08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

–ਮਿੱਟੀ ਦੇ ਦੀਵਿਆਂ ਤੋਂ ਮਹਿੰਗੇ ਤੋਹਫ਼ਿਆਂ ਤੱਕ– ਦੀਵਾਲੀ ਨੇ ਲੁਧਿਆਣਾ ਦੇ ਬਾਜ਼ਾਰਾਂ ਨੂੰ ਦਿੱਤੀ ਨਵੀਂ ਚਮਕ

ਲੁਧਿਆਣਾ, 8 ਨਵੰਬਰ (ਭੁਪਿੰਦਰ ਸਿੰਘ ਬੈਂਸ)-ਰੌਸ਼ਨੀਆਂ, ਖ਼ੁਸ਼ੀਆਂ ਅਤੇ ਆਪਸੀ ਪਿਆਰ ਦਾ ਪ੍ਰਤੀਕ ਦੀਵਾਲੀ ਦਾ ਤਿਉਹਾਰ 8 ਨਵੰਬਰ ਦਿਨ ਐਤਵਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਤਿਉਹਾਰ ਦੀ ਰੌਣਕ ਨੇ ਮਹਾਂਨਗਰ ਦੇ ਬਾਜ਼ਾਰਾਂ ਨੂੰ ਵੀ ਨਵੀਂ ਚਮਕ ਬਖ਼ਸ਼ ਦਿੱਤੀ ਹੈ।

