10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਵਿਖੇ ਧਾਰਮਿਕ ਸਮਾਗਮ ਕਰਵਾਇਆ

ਮੁੱਲਾਂਪੁਰ-ਦਾਖਾ, 9 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਰਾਮਗੜ੍ਹੀਆ ਮੰਡੀ ਮੁੱਲਾਂਪੁਰ ਵਿਖੇ ਗੁਰਦੁਆਰਾ ਪ੍ਰਬੰਧਕਾਂ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਬਲਵਿੰਦਰ ਸਿੰਘ ਬੱਸਣ, ਹੋਰ ਸੇਵਾਦਾਰ ਵਲੋਂ ਸੰਗਤ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜੋਗਾ ਸਿੰਘ ਦੇ ਜੱਥੇ ਵਲੋਂ ਰਸਭਿੰਨਾ ਕੀਰਤਨ ਗਿਆ।

ਅਜੀਤ ਡੈਸਕ 10-11-2026
ਮੁੱਲਾਂਪੁਰ-ਦਾਖਾ, 9 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਰਾਮਗੜ੍ਹੀਆ ਮੰਡੀ ਮੁੱਲਾਂਪੁਰ ਵਿਖੇ ਗੁਰਦੁਆਰਾ ਪ੍ਰਬੰਧਕਾਂ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਬਲਵਿੰਦਰ ਸਿੰਘ ਬੱਸਣ, ਹੋਰ ਸੇਵਾਦਾਰ ਵਲੋਂ ਸੰਗਤ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜੋਗਾ ਸਿੰਘ ਦੇ ਜੱਥੇ ਵਲੋਂ ਰਸਭਿੰਨਾ ਕੀਰਤਨ ਗਿਆ। ਉਪਰੰਤ ਗਿਆਨੀ ਕਪੂਰ ਸਿੰਘ ਤਲਵਾੜਾ ਦੇ ਕਵੀਸ਼ਰੀ ਜਥੇ ਵਲੋਂ ਬਾਬਾ ਵਿਸਵਕਰਮਾ ਜੀ ਦੇ ਜੀਵਨ ਨੂੰ ਵਾਰਾਂ ਰਾਹੀਂ ਵਰਣਨ ਕੀਤਾ ਗਿਆ। ਧਾਰਮਿਕ ਸਮਾਗਮ ਸਮੇਂ ਜੁੜੀ ਸੰਗਤ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਆਗਮਨ ਪੁਰਬ ਦੀ ਵਧਾਈ ਦਿੰਦਿਆਂ ਪਨਗਰੇਨ ਪੰਜਾਬ ਚੇਅਰਮੈਨ ਡਾ: ਤੇਜਪਾਲ ਸਿੰਘ ਗਿੱਲ ਕਿਹਾ ਕਿ ਬਾਬਾ ਵਿਸ਼ਵਕਰਮਾ ਦੀਆਂ ਸਿੱਖਿਆਵਾਂ ਨੇ ਸਮੁੱਚੇ ਕਿਰਤ ਜਗਤ ਵਿਚ ਕਿਰਤੀਆਂ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ। ਵੈਦਿਕ ਕਾਲ ਤੋਂ ਬਾਬਾ ਵਿਸਵਕਰਮਾ ਜੀ ਨੂੰ ਵਿਸ਼ਵ ਦੀਆਂ ਪ੍ਰਮੁੱਖ ਨਿਰਮਾਣ ਅਤੇ ਸਿਰਜਣ ਦੀਆਂ ਕਲਾਵਾˆ ਦਾ ਰਚਣਹਾਰ ਕਿਹਾ ਜਾਂਦਾ ਹੈ। ਆਮ ਆਦਮੀ ਪਾਰਟੀ ਦੇ ਬੀ.ਸੀ ਵਿੰਗ ਜ਼ਿਲ੍ਹਾ ਪ੍ਰਧਾਨ/ਕੌਂਸਲਰ ਬਲਵਿੰਦਰ ਸਿੰਘ ਬੱਸਣ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਉੱਚ ਕੋਟੀ ਦੇ ਸ਼ਿਲਪਕਾਰ ਹੋਏ, ਜਿਨ੍ਹਾਂ ਨੂੰ ਭਵਨ ਕਲਾ ਨਿਰਮਾਣ ਦਾ ਮੋਢੀ ਮੰਨਿਆ ਗਿਆ। ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਇਕ ਨੂਰੀ ਜੋਤ ਦੇ ਰੂਪ ਵਿਚ ਸੰਸਾਰ ’ਤੇ ਆਏ ਅਤੇ ਹੁਨਰ ਕਲਾ ਨੂੰ ਵਿਕਸਿਤ ਕੀਤਾ। ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਮੰਡੀ ਮੁੱਲਾਂਪੁਰ ਵਿਖੇ ਕਿਰਤ ਦਾ ਦੇਵਤਾ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਧਾਰਮਿਕ ਸਮਾਗਮ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਰਨੈਲ ਸਿੰਘ ਰੁੜਕਾ, ਮਾ. ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਕਾਲਾ, ਕੰਵਰ ਨੌਨਿਹਾਲ ਸਿੰਘ ਬੱਸਣ, ਮਾ. ਗੁਰਮੀਤ ਸਿੰਘ, ਅਜਾਇਬ ਸਿੰਘ ਸੱਗੂ, ਜਗਦੀਪ ਸਿੰਘ, ਜਸਪ੍ਰੀਤ ਸਿੰਘ, ਸਤਵਿੰਦਰ ਸਿੰਘ ਬੰਟੀ, ਮਾ. ਲਾਲ ਸਿੰਘ, ਗੁਰਦੀਪ ਸਿੰਘ ਮਾਨ, ਨਿਰੰਜਣ ਸਿੰਘ, ਰਣਜੀਤ ਸਿੰਘ ਘੜਿਆਲ, ਮਾ. ਸੁਖਦੇਵ ਸਿੰਘ ਰਕਬਾ, ਹਰਵਿੰਦਰ ਸਿੰਘ ਗਰੇਵਾਲ, ਲਾਲ ਸਿੰਘ ਪਨੇਸਰ, ਰਣਧੀਰ ਸਿੰਘ ਰਾਜੜ, ਸਤਵੰਤ ਸਿੰਘ ਹਿਸੋਵਾਲ ਤੇ ਹੋਰ ਮੌਜੂਦ ਸਨ। 09Jag17
ਪਿਛਲੀ ਖ਼ਬਰ ਦੀਵਾਲੀ ਦੀ ਆਤਿਸ਼ਬਾਜ਼ੀ ਕਾਰਨ ਭੂੰਦੜੀ ਦੀ ਦਾਣਾ ਮੰਡੀ ’ਚ ਬਾਲਣ ਨੂੰ ਲੱਗੀ ਅੱਗ ਪਿੰਡ ਭੂੰਦੜੀ ਵਿਖੇ ਝੁੱਗੀ ਸੜਨ ਨਾਲ ਗ... ਅਗਲੀ ਖ਼ਬਰ ਹੰਬੜਾਂ ਬਾਜ਼ਾਰ ’ਚ ਦੀਵਾਲੀ ਮੌਕੇ ਰਹੀਆਂ ਰੌਣਕਾਂ, ਮਠਿਆਈਆਂ ਤੇ ਪਟਾਕਿਆਂ ਦੀਆਂ ਦੁਕਾਨਾਂ ’ਤੇ ਲੱਗੀ ਰਹੀ ਭੀੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।