ਭਾਸ਼ਾ ਵਿਭਾਗ ਪੰਜਾਬ ਵਲੋਂ ਸ. ਲਛਮਣ ਸਿੰਘ ਗਿੱਲ ਯਾਦਗਾਰੀ ਸਮਾਗਮ ਕੱਲ੍ਹ
ਜਗਰਾਉਂ, 23 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਸ: ਲਛਮਣ ਸਿੰਘ ਗਿੱਲ ਜਿੰਨ੍ਹਾਂ ਨੇ ਆਪਣੇ ਛੋਟੇ ਕਾਰਜਕਾਲ ਦੌਰਾਨ ਬੜੀ ਸ਼ਿੱਦਤ ਨਾਲ ਪੰਜਾਬੀ ਭਾਸ਼ਾ ਨੂੰ ਪੰਜਾਬ ’ਚ ਲਾਗੂ ਕਰਵਾਇਆ ਸੀ ਤੇ ਪੰਜਾਬ ਦਾ ਸੜਕਾਂ ਦਾ ਜਾਲ ਤੇ ਬਿਜਲੀ ਨੂੰ ਪਿੰਡ ਪਿੰਡ ਪਹੁੰਚਾਇਆ ਸੀ, ਉਨ੍ਹਾਂ ਦੇ ਜੱਦੀ ਨਗਰ ਚੂਹੜਚੱਕ ਵਿਖੇ ਭਾਸ਼ਾ ਵਿਭਾਗ ਪੰਜਾਬ ਵਲੋਂ ਸ: ਲਛਮਣ ਸਿੰਘ ਗਿੱਲ ਯਾਦਗਾਰੀ ਸਮਾਗਮ ਕੱਲ੍ਹ 25 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਵੇਗਾ। ਇਸ ਸਮਾਗਮ ਦਾ ਵਿਸ਼ਾ ਪੰਜਾਬ ਤੇ ਪੰਜਾਬੀ ਭਾਸ਼ਾ ਵਿਚ ਸ: ਲਛਮਣ ਸਿੰਘ ਗਿੱਲ ਦੇ ਯੋਗਦਾਨ ਬਾਰੇ ਵਿਚਾਰ ਚਰਚਾ ਹੋਵੇਗੀ।
ਮ
ਮਰਹੂਮ ਸਾਬਕਾ ਮੁੱਖ ਮੰਤਰੀ ਸ: ਲਛਮਣ ਸਿੰਘ ਗਿੱਲ ਦੀ ਤਸਵੀਰ।
24-11-2026
ਜਗਰਾਉਂ, 23 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਸ: ਲਛਮਣ ਸਿੰਘ ਗਿੱਲ ਜਿੰਨ੍ਹਾਂ ਨੇ ਆਪਣੇ ਛੋਟੇ ਕਾਰਜਕਾਲ ਦੌਰਾਨ ਬੜੀ ਸ਼ਿੱਦਤ ਨਾਲ ਪੰਜਾਬੀ ਭਾਸ਼ਾ ਨੂੰ ਪੰਜਾਬ ’ਚ ਲਾਗੂ ਕਰਵਾਇਆ ਸੀ ਤੇ ਪੰਜਾਬ ਦਾ ਸੜਕਾਂ ਦਾ ਜਾਲ ਤੇ ਬਿਜਲੀ ਨੂੰ ਪਿੰਡ ਪਿੰਡ ਪਹੁੰਚਾਇਆ ਸੀ, ਉਨ੍ਹਾਂ ਦੇ ਜੱਦੀ ਨਗਰ ਚੂਹੜਚੱਕ ਵਿਖੇ ਭਾਸ਼ਾ ਵਿਭਾਗ ਪੰਜਾਬ ਵਲੋਂ ਸ: ਲਛਮਣ ਸਿੰਘ ਗਿੱਲ ਯਾਦਗਾਰੀ ਸਮਾਗਮ ਕੱਲ੍ਹ 25 