮਾਛੀਵਾੜਾ ਸਾਹਿਬ, 1 ਨਵੰਬਰ (ਮਨੋਜ ਕੁਮਾਰ)- ਬਾਲੀਵੁੱਡ ਸੁਪਰ ਸਟਾਰ ਤੇ ਕਈ ਹਿੰਦੀ, ਪੰਜਾਬੀ ਤੇ ਹੋਰ ਭਾਸ਼ਾਵਾਂ ਵਿਚ ਆਪਣੀ ਬੇਬਾਕ ਤੇ ਬੇਤਾਜ ਕਲਾਕਾਰੀ ਦਾ ਜਲਵਾ ਦਿਖਾ ਚੁੱਕੀ ਦਿਵਿਆ ਦੱਤਾ ਦੀ ਗਿਣਤੀ ਖ਼ਾਸ ਤੇ ਵੱਡੇ ਕਲਾਕਾਰਾਂ ਵਿਚ ਹੁੰਦੀ ਹੈ, ਪਰ ਬਚਪਨ ਦੇ ਉਹ ਯਾਦਗਾਰ ਪਲ ਜਿਨ੍ਹਾਂ ਨੂੰ ਉਸ ਨੇ ਮਾਛੀਵਾੜਾ ਦੇ ਸਰਕਾਰੀ ਹਸਪਤਾਲ ਦੇ ਉਨ੍ਹਾਂ ਗਲਿਆਰਿਆਂ ਵਿਚ ਬਿਤਾਇਆ, ਜਦੋਂ ਉਸ ਦੀ ਮਾਂ ਇਸੇ ਹਸਪਤਾਲ ਵਿਚ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਤਾਇਨਾਤ ਸੀ। ਉਸ ਦੌਰ ਦੌਰਾਨ ਇਸੇ ਹਸਪਤਾਲ ਵਿਚ ਡਿਊਟੀ ’ਤੇ ਤਾਇਨਾਤ ਰਹੀ ਹਸਪਤਾਲ ਦੀ ਸੀਨੀਅਰ ਸਟਾਫ਼ ਨਰਸ ਸੁਖਵਿੰਦਰ ਕੌਰ, ਜੋ ਕਿ ਅੱਜ ਕੱਲ੍ਹ ਸੇਵਾਮੁਕਤ ਹਨ ਨੇ ਉਨ੍ਹਾਂ ਯਾਦਗਾਰ ਪਲ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਮਾਤਾ ਇਸੇ ਹਸਪਤਾਲ ਵਿਚ ਜਦੋਂ ਤਾਇਨਾਤ ਸਨ ਤਾਂ ਦਿਵਿਆ ਅਕਸਰ ਉਨ੍ਹਾਂ ਨਾਲ ਇੱਥੇ ਆ ਜਾਂਦੀ ਸੀ ਤੇ ਸ਼ਰਾਰਤਾਂ ਵਿਚ ਰੁੱਝੀ ਰਹਿੰਦੀ ਸੀ।

ਅਜੀਤ ਡੈਸਕ 02-11-2026
ਮਾਛੀਵਾੜਾ ਸਾਹਿਬ, 1 ਨਵੰਬਰ (ਮਨੋਜ ਕੁਮਾਰ)- ਬਾਲੀਵੁੱਡ ਸੁਪਰ ਸਟਾਰ ਤੇ ਕਈ ਹਿੰਦੀ, ਪੰਜਾਬੀ ਤੇ ਹੋਰ ਭਾਸ਼ਾਵਾਂ ਵਿਚ ਆਪਣੀ ਬੇਬਾਕ ਤੇ ਬੇਤਾਜ ਕਲਾਕਾਰੀ ਦਾ ਜਲਵਾ ਦਿਖਾ ਚੁੱਕੀ ਦਿਵਿਆ ਦੱਤਾ ਦੀ ਗਿਣਤੀ ਖ਼ਾਸ ਤੇ ਵੱਡੇ ਕਲਾਕਾਰਾਂ ਵਿਚ ਹੁੰਦੀ ਹੈ, ਪਰ ਬਚਪਨ ਦੇ ਉਹ ਯਾਦਗਾਰ ਪਲ ਜਿਨ੍ਹਾਂ ਨੂੰ ਉਸ ਨੇ ਮਾਛੀਵਾੜਾ ਦੇ ਸਰਕਾਰੀ ਹਸਪਤਾਲ ਦੇ ਉਨ੍ਹਾਂ ਗਲਿਆਰਿਆਂ ਵਿਚ ਬਿਤਾਇਆ, ਜਦੋਂ ਉਸ ਦੀ ਮਾਂ ਇਸੇ ਹਸਪਤਾਲ ਵਿਚ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਤਾਇਨਾਤ ਸੀ। ਉਸ ਦੌਰ ਦੌਰਾਨ ਇਸੇ ਹਸਪਤਾਲ ਵਿਚ ਡਿਊਟੀ ’ਤੇ ਤਾਇਨਾਤ ਰਹੀ ਹਸਪਤਾਲ ਦੀ ਸੀਨੀਅਰ ਸਟਾਫ਼ ਨਰਸ ਸੁਖਵਿੰਦਰ ਕੌਰ, ਜੋ ਕਿ ਅੱਜ ਕੱਲ੍ਹ ਸੇਵਾਮੁਕਤ ਹਨ ਨੇ ਉਨ੍ਹਾਂ ਯਾਦਗਾਰ ਪਲ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਮਾਤਾ ਇਸੇ ਹਸਪਤਾਲ ਵਿਚ ਜਦੋਂ ਤਾਇਨਾਤ ਸਨ ਤਾਂ ਦਿਵਿਆ ਅਕਸਰ ਉਨ੍ਹਾਂ ਨਾਲ ਇੱਥੇ ਆ ਜਾਂਦੀ ਸੀ ਤੇ ਸ਼ਰਾਰਤਾਂ ਵਿਚ ਰੁੱਝੀ ਰਹਿੰਦੀ ਸੀ। ਹਾਲਾਂਕਿ ਉਨ੍ਹਾਂ ਦੀ ਮਾਤਾ ਡਾ. ਨਲਿਨੀ ਦੱਤਾ ਇਸ ਕੁਰਸੀ ’ਤੇ ਲਗਪਗ 1984 ਤੋਂ ਲੈ ਕੇ 1987 ਤੱਕ ਤਿੰਨ ਸਾਲ ਤਾਇਨਾਤ ਰਹੀ ਤੇ ਫਿਰ ਉਹ ਸਿਵਲ ਸਰਜਨ ਤੱਕ ਵੀ ਪਹੁੰਚੀ। ਅੱਜ ਭਾਵੇਂ ਹੋ ਸਕਦਾ ਹੈ ਕਿ ਦਿਵਿਆ ਦੱਤਾ ਦੀ ਸੋਚ ਵਿਚ ਉਹ ਹਸੀਨ ਪਲ ਯਾਦਗਾਰ ਨਾ ਹੋਣ। ਪਰ ਉਸ ਦੌਰ ਨੂੰ ਦੇਖਣ ਵਾਲੇ ਹਸਪਤਾਲ ਦੇ ਸਟਾਫ਼ ਮੈਂਬਰ ਇਸ ਗੱਲ ਦੀ ਆਸ ਵਿਚ ਅੱਜ ਵੀ ਹਨ ਕਿ ਉਹ ਕਦੇ ਨਾ ਕਦੇ ਤਾਂ ਇਸ ਹਸਪਤਾਲ ਵਿਚ ਉਨ੍ਹਾਂ ਪਲਾਂ ਨੂੰ ਯਾਦ ਕਰਨ ਜ਼ਰੂਰ ਆਵੇਗੀ।
ਪਿਛਲੀ ਖ਼ਬਰ ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਵਲੋਂ ਸਾਰੇ ਹਲਕਿਆਂ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ– ਡਾ. ਸ਼ਰਮਾ ਅਗਲੀ ਖ਼ਬਰ ਅਜੀਤ, ਜਲੰਧਰ ਪੱਤਰਕਾਰਤਾ ਦੀ ਆਜ਼ਾਦੀ ਤੇ ਉੱਚ ਨੈਤਿਕ ਕਦਰਾਂ-ਕੀਮਤਾਂ ਬਣਾਈ ਰੱਖਣ ਲਈ ਬੁਲਰਿਆਂ ਇੱਕਜੁਟਤਾ ਪ੍ਰਗਟਾਈ ਪੰਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।