ਦਾਖਾ ਮਾਰਕੀਟ ਕਮੇਟੀ ਦੇ ਮੰਡੀ ਮੁੱਲਾਂਪੁਰ ਫੜ੍ਹਾਂ ’ਚ ਅੱਜ ਵੀ ਰੁਲ਼ ਰਿਹਾ ਕਿਸਾਨਾਂ ਦਾ ਝੋਨਾ, ਸਰਕਾਰ ਬੇਖ਼ਬਰ!
ਮੁੱਲਾਂਪੁਰ-ਦਾਖਾ, 28 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿਚ ਝੋਨੇ ਦੀ ਨਿਰਵਿਘਨ ਖਰੀਦ ਅਤੇ ਲਿਫ਼ਟਿੰਗ ਮੁਕੰਮਲ ਹੋਣ ਵਾਲੇ ਦਾਅਵਿਆਂ ਦੀ ਉਦੋਂ ਹਵਾ ਨਿਕਲ ਗਈ, ਜਦ ਦਾਖਾ ਮਾਰਕੀਟ ਕਮੇਟੀ ਦੀ ਦਾਣਾ ਮੰਡੀ ਮੁੱਲਾਂਪੁਰ/ਰਕਬਾ ਫੜ੍ਹਾਂ ’ਚ ਜਿਥੇ ਕਿਸਾਨਾਂ ਦਾ ਅੱਜ ਵੀ ਵਿਕਰੀ ਤੋਂ ਬਾਕੀ ਹੈ, ਉਥੇ ਮੰਡੀ ਫੜ੍ਹਾਂ ’ਚ ਲਿਫਟਿੰਗ ਦਾ ਕੋਈ ਉਚਿਤ ਪ੍ਰਬੰਧ ਨਾ ਹੋਣ ਕਰਕੇ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ। ਦਾਣਾ ਮੰਡੀ ਮੁੱਲਾਂਪੁਰ ਆੜ੍ਹਤ ਫਰਮ ਮੈਸ: ਰਾਜਵਿੰਦਰ ਸਿੰਘ ਐਂਡ ਸੰਨਜ਼ ਸਮੇਤ ਕਈ ਹੋਰ ਆੜ੍ਹਤ ਦੁਕਾਨਾਂ ’ਤੇ ਖਰੀਦ ਇੰਸਪੈਕਟਰਾਂ ਦੇ ਇਸ਼ਾਰੇ ’ਤੇ ਬੋਰੀਆਂ ਵਿਚ ਭਰਿਆ ਪਿਆ ਝੋਨਾ ਖਰੀਦ ਇੰਸਪੈਕਟਰ ਖਰੀਦਣ ਤੋਂ ਮੁਕਰ ਗਿਆ।
ਮੁੱਲਾਂਪੁਰ-ਦਾਖਾ, 28 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿਚ ਝੋਨੇ ਦੀ ਨਿਰਵਿਘਨ ਖਰੀਦ ਅਤੇ ਲਿਫ਼ਟਿੰਗ ਮੁਕੰਮਲ ਹੋਣ ਵਾਲੇ ਦਾਅਵਿਆਂ ਦੀ ਉਦੋਂ ਹਵਾ ਨਿਕਲ ਗਈ, ਜਦ ਦਾਖਾ ਮਾਰਕੀਟ ਕਮੇਟੀ ਦੀ ਦਾਣਾ ਮੰਡੀ ਮੁੱਲਾਂਪੁਰ/ਰਕਬਾ ਫੜ੍ਹਾਂ ’ਚ ਜਿਥੇ ਕਿਸਾਨਾਂ ਦਾ ਅੱਜ ਵੀ ਵਿਕਰੀ ਤੋਂ ਬਾਕੀ ਹੈ, ਉਥੇ ਮੰਡੀ ਫੜ੍ਹਾਂ ’ਚ ਲਿਫਟਿੰਗ ਦਾ ਕੋਈ ਉਚਿਤ ਪ੍ਰਬੰਧ ਨਾ ਹੋਣ ਕਰਕੇ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ। ਦਾਣਾ ਮੰਡੀ ਮੁੱਲਾਂਪੁਰ ਆੜ੍ਹਤ ਫਰਮ ਮੈਸ: ਰਾਜਵਿੰਦਰ ਸਿੰਘ ਐਂਡ ਸੰਨਜ਼ ਸਮੇਤ ਕਈ ਹੋਰ ਆੜ੍ਹਤ ਦੁਕਾਨਾਂ ’ਤੇ ਖਰੀਦ ਇੰਸਪੈਕਟਰਾਂ ਦੇ ਇਸ਼ਾਰੇ ’ਤੇ ਬੋਰੀਆਂ ਵਿਚ ਭਰਿਆ ਪਿਆ ਝੋਨਾ ਖਰੀਦ ਇੰਸਪੈਕਟਰ ਖਰੀਦਣ ਤੋਂ ਮੁਕਰ ਗਿਆ। ਖਰੀਦ ਏਜੰਸੀ ਮਾਰਕਫੈੱਡ ਦੇ ਇੰਸਪੈਕਟਰ ਕੋਲ ਆੜ੍ਹਤੀ ਰਾਜਵਿੰਦਰ ਸਿੰਘ ਆਪਣੀ ਦੁਕਾਨ ’ਤੇ ਕਿਸਾਨਾਂ ਦੀ ਅਣਵਿਕੀ ਕਰੀਬ 2500 ਬੋਰੀ ਸਬੰਧੀ ਵਾਰ-ਵਾਰ ਵੇਰਵਾ ਦੇਣ ’ਤੇ ਵੀ ਖਰੀਦ ਇੰਸਪੈਕਟਰ 1-2 ਨਵੰਬਰ ਤੋਂ ਲੈ ਕੇ ਅੱਜ ਤੱਕ ਵੀ ਖਰੀਦ ਤੋਂ ਵਾਂਝੀ ਰੱਖੀ ਹੋਈ ਹੈ। ਚਾਰੇ ਖਰੀਦ ਖਰੀਦ ਏਜੰਸੀਆਂ ਵਲੋਂ ਲਿਫਟਿੰਗ ਦੀ ਮੱਧਮ ਰਫਤਾਰ ਦਾ ਖਮਿਆਜ਼ਾ (ਨਮੀ/ਸੋਕ) ਦੇ ਰੂਪ ’ਚ ਆੜ੍ਹਤੀ ਨੂੰ ਭੁਗਤਣਾ ਪੈ ਰਿਹਾ। ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਗੁਰਦਿਆਲ ਸਿੰਘ, ਸਕੱਤਰ ਜਸਦੇਵ ਸਿੰਘ ਲਲਤੋਂ ਝੋਨੇ ਦੀ ਖ਼ਰੀਦ ਨੂੰ ਲੈ ਕੇ ਸਮੇਂ ਤੋਂ ਪਹਿਲਾਂ ਹੀ ਸਰਕਾਰ ਵਲੋਂ ਮੰਡੀਆਂ ਬੰਦ ਕਰ ਦੇਣ ਦਾ ਤਿੱਖਾ ਨੋਟਿਸ ਲੈਂਦਿਆਂ ਕਿਹਾ ਕਿ ਜੇਕਰ ਸੋਮਵਾਰ 30 ਨਵੰਬਰ ਤੱਕ ਮੈਸ: ਰਾਜਵਿੰਦਰ ਸਿੰਘ ਫਰਮ, ਕੁਝ ਹੋਰ ਦੁਕਾਨਾਂ ’ਤੇ ਪਿਆ ਅਣਵਿਕਿਆ ਝੋਨਾ ਨਾ ਚੁੱਕਿਆ ਗਿਆ ਤਾਂ ਦਾਖਾ ਮਾਰਕੀਟ ਕਮੇਟੀ ਦਫ਼ਤਰ ਕਿਸਾਨ-ਮਜ਼ਦੂਰ, ਆੜ੍ਹਤੀ ਨੂੰ ਨਾਲ ਲੈ ਕੇ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਵਿਰੁੱਧ ਧਰਨਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਸੂਬੇ ਲਈ ਤੈਅ ਕੀਤਾ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਪੂਰਾ ਹੋਣ ’ਤੇ 13 ਨਵੰਬਰ ਤੋਂ ਕੁਝ ਮੰਡੀਆਂ ’ਚ ਝੋਨੇ ਦੀ ਖਰੀਦ ਬੰਦ ਹੋਣ ਤੋਂ ਲੈ ਕੇ ਅੱਜ ਤੱਕ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਖ਼ਰੀਦ ਰੋਕੇ ਜਾਣ ਦਾ ਤਿੱਖਾ ਵਿਰੋਧ ਕਰਦਿਆਂ 20 ਲੱਖ ਮੀਟ੍ਰਿਕ ਟਨ ਵਾਧੂ ਝੋਨੇ ਦੀ ਖਰੀਦ ਸਮੇਂ ਸਿਰ ਕਰਨ ਨੂੰ ਲੈ ਕੇ ਰਾਜ ਤੇ ਕੇਂਦਰ ਸਰਕਾਰ ਨੂੰ ਵਾਰ-ਵਾਰ ਪੱਤਰ ਲਿਖ ਰਹੀ ਹੈ। ਪੰਜਾਬ ਸਰਕਾਰ ਨੇ ਵਾਧੂ ਝੋਨੇ ਦੀ ਖਰੀਦ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਵਾਧੂ ਸੀ.ਸੀ.ਐੱਲ ਜਾਰੀ ਕਰਨ ਦੀ ਮੰਗ ਰੱਖੀ ਸੀ, ਪ੍ਰੰਤੂ ਅਜੇ ਤੱਕ 20 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਲਈ 4900 ਕਰੋੜ ਸੀ.ਸੀ.ਐੱਲ ਦੀ ਕੋਈ ਮੰਨਜੂਰੀ ਨਾ ਹੋਣ ’ਤੇ ਦਾਣਾ ਮੰਡੀਆਂ ’ਚ ਖਰੀਦ ਸੰਕਟ ਤੋਂ ਕਿਸਾਨ-ਆੜ੍ਹਤੀ ਦੋਵੇਂ ਚਿੰਤਤ ਹਨ।