25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੀ.ਐੱਚ.ਜੀ. ਖ਼ਾਲਸਾ ਸ:ਸ:ਸ: ਤੋਂ ਸਜਾਇਆ ਸ਼ਾਨਦਾਰ ਨਗਰ ਕੀਰਤਨ

ਜਗਰਾਉਂ, 24 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ) ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਕੋਠੇ ਸ਼ੇਰਜੰਗ ਗੁਰਦੁਆਰਾ ਸਾਹਿਬ ਜਗਰਾਉਂ ਤੋਂ ਨਗਰ ਕੀਰਤਨ ਸਜਾਇਆ ਗਿਆ। ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁੰਦਰ ਪਾਲਕੀ ਵਿਚ ਕੀਤਾ ਸਜਾਇਆ ਗਿਆ।

ਅਜੀਤ ਡੈਸਕ 25-11-2026
ਜਗਰਾਉਂ, 24 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ) ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਕੋਠੇ ਸ਼ੇਰਜੰਗ ਗੁਰਦੁਆਰਾ ਸਾਹਿਬ ਜਗਰਾਉਂ ਤੋਂ ਨਗਰ ਕੀਰਤਨ ਸਜਾਇਆ ਗਿਆ। ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁੰਦਰ ਪਾਲਕੀ ਵਿਚ ਕੀਤਾ ਸਜਾਇਆ ਗਿਆ। ਪੰਜ ਪਿਆਰੇ ਨਗਰ ਕੀਰਤਨ ਅੱਗੇ-ਅੱਗੇ ਚੱਲ ਰਹੇ ਸਨ, ਨਿਸ਼ਾਨਚੀ ਵੀ ਨਾਲੋਂ ਨਾਲ ਚੱਲ ਰਹੇ ਸਨ। ਨਗਰ ਕੀਰਤਨ ਮੌਕੇ ਪੰਜ ਪਿਆਰੇ ਅਤੇ ਨਸ਼ਾਨਚੀ ਸਫੈਦ ਪਹਿਰਾਵੇ ’ਚ ਸਨ। ਬੈਂਡ ਪਾਰਟੀ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਨਗਰ ਕੀਰਤਨ ਦੇ ਅੱਗੇ ਅੱਗੇ ਸੰਗਤਾਂ ਸਫ਼ਾਈ ਕਰ ਰਹੀਆਂ ਸਨ। ਨਗਰ ਕੀਤਰਨ ਗੁਰਦੁਆਰਾ ਸਾਹਿਬ ਤੋਂ ਸਵੇਰੇ 10 ਵਜੇ ਸ਼ੁਰੂ ਹੋਇਆ ਤੇ ਜਗ੍ਹਾ ਜਗ੍ਹਾ ਅੱਠ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮੀ 5:30 ਵਜੇ ਸਮਾਪਤ ਹੋਇਆ। ਨਗਰ ਕੀਰਤਨ ਦੇ ਰਸਤੇ ’ਤੇ ਜਗ੍ਹਾ ਜਗ੍ਹਾ ਸਵਾਗਤੀ ਗੇਟ ਬਣਾਏ ਹੋਏ ਸਨ। ਜਗ੍ਹਾ ਜਗ੍ਹਾ ਸੰਗਤਾਂ ਲਈ ਲੋਕਾਂ ਦੁਆਰਾ ਲੰਗਰ ਲਗਾਏ ਗਏ ਸਨ। ਇਸ ਨਗਰ ਕੀਰਤਨ ਦੌਰਾਨ ਭਾਈ ਰਵਿੰਦਰ ਸਿੰਘ ਰੂਪਾ ਮਾਛੀਵਾੜੇ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਗਾ ਕੇ ਨਿਹਾਲ ਕੀਤਾ। ਸੰਗਤਾਂ ਨੇ ਬੜੇ ਪਿਆਰ ਤੇ ਸ਼ਰਧਾ ਨਾਲ ਨਗਰ ਕੀਰਤਨ ਨਾਲ ਚੱਲ ਕੇ ਵਾਹਿਗੁਰੂ ਦਾ ਜਾਪ ਕੀਤਾ। ਪਹਿਲੇ ਪੜਾਅ ਗੁਰਦੁਆਰਾ ਸੰਗਤਸਰ ਦੀ ਸੰਗਤ ਦੁਆਰਾ ਬੜੇ ਉਤਸ਼ਾਹ ਨਾਲ ਕੀਤਾ ਗਿਆ। ਇਸ ਸਮੇਂ ਪ੍ਰਧਾਨ ਜਗਦੇਵ ਸਿੰਘ ਮਠਾੜੂ ਤੇ ਕਮੇਟੀ ਨੇ ਪੰਜ ਪਿਆਰਿਆਂ, ਨਿਸ਼ਾਨਚੀ ਅਤੇ ਨਗਰ ਕੀਰਤਨ ਸਜਾਉਣ ਵਾਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਪ੍ਰਧਾਨ ਜਸਵੀਰ ਸਿੰਘ ਸਮੇਤ ਸਾਰਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸਿਰੋਪਾਓ ਪਾਏ ਗਏ। ਇਸ ਸਮੇਂ ਰਜਿੰਦਰ ਸਿੰਘ ਰਿੰਕੂ, ਰਣਜੀਤ ਸਿੰਘ ਰੂੰਮੀ, ਅਜੀਤਪਾਲ ਸਿੰਘ ਸੁੱਖਾ, ਲਖਵੀਰ ਸਿੰਘ ਖਹਿਰਾ, ਜਗਜੀਤ ਸਿੰਘ ਗਿੱਲ , ਜਗਦੇਵ ਸਿੰਘ ਰਾਜੂ, ਅਮਨਪ੍ਰੀਤ ਸਿੰਘ ਢਿੱਲੋਂ, ਆਤਮਾ ਸਿੰਘ, ਦਿਲਬਾਗ ਸਿੰਘ ਬੂੱਟਰ, ਮਨਜਿੰਦਰ ਸਿੰਘ ਸੋਢੀਵਾਲ ਤੇ ਦਵਿੰਦਰ ਸਿੰਘ, ਜੁਗਰਾਜ ਸਿੰਘ ਖ਼ਜ਼ਾਨਚੀ, ਬਲਜੀਤ ਸਿੰਘ ਸੋਹੀ, ਗੁਰਦੀਪ ਸਿੰਘ ਤੂਰ, ਗੁਰਬਖ਼ਸ਼ ਸਿੰਘ, ਜਸਮੇਲ ਸਿੰਘ, ਜਗਰੂਪ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਢਿੱਲੋਂ, ਗੁਰਤੇਜ ਸਿੰਘ ਕਲਸੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਯੰਗ ਸਪੋਰਟਸ ਅਤੇ ਵੈੱਲਫੇਅਰ ਕਲੱਬ ਨੱਥੋਵਾਲ ਪੂਰੀ ਤਰ੍ਹਾਂ ਗੈਰ-ਰਾਜਨੀਤਿਕ ਸੰਸਥਾ- ਖੰਗੂੜਾ/ਲੱਖਾ ਅਗਲੀ ਖ਼ਬਰ ਪੰਜਾਬ ਵਿਚ ਗੱਠਜੋੜ ਦੀ ਸਰਕਾਰ ਬਣਨੀ ਤੈਅ- ਦਿਓਲ, ਦੇਤਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।