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਵੇਗਾ। ਇਸ ਸਮਾਗਮ ਦਾ ਵਿਸ਼ਾ ਪੰਜਾਬ ਤੇ ਪੰਜਾਬੀ ਭਾਸ਼ਾ ਵਿਚ ਸ: ਲਛਮਣ ਸਿੰਘ ਗਿੱਲ ਦੇ ਯੋਗਦਾਨ ਬਾਰੇ ਵਿਚਾਰ ਚਰਚਾ ਹੋਵੇਗੀ। ਮੁੱਖ ਭਾਸ਼ਣ ਡਾ: ਕੁਲਦੀਪ ਸਿੰਘ ਪੰਜਾਬ ਯੂਨੀਵਰਸਿਟੀ ਪਟਿਆਲਾ ਪੇਸ਼ ਕਰਨਗੇ। ਇਸ ਸਮੇਂ ਕਵੀਸ਼ਰੀ ਹਰਵਿੰਦਰ ਸਿੰਘ ਰੋਡੇ ਤੇ ਸਾਥੀਆਂ ਵਲੋਂ ਪੇਸ਼ ਕੀਤੀ ਜਾਵੇਗੀ। ਇਸ ਸਮੇਂ ‘ਭਾਸ਼ਾ ਵਹਿੰਦਾ ਦਰਿਆ’ ਨਾਟਕ ਦੀ ਪੇਸ਼ਕਾਰੀ ਸਿਰਜਨਾ ਆਰਟਸ ਗਰੁੱਪ ਰਾਏਕੋਟ ਕਰੇਗਾ। ਇਸ ਸਮੇਂ ਗੁਰਮੀਤ ਸਿੰਘ ਗਿੱਲ ਸਪੁੱਤਰ ਸ: ਲਛਮਣ ਸਿੰਘ ਗਿੱਲ ਸਾਬਕਾ ਮੁੱਖ ਮੰਤਰੀ ਪੰਜਾਬ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਸ ਸਮਾਗਮ ਵਿਚ ਕਵੀ ਅਮਰੀਕ ਸਿੰਘ ਤਲਵੰਡੀ, ਆਲੋਚਕ ਕਹਾਣੀਕਾਰ ਡਾ: ਸੁਰਜੀਤ ਸਿੰਘ ਬਰਾੜ, ਨਾਵਲਕਾਰ ਹਰਿੰਦਰ ਸਿੰਘ ਗਿੱਲ, ਕਹਾਣੀਕਾਰ ਰਛਪਾਲ ਸਿੰਘ ਚਕਰ, ਨਾਵਲਕਾਰ ਜਸਵਿੰਦਰ ਸਿੰਘ ਛਿੰਦਾ, ਕਵੀ ਕੈਪਟਨ ਪੂਰਨ ਸਿੰਘ ਗਗੜਾ, ਲੇਖਕ ਅਜੀਤ ਪਿਆਸਾ, ਨਾਵਲਕਾਰ ਤੇ ਕਵੀ ਮੇਜਰ ਸਿੰਘ ਛੀਨਾ, ਫਿਲਮਮੇਕਰ ਅਮਰ ਸਿੰਘ ਘੋਲੀਆ, ਲੇਖਕ ਹਰਬੰਸ ਸਿੰਘ ਅਖਾੜਾ, ਲੇਖਕ ਗਿਆਨ ਸਿੰਘ, ਅਮਰਜੀਤ ਸਿੰਘ ਮੋਹੀ, ਰਾਜਦੀਪ ਸਿੰਘ ਤੂਰ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਇਸ ਸਬੰਧੀ ਡਾਇਰੈਕਟਰ ਭਾਸ਼ਾਵਾਂ ਤੇ ਸਮੂਹ ਅਮਲਾ ਭਾਸ਼ਾ ਵਿਭਾਗ ਪੰਜਾਬ ਵਲੋਂ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