ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ’ਚ ਵੱਡੀ ਗਿਣਤੀ ਨਾਲ ਵਰਕਰਾਂ ਸਮੇਤ ਕਰਾਂਗੇ ਸ਼ਮੂਲੀਅਤ- ਕੈਪਟਨ ਸੰਧੂ, ਸੇਖੋਂ
ਹੰਬੜਾਂ, 3 ਨਵੰਬਰ (ਹਰਵਿੰਦਰ ਸਿੰਘ ਮੱਕੜ)- ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਤੇ ਲੋਕ ਸਭਾ ’ਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਅੱਜ 4 ਨਵੰਬਰ ਨੂੰ ਸੰਗਰੂਰ ਵਿਖੇ ਹੋਣ ਜਾ ਰਹੀ ਰੈਲੀ ਪੰਜਾਬ ਦੀ ਸਿਆਸਤ ਨੂੰ ਇਕ ਨਵੀਂ ਦਿਸ਼ਾ ਦੇਵੇਗੀ ਤੇ ਉਕਤ ਰੈਲੀ ਵਿਚ ਹਲਕਾ ਦਾਖਾ ਤੋਂ ਅਸੀਂ ਵੱਡੀ ਗਿਣਤੀ ਵਿਚ ਵਰਕਰਾਂ ਸਮੇਤ ਸ਼ਮੂਲੀਅਤ ਕਰਾਂਗੇ, ਉਪਰੋਕਤ ਬਿਆਨ ਦਿੰਦਿਆਂ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਤੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਖਾਸ ਕਰਕੇ ਨਸ਼ਿਆਂ ਦੇ ਮੁੱਦੇ ’ਤੇ ਬੁਰੀ ਤਰ੍ਹਾਂ ਫੇਲ੍ਹ ਹੋਣ ਤੋਂ ਬਾਅਦ ਹੁਣ ਲੋਕਾਂ ਦੀਆਂ ਆਸਾਂ ਉਮੀਦਾਂ ਕਾਂਗਰਸ ਪਾਰਟੀ ’ਤੇ ਹਨ। ਉਕਤ ਖਿੱਤੇ ਦੇ ਕਾਂਗਰਸੀ ਆਗੂ ਤੇ ਆਮ ਲੋਕ ਉਕਤ ਰੈਲੀ ’ਚ ਜਾਣ ਲਈ ਉਤਾਵਲੇ ਹਨ।
ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ
04-11-2026