27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸਿੰਗਲਾ ਇਨਕਲੇਵ ਐਰੋ ਹੱਬ ਮੰਡੀ ਮੁੱਲਾਂਪੁਰ ਪਹੁੰਚੇ ਮੰਤਰੀ ਖੁੱਡੀਆਂ ਦਾ ਤਰਸੇਮ ਸਿੰਗਲਾ ਨੇ ਕੀਤਾ ਸਨਮਾਨ ਗੰਨੇ ਦੇ ਭਾਅ ’ਚ ਵਾਧਾ ਪੰਜਾਬ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ- ਖੇਤੀਬਾੜੀ ਮੰਤਰੀ ਖੁੱਡੀਆਂ

ਮੁੱਲਾਂਪੁਰ-ਦਾਖਾ, 27 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਵਿਚ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਆਪਣੇ ਸਾਥੀਆਂ ਸਾਬਕਾ ਸਰਪੰਚ ਤਰਲੋਚਨ ਸਿੰਘ ਲਲਤੋਂ, ਜਸਵੰਤ ਸਿੰਘ ਛਾਪਾ ਨਾਲ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਰਾਜ ਮਾਰਗ ’ਤੇ ਮੰਡੀ ਮੁੱਲਾਂਪੁਰ ਸਿੰਗਲਾ ਇਨਕਲੇਵ ਪਹੁੰਚਣ ’ਤੇ ਉੱਘੇ ਕਲੋਨਾਈਜ਼ਰ, ਐਰੋ ਹੱਬ ਦੇ ਮਾਲਕ ਤਰਸੇਮ ਸਿੰਗਲਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਪੰਜਾਬ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਕਲੋਨਾਈਜ਼ਰ ਤਰਸੇਮ ਸਿੰਗਲਾ ਨਾਲ ਵਪਾਰ ਦੇ ਮਾਮਲੇ ’ਚ ਵਿਚਾਰਾਂ ਉਪਰੰਤ ਪੱਤਰਕਾਰ ਨਾਲ ਗੱਲਬਾਤ ਹੋਈ।

ਸਿੰਗਲਾ ਇਨਕਲੇਵ ਐਰੋ ਹੱਬ ਮੰਡੀ ਮੁੱਲਾਂਪੁਰ ਦੇ ਮੁੱਖ ਦਫ਼ਤਰ ਪੱਤਰਕਾਰ ਨਾਲ ਗੱਲਬਾਤ ਸਮੇਂ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਤਰਸੇਮ ਸਿੰਗਲਾ, ਸਰਪੰਚ ਤਰਲੋਚਨ ਸਿੰਘ ਗਰੇਵਾਲ, ਜਸਵੰਤ ਸਿੰਘ ਛਾਪਾ। ਤਸਵੀਰ: ਕ੍ਰਿਪਾਲ ਹੰਬੜਾਂ 28-11-2026
ਮੁੱਲਾਂਪੁਰ-ਦਾਖਾ, 27 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਵਿਚ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਆਪਣੇ ਸਾਥੀਆਂ ਸਾਬਕਾ ਸਰਪੰਚ ਤਰਲੋਚਨ ਸਿੰਘ ਲਲਤੋਂ, ਜਸਵੰਤ ਸਿੰਘ ਛਾਪਾ ਨਾਲ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਰਾਜ ਮਾਰਗ ’ਤੇ ਮੰਡੀ ਮੁੱਲਾਂਪੁਰ ਸਿੰਗਲਾ ਇਨਕਲੇਵ ਪਹੁੰਚਣ ’ਤੇ ਉੱਘੇ ਕਲੋਨਾਈਜ਼ਰ, ਐਰੋ ਹੱਬ ਦੇ ਮਾਲਕ ਤਰਸੇਮ ਸਿੰਗਲਾ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਪੰਜਾਬ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਕਲੋਨਾਈਜ਼ਰ ਤਰਸੇਮ ਸਿੰਗਲਾ ਨਾਲ ਵਪਾਰ ਦੇ ਮਾਮਲੇ ’ਚ ਵਿਚਾਰਾਂ ਉਪਰੰਤ ਪੱਤਰਕਾਰ ਨਾਲ ਗੱਲਬਾਤ ਹੋਈ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਾਡੀ ‘ਆਪ’ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਿੜਾਈ ਸੀਜ਼ਨ 2026-27 ਲਈ ਗੰਨੇ ਦਾ ਭਾਅ ਵਧਾ ਕੇ 431 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀ ਪ੍ਰਧਾਨ ਸੂਬਾ ਪੰਜਾਬ ਦੇ ਕਿਸਾਨਾਂ ਦੀ ਸਖ਼ਤ ਮਿਹਨਤ ਦੀ ਕਦਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪਾਈ, ਚਾਹੇ ਉਹ ਫ਼ਸਲਾਂ ਲਈ ਦਿਨ ਦੇ ਸਮੇਂ ਨਿਰਵਿਘਨ ਬਿਜ਼ਲੀ, ਮੰਡੀਕਰਨ, ਕਣਕ ਦੇ ਬੀਜ ’ਤੇ ਸਬਸਿਡੀ, ਸਭ ਕਿਸਾਨ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਹੈ। ਮੰਤਰੀ ਖੁੱਡੀਆਂ ਨੇ ਦੱਸਿਆ ਕਿ ਖੇਤੀ ਦਾ ਸਹਾਇਕ ਧੰਦਾ ਪਸ਼ੂਪਾਲਣ ਅਤੇ ਡੇਅਰੀ ਵਿਕਾਸ ਪ੍ਰਫੁੱਲਿਤ ਕਰਨ ਲਈ ਜੋ ਸਹੂਲਤਾਂ ਪਿਛਲੇ 5 ਵਰ੍ਹਿਆਂ ’ਚ ‘ਆਪ’ ਦੀ ਸਰਕਾਰ ਨੇ ਪਸ਼ੂ ਪਾਲਕਾਂ ਨੂੰ ਦਿੱਤੀਆਂ, ਇਕ ਮਿਸਾਲ ਹੈ। ਅਗਾਮੀ ਪੰਜਾਬ ਚੋਣਾਂ ਲਈ ਪਾਰਟੀ ਦੇ ਅਧਾਰ ਬਾਰੇ ਸਵਾਲ ’ਚ ਖੁੱਡੀਆਂ ਨੇ ਕਿਹਾ ਕਿ ਮੋਗਾ ਮਹਾਂ ਰੈਲੀ ’ਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਣਨ ਵਾਲਿਆਂ ਦਾ ਲਾਮਿਸਾਲ ਇਕੱਠ ਇਹ ਸਾਬਿਤ ਕਰ ਗਿਆ ਕਿ ‘ਆਪ’ ਦੀ ਪੰਜਾਬ ’ਚ ਮੁੜ ਸਰਕਾਰ ਬਣਨਾ ਤੈਅ ਹੈ। ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ ਅਥਾਹ ਸ਼ਰਧਾ ਨਾਲ ਮਨਾਇਆ ਜਾ ਰਿਹਾ, ਜਿਸ ਨੂੰ ਲੈ ਕੇ ਖੁਰਾਲਗੜ੍ਹ ’ਚ 4 ਤੋਂ 6 ਦਸੰਬਰ ਨੂੰ ਧਾਰਮਿਕ ਸਮਾਗਮ ਹੋਣ ਜਾ ਰਿਹਾ। ‘ਆਪ’ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ-ਦੂਸਰੀ ਸੂਚੀ ’ਚ ਗੁਰਮੀਤ ਸਿੰਘ ਖੁੱਡੀਆਂ ਦਾ ਨਾਂਅ ਨਾ ਹੋਣ ਬਾਰੇ ਸਵਾਲ ’ਚ ਖੁੱਡੀਆਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਨੂੰ ਸਮਰਪਿਤ ਅਤੇ ਪਾਰਟੀ ਦੀਆਂ ਨੀਤੀਆਂ ਨਾਲ ਪੂਰੀ ਤਰ੍ਹਾਂ ਸਹਿਮਤ ਹੈ, ਜੇਕਰ 2 ਸੂਚੀਆਂ ਵਿਚ ਨਾਂਅ ਨਹੀਂ ਆਇਆ, ਕੋਈ ਫ਼ਰਕ ਨਹੀਂ ਤੀਸਰੀ ਸੂਚੀ ਵਿਚ ਆ ਜਾਵੇਗਾ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਚਾਹ ਦੇ ਕੱਪ ਨੂੰ ਲੈ ਕੇ ਸੁਣੀਆਂ ਜਾਣ ਵਾਲੀਆਂ ਚਰਚਾਵਾਂ ਨੂੰ ਮੁੱਢੋਂ ਰੱਦ ਕਰਦਿਆਂ ਖੁੱਡੀਆਂ ਨੇ ਕਿਹਾ ਕਿ ਸ਼ਿਵਰਾਜ ਚੌਹਾਨ ਕੇਂਦਰੀ ਖੇਤੀਬਾੜੀ ਮੰਤਰੀ ਤੇ ਗੁਰਮੀਤ ਸਿੰਘ ਖੁੱਡੀਆਂ ਪੰਜਾਬ ਖੇਤੀਬਾੜੀ ਮੰਤਰੀ ਹੈ, ਕਿਸਾਨਾਂ ਦੇ ਹਿਤਾਂ ਲਈ ਅਕਸਰ ਮੀਟਿੰਗਾਂ ਹੋਇਆ ਕਰਦੀਆਂ। ਤਰਸੇਮ ਸਿੰਗਲਾ ਦੀ ਸਮੁੱਚੀ ਟੀਮ ਵਲੋਂ ਐਰੋ ਹੱਬ ਮੰਡੀ ਮੁੱਲਾਂਪੁਰ ਪਹੁੰਚੇ ਪੰਜਾਬ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਗਰਮ ਲੋਈ ਗਰਮਜੋਸ਼ੀ ਨਾਲ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਉੱਘੇ ਕਲੋਨਾਈਜ਼ਰ ਤਰਸੇਮ ਸਿੰਗਲਾ ਦਾ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਕਫ਼ੀ ਪੁਰਾਣਾ ਸਨੇਹ ਹੈ।
ਪਿਛਲੀ ਖ਼ਬਰ 7.14 ਗਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਹੰਬੜਾਂ ’ਚ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਦੇ ਚਾਰ ਰੋਜ਼ਾ ਧਾਰਮਿਕ ਦੀਵਾਨ 1 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।