ਦੀਵਾਲੀ ਮੌਕੇ ਸ਼ਹਿਰ ਦੀ ਇਕ ਪਟਾਕਾ ਮੰਡੀ ਵਿਚੋਂ ਪਟਾਕੇ ਖ਼ਰੀਦਦੇ ਹੋਏ ਲੋਕ। ਤਸਵੀਰ-ਸੇਵਕ ਸਿੰਘ 08-11-2026
ਲੁਧਿਆਣਾ, 8 ਨਵੰਬਰ (ਭੁਪਿੰਦਰ ਸਿੰਘ ਬੈਂਸ)-ਰੌਸ਼ਨੀਆਂ, ਖ਼ੁਸ਼ੀਆਂ ਅਤੇ ਆਪਸੀ ਪਿਆਰ ਦਾ ਪ੍ਰਤੀਕ ਦੀਵਾਲੀ ਦਾ ਤਿਉਹਾਰ 8 ਨਵੰਬਰ ਦਿਨ ਐਤਵਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਤਿਉਹਾਰ ਦੀ ਰੌਣਕ ਨੇ ਮਹਾਂਨਗਰ ਦੇ ਬਾਜ਼ਾਰਾਂ ਨੂੰ ਵੀ ਨਵੀਂ ਚਮਕ ਬਖ਼ਸ਼ ਦਿੱਤੀ ਹੈ। ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਖ਼ਰੀਦਦਾਰੀ ਲਈ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਬਾਜ਼ਾਰਾਂ ਵਿਚ ਸਜਾਵਟ, ਦੁਕਾਨਾਂ ਤੇ ਲੱਗੀਆਂ ਰੰਗ ਬਰੰਗੀਆਂ ਲੜੀਆਂ ਅਤੇ ਖ਼ਰੀਦਦਾਰਾਂ ਦੀ ਚਹਿਲ ਪਹਿਲ ਨੇ ਪੂਰੇ ਸ਼ਹਿਰ ਨੂੰ ਤਿਉਹਾਰੀ ਰੰਗ ਵਿਚ ਰੰਗ ਦਿੱਤਾ ਹੈ। ਦੀਵਾਲੀ ਮੌਕੇ ਘਰਾਂ ਨੂੰ ਰੌਸ਼ਨ ਕਰਨ ਲਈ ਲੋਕਾਂ ਵਿਚ ਮਿੱਟੀ ਦੇ ਦੀਵਿਆਂ ਦੀ ਖ਼ਾਸ ਖਿੱਚ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਵੱਖ-ਵੱਖ ਡਿਜ਼ਾਈਨਾਂ ਵਾਲੀਆਂ ਮੋਮਬਤੀਆਂ, ਬਿਜਲੀ ਦੀਆਂ ਲੜੀਆਂ, ਰੰਗੋਲੀ, ਤੋਰਨ, ਬੰਦਨਵਾਰ ਅਤੇ ਹੋਰ ਸਜਾਵਟੀ ਸਮਾਨ ਦੀ ਵੀ ਖੂਬ ਖ਼ਰੀਦਦਾਰੀ ਹੋਈ। ਦੁਕਾਨਦਾਰਾਂ ਨੇ ਵੀ ਗਾਹਕਾਂ ਨੂੰ ਖਿੱਚਣ ਲਈ ਆਪਣੀਆਂ ਦੁਕਾਨਾਂ ਨੂੰ ਖ਼ੂਬਸੂਰਤ ਢੰਗ ਨਾਲ ਸਜਾਇਆ ਹੋਇਆ ਹੈ। ਦੂਜੇ ਪਾਸੇ ਮਠਿਆਈਆਂ ਅਤੇ ਸੁੱਕੇ ਮੇਵਿਆਂ ਦੀਆਂ ਦੁਕਾਨਾਂ ਤੇ ਵੀ ਖ਼ਾਸ ਰੌਣਕ ਹੈ। ਲੋਕਾਂ ਵਲੋਂ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਲਈ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਅਤੇ ਤੋਹਫ਼ੇ ਖ਼ਰੀਦੇ ਜਾ ਰਹੇ ਹਨ। ਮਹਿੰਗੇ ਗਿਫ਼ਟ ਪੈਕ, ਚਾਕਲੇਟ, ਸਜਾਵਟੀ ਤੋਹਫ਼ੇ ਅਤੇ ਡਰਾਈ ਫਰੂਟ ਪੈਕਿੰਗ ਵੀ ਲੋਕਾਂ ਦੀ ਪਸੰਦ ਬਣੇ ਹੋਏ ਹਨ। ਕਈ ਲੋਕਾਂ ਨੇ ਆਪਣੇ ਕਰੀਬੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦੇਣ ਲਈ ਤੋਹਫ਼ਿਆਂ ਦਾ ਲੈਣ ਦੇਣ ਵੀ ਸ਼ੁਰੂ ਕਰ ਦਿੱਤਾ ਹੈ। ਪਟਾਕਿਆਂ ਦੀਆਂ ਦੁਕਾਨਾਂ ‘ਤੇ ਬੱਚਿਆਂ ਅਤੇ ਨੌਜਵਾਨਾਂ ਦੀ ਖ਼ਾਸ ਦਿਲਚਸਪੀ ਦੇਖਣ ਨੂੰ ਮਿਲੀ। ਪਰਿਵਾਰਾਂ ਸਮੇਤ ਬਾਜ਼ਾਰਾਂ ਵਿਚ ਪੁੱਜੇ ਲੋਕਾਂ ਨੇ ਦੀਵਾਲੀ ਦੀ ਪੂਜਾ ਲਈ ਲਕਸ਼ਮੀ-ਗਣੇਸ਼ ਦੀਆਂ ਮੂਰਤੀਆਂ, ਪੂਜਾ ਦੀਆਂ ਥਾਲ਼ੀਆਂ ਅਤੇ ਹੋਰ ਧਾਰਮਿਕ ਸਮਗਰੀ ਵੀ ਖ਼ਰੀਦੀ। ਘਰਾਂ ਦੀ ਸਫ਼ਾਈ ਅਤੇ ਸਜਾਵਟ ਤੋਂ ਲੈਕੇ ਪੂਜਾ ਦੀਆਂ ਤਿਆਰੀਆਂ ਤਕ ਹਰ ਪਾਸੇ ਤਿਉਹਾਰ ਦੀ ਰੌਣਕ ਨਜ਼ਰ ਆ ਰਹੀ ਹੈ। ਬਾਜ਼ਾਰਾਂ ਵਿਚ ਖ਼ਰੀਦਦਾਰਾਂ ਦੀ ਵਧਦੀ ਭੀੜ ਕਾਰਨ ਕਈ ਥਾਵਾਂ ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਵਾਹਨਾਂ ਦੀ ਲੰਬੀਆਂ ਕਤਾਰਾਂ ਅਤੇ ਪਾਰਕਿੰਗ ਦੀ ਸਮੱਸਿਆ ਦੇ ਬਾਵਜੂਦ ਲੋਕਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਦੁਕਾਨਦਾਰਾਂ ਲਈ ਵੀ ਦੀਵਾਲੀ ਦਾ ਮੌਕਾ ਕਾਰੋਬਾਰ ਪੱਖੋਂ ਮਹੱਤਵਪੂਰਨ ਬਣਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਤਿਉਹਾਰੀ ਖ਼ਰੀਦਦਾਰੀ ਤੋਂ ਚੰਗੇ ਕਾਰੋਬਾਰ ਦੀ ਉਮੀਦ ਹੈ। ਕੁਲ ਮਿਲਾਕੇ ਦੀਵਾਲੀ ਦੇ ਇਸ ਪਾਵਨ ਮੌਕੇ ਬਾਜ਼ਾਰਾਂ ਵਿਚ ਛਾਈ ਰੌਣਕ ਨੇ ਸ਼ਹਿਰ ਦੀ ਤਸਵੀਰ ਨੂੰ ਤਿਉਹਾਰੀ ਰੰਗਾਂ ਨਾਲ ਹੋਰ ਵੀ ਖ਼ੂਬਸੂਰਤ ਬਣਾ ਦਿੱਤਾ ਹੈ।
ਪਿਛਲੀ ਖ਼ਬਰ ਹਲਕਾ ਇੰਚਾਰਜ ਜਗਰੂਪ ਸਿੰਘ ਖ਼ਾਲਸਾ ਵਲੋਂ ਖ਼ਰੀਦ ਕੇਂਦਰ ਬਰ੍ਹਮੀ ਦਾ ਦੌਰਾ ਅਗਲੀ ਖ਼ਬਰ ਵਾਤਾਵਰਨ ਦੀ ਸੰਭਾਲ ਲਈ ਗਰੀਨ ਦੀਵਾਲੀ ਮਨਾਈਏ-ਪ੍ਰਿੰਸੀਪਲ ਸੁਪ੍ਰਿਆ ਖੁਰਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।