22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਮਨਜੀਤ ਸਿੰਘ ਝੱਮਟ ਦਾ ਦੀਦਾਰ ਸੰਧੂ ਮੇਲੇ ’ਤੇ ਵਿਸ਼ੇਸ਼ ਸਨਮਾਨ ਦੀਦਾਰ ਸਿੰਘ ਸੰਧੂ ਨੇ ਗਾਇਕੀ ਵਿਚ ਹਲਕਾ ਦਾਖਾ ਦਾ ਨਾਂਅ ਰੌਸ਼ਨ ਕੀਤਾ- ਮਨਜੀਤ ਝੱਮਟ

ਹੰਬੜਾਂ, 22 ਨਵੰਬਰ (ਹਰਵਿੰਦਰ ਸਿੰਘ ਮੱਕੜ)- ਪੰਜਾਬੀ ਲੋਕ ਗਾਇਕ ਦੀਦਾਰ ਸਿੰਘ ਸੰਧੂ ਦਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਭਰੋਵਾਲ ਖੁਰਦ ਵਿਖੇ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿਚ ਪੰਜਾਬ ਦੇ ਨਾਮਵਰ ਕਲਾਕਾਰਾਂ ਨੇ ਭਾਗ ਲਿਆ।

ਅਜੀਤ ਡੈਸਕ 23-11-2026
ਹੰਬੜਾਂ, 22 ਨਵੰਬਰ (ਹਰਵਿੰਦਰ ਸਿੰਘ ਮੱਕੜ)- ਪੰਜਾਬੀ ਲੋਕ ਗਾਇਕ ਦੀਦਾਰ ਸਿੰਘ ਸੰਧੂ ਦਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਭਰੋਵਾਲ ਖੁਰਦ ਵਿਖੇ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿਚ ਪੰਜਾਬ ਦੇ ਨਾਮਵਰ ਕਲਾਕਾਰਾਂ ਨੇ ਭਾਗ ਲਿਆ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਝੱਮਟ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਸਮੇਂ ਦੀਦਾਰ ਸਿੰਘ ਸੰਧੂ ਦੇ ਸਪੁੱਤਰ ਜਗਮੋਹਨ ਸਿੰਘ ਸੰਧੂ ਭਰੋਵਾਲ ਖੁਰਦ ਤੇ ਸਮੂਹ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਤੌਰ ’ਤੇ ਝੱਮਟ ਦਾ ਸਨਮਾਨ ਕੀਤਾ। ਇਸ ਸਮੇਂ ਗਰੇਵਾਲ ਝੱਮਟ ਨੇ ਇ ਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਲੋਕ ਗਾਇਕ ਦੀਦਾਰ ਸਿੰਘ ਸੰਧੂ ਨੇ ਆਪਣੀ ਬਹੁਤ ਵੱਡੀ ਪਹਿਚਾਣ ਦਿੱਤੀ। ਜਿਸ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਗਾਇਕੀ ਵਿਚ ਹਲਕਾ ਦਾਖਾ ਦਾ ਨਾਂਅ ਰੌਸ਼ਨ ਕੀਤਾ, ਉੱਥੇ ਹੀ ਉਨ੍ਹਾਂ ਨੇ ਸਰਪੰਚ ਦੀ ਸੇਵਾ ਲੰਬਾਂ ਸਮਾਂ ਕੀਤੀ ਤੇ ਪਿੰਡ ਦੇ ਵੱਡੇ ਵਿਕਾਸ ਕਾਰਜ ਕਰਵਾਏ। ਇਸ ਸਮੇਂ ਦਵਿੰਦਰ ਸਿੰਘ ਧਾਲੀਵਾਲ ਵਲੀਪੁਰ ਕਲਾਂ, ਸੋਨੂੰ ਤਲਵੰਡੀ, ਅਮਨਿੰਦਰ ਸਿੰਘ, ਗੁਰਪਿੰਦਰ ਸਿੰਘ ਬਿੱਲਾ ਸੋਸ਼ਲ ਮੀਡੀਆ ਇੰਚਾਰਜ ਦਾਖਾ, ਬਾਵਾ ਜੈਨ ਸ਼ਹਿਰੀ ਇੰਚਾਰਜ ਅਕਾਲੀ ਦਲ, ਪ੍ਰਭਦੀਪ ਸਿੰਘ ਪੰਡੋਰੀ, ਵਿੱਕੀ ਬੱਲੋਵਾਲ, ਸੁਖਦੇਵ ਸਿੰਘ, ਜਗਜੀਤ ਸਿੰਘ, ਦਵਿੰਦਰ ਸਿੰਘ ਗਰਚਾ, ਕਮਲਜੀਤ ਸਿੰਘ ਬੂਟਾ, ਬਲਵਿੰਦਰ ਸਿੰਘ ਗੁਰਾਏ ਤੇ ਗੁਰਪਾਲ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜਥੇ: ਮਲਕਪੁਰ ਨੇ ਐਡਵੋਕੇਟ ਧਾਮੀ ਨੂੰ ਛੇਵੀਂ ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਨ ’ਤੇ ਦਿੱਤੀ ਵਧਾਈ ਅਗਲੀ ਖ਼ਬਰ ਮਾਮਲਾ ਹਲਕਾ ਦਾਖਾ ਦਾ: ਸ਼੍ਰੋ. ਅ. ਦਲ ਹਲਕਾ ਇੰਚਾਰਜ ਬਨਾਮ ਮੁੱਖ ਸੇਵਾਦਾਰ ਮਾਮਲੇ ’ਚ ਚੰਦ ਸਿੰਘ ਡੱਲਾ ਨੇ ਕੀਤਾ ਸਪੱਸ਼ਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।