21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਪੱਤੀ ਮਾਨਾਂ ਠਾਠ ਬੜੂੰਦੀ ’ਚ ਮਹਾਂਪੁਰਸ਼ਾਂ ਵਲੋਂ ਨੌਜਵਾਨੀ ਨੂੰ ਸਿੱਖੀ ਨਾਲ ਜੋੜਨ ਦੇ ਵਿਸ਼ੇ ’ਤੇ ਗੋਸ਼ਟੀ

ਲੋਹਟਬੱਦੀ, 20 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਨਾਨਕਾ ਨਗਰ ਪਿੰਡ ਬੜੂੰਦੀ ਦੀ ਪੱਤੀ ਮਾਨਾਂ ’ਚ ਸੱਚਖੰਡ ਵਾਸੀ ਸੰਤ ਬਾਬਾ ਜਗੀਰ ਸਿੰਘ ਬੜੂੰਦੀ ਵਾਲਿਆਂ ਦੇ ਤਪ ਅਸਥਾਨ ਵਿਖੇ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ਾਂ ਦੀ ਪਰਸਰਪਰ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਗੋਸ਼ਟੀ ਹੋਈ। ਇਸ ਤੋਂ ਪਹਿਲਾਂ ਹਾਲ ਹੀ ’ਚ ਸੱਚਖੰਡ ਪਿਆਨਾ ਕਰ ਗਏ ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲੇ (ਸੰਚਾਲਕ ਨਾਨਕਸਰ ਠਾਠ ਪੱਤੀ ਰੋਕੋਂ) ਵਾਲਿਆਂ ਦੇ ਉਤਰਾਧਿਕਾਰੀ ਭਾਈ ਈਸ਼ਰ ਪ੍ਰਕਾਸ਼ ਸਿੰਘ ਵਲੋਂ ਭਾਈ ਅਮਰਜੀਤ ਸਿੰਘ ਯੂ.

ਅਜੀਤ ਡੈਸਕ 21-11-2026
ਲੋਹਟਬੱਦੀ, 20 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਨਾਨਕਾ ਨਗਰ ਪਿੰਡ ਬੜੂੰਦੀ ਦੀ ਪੱਤੀ ਮਾਨਾਂ ’ਚ ਸੱਚਖੰਡ ਵਾਸੀ ਸੰਤ ਬਾਬਾ ਜਗੀਰ ਸਿੰਘ ਬੜੂੰਦੀ ਵਾਲਿਆਂ ਦੇ ਤਪ ਅਸਥਾਨ ਵਿਖੇ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ਾਂ ਦੀ ਪਰਸਰਪਰ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਗੋਸ਼ਟੀ ਹੋਈ। ਇਸ ਤੋਂ ਪਹਿਲਾਂ ਹਾਲ ਹੀ ’ਚ ਸੱਚਖੰਡ ਪਿਆਨਾ ਕਰ ਗਏ ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲੇ (ਸੰਚਾਲਕ ਨਾਨਕਸਰ ਠਾਠ ਪੱਤੀ ਰੋਕੋਂ) ਵਾਲਿਆਂ ਦੇ ਉਤਰਾਧਿਕਾਰੀ ਭਾਈ ਈਸ਼ਰ ਪ੍ਰਕਾਸ਼ ਸਿੰਘ ਵਲੋਂ ਭਾਈ ਅਮਰਜੀਤ ਸਿੰਘ ਯੂ.ਕੇ., ਭਾਈ ਗੁਰਸ਼ਰਨ ਸਿੰਘ ਯੂ.ਕੇ., ਭਾਈ ਲਖਵੀਰ ਸਿੰਘ ਲੱਖਾ ਆਸਟ੍ਰੇਲੀਆ ਧੂਰਕੋਟ ਵਾਲੇ, ਸਟੇਜ਼ ਸਕੱਤਰ ਰਾਗੀ ਭਾਈ ਧੰਨਾ ਸਿੰਘ ਲੁਧਿਆਣਾ ਅਤੇ ਸੇਵਾਦਾਰਾਂ ਵਲੋਂ ਨਾਨਕਸਰ ਠਾਠ ਪੱਤੀ ਮਾਨਾਂ ਪਹੁੰਚ ਕੇ ਸੰਤ ਬਾਬਾ ਧੰਨਾ ਸਿੰਘ ਬੜੂੰਦੀ ਵਾਲਿਆਂ ਦਾ ਸਨਮਾਨ ਕੀਤਾ ਗਿਆ ਅਤੇ ਭਵਿੱਖਤ ਧਾਰਮਿਕ, ਸਮਾਜਿਕ ਅਤੇ ਵਿੱਦਿਅਕ ਸਰਗਰਮੀਆਂ ’ਚ ਆਪਸੀ ਸਹਿਯੋਗ ਬਣਾ ਕੇ ਚੱਲਣ ਲਈ ਵਿਚਾਰਾਂ ਕੀਤੀਆਂ ਤਾਂ ਕਿ ਸੱਚਖੰਡ ਵਾਸੀ ਸੰਤ ਬਾਬਾ ਜਗੀਰ ਸਿੰਘ ਬੜੂੰਦੀ ਪੱਤੀ ਮਾਨਾਂ ਅਤੇ ਸੱਚਖੰਡ ਵਾਸੀ ਸੰਤ ਬਾਬਾ ਅਮਰ ਸਿੰਘ ਬੜੂੰਦੀ ਪੱਤੀ ਰੋਕੋਂ ਵਾਲਿਆਂ ਵਲੋਂ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੀ ਯਾਦ ’ਚ ਆਰੰਭੀਆਂ ਸੇਵਾਵਾਂ ਜਿਉੁਂ ਦੀ ਤਿਉਂ ਜਾਰੀ ਰਹਿਣ। ਬਾਬਾ ਧੰਨਾ ਸਿੰਘ ਬੜੂੰਦੀ ਵਲੋਂ ਵੀ ਜਥੇ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ ਸਵਾਗਤ ਕੀਤਾ ਗਿਆ। ਦੂਜੇ ਪਾਸੇ ਬਾਬਾ ਘਾਲਾ ਸਿੰਘ ਨਾਨਕਸਰ, ਬਾਬਾ ਰਵਿੰਦਰ ਸਿੰਘ ਅਜੋਨੀ ਤਖਾਣਬੱਧ, ਬਾਬਾ ਬੱਗਾ ਸਿੰਘ ਨਾਨਕਸਰ ਬਿਰਕਾਂ, ਬਾਬਾ ਗੁਰਮੇਲ ਸਿੰਘ ਨੀਲੂ ਹੋਰਾਂ ਨੇ ਮੀਟਿੰਗ ਦੌਰਾਨ ਕਿਹਾ ਕਿ ਮੌਜੂਦਾ ਸਮੇਂ ਭਾਵੇਂ ਸਾਡੀ ਆਉਣ ਵਾਲੀ ਪੀੜ੍ਹੀ ਪੜ੍ਹਾਈ ਦੇ ਖੇਤਰ ’ਚ ਮੱਲਾਂ ਮਾਰ ਰਹੀ ਪ੍ਰੰਤੂ ਧਾਰਮਿਕ ਪੱਖ ਨੂੰ ਕਮਜ਼ੋਰ ਕਰਨ ਲਈ ਸਿੱਖ ਵਿਰੋਧੀ ਤਾਕਤਾਂ ਵਲੋਂ ਜੋ ਹਾਲਾਤ ਪੈਦਾ ਕੀਤੇ ਜਾ ਰਹੇ ਹਨ, ਉਹ ਭਵਿੱਖਤ ਸਾਰਥਿਕ ਹਾਲਾਤਾਂ ਦੀ ਗਵਾਹੀ ਨਹੀਂ ਭਰਦੇ। ਅੱਜ ਲੋੜ ਹੈ ਕਿ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਨੂੰ ਹੋਰ ਪ੍ਰਚੰਡ ਕਰਕੇ ਚੁਣੌਤੀਆਂ ਅਤੇ ਗਿਰਾਵਟਾਂ ਨੂੰ ਠੱਲ੍ਹ ਪਾਉਣ ਲਈ ਨੌਜਵਾਨਾਂ ਨੂੰ ਸਿੱਖੀ ਸਿਧਾਂਤਾਂ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਦਾ ਯਤਨ ਕਰੀਏ। ਇਸ ਮੌਕੇ ਬਾਬਾ ਮੁਖਤਿਆਰ ਸਿੰਘ, ਭਾਈ ਦਵਿੰਦਰ ਸਿੰਘ ਠਾਠ ਪੱਤੀ ਮਾਨਾਂ, ਬਾਬਾ ਮੁਕੰਦ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਜਸਵੀਰ ਸਿੰਘ ਲੱਡੂ, ਭਾਈ ਦਾਰਾ ਸਿੰਘ, ਕਮਲਜੀਤ ਸਿੰਘ, ਬਿੰਦਰ ਸਿੰਘ, ਰਾਗੀ ਭਾਈ ਗੁਰਪ੍ਰੀਤ ਸਿੰਘ, ਡਾ: ਅਵਤਾਰ ਸਿੰਘ ਮਾਜਰੀ, ਜਸਵੀਰ ਸਿੰਘ ਉੱਭੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਨਜੀਤ ਸਿੰਘ ਝੱਮਟ ਹਲਕਾ ਦਾਖਾ ਦੀ ਸੰਗਤ ਲਈ ਧਾਰਮਿਕ ਯਾਤਰਾਵਾਂ ਬੱਸਾਂ ਦਾ ਪ੍ਰਬੰਧ ਕੀਤਾ ਅਗਲੀ ਖ਼ਬਰ ਬੱਦੋਵਾਲ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